ETV Bharat / state

ਖਾਲਸਾ ਏਡ ਦੀ ਪਹਿਲ ਕਦਮੀ, 5 ਪਿੰਡਾਂ ਦੇ ਸਕੂਲਾਂ ਵਿੱਚ ਲਵਾਇਆ ਜ਼ਰੂਰਤ ਦਾ ਸਾਮਾਨ

ਕੁਦਰਤੀ ਆਫਤਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਵਾਲੀ ਖਾਲਸਾ ਏਡ ਵੱਲੋਂ ਹੁਣ ਨਵੇਕਲੀ ਪਹਿਲ ਸ਼ੁਰੂ ਕਰ ਦਿੱਤੀ ਹੈ ਸਕੂਲਾਂ ਦੇ ਵਿੱਚ ਬੱਚਿਆਂ ਦੇ ਲਈ ਆਰਓ ਵਾਟਰ ਕੂਲਰ ਤੇ ਫਰਨੀਚਰ ਦੇਣ ਦਾ ਉਪਰਾਲਾ ਸੰਸਥਾ ਨੇ ਸ਼ੁਰੂ ਕਰ ਦਿੱਤਾ ਹੈ। ਮਾਨਸਾ ਜ਼ਿਲ੍ਹੇ ਦੇ 5 ਸਕੂਲਾਂ ਵਿਚ ਖਾਲਸਾ ਏਡ ਵੱਲੋਂ ਪਹਿਲ ਕਦਮੀ ਸ਼ੁਰੂ ਕਰ ਦਿੱਤੀ ਹੈ।

author img

By

Published : May 10, 2023, 8:31 AM IST

Khalsa Aid initiative, 5 village schools brought necessary equipment
ਖਾਲਸਾ ਏਡ ਦੀ ਪਹਿਲ ਕਦਮੀ, 5 ਪਿੰਡਾਂ ਦੇ ਸਕੂਲਾਂ ਵਿੱਚ ਲਵਾਇਆ ਜ਼ਰੂਰਤ ਦਾ ਸਾਮਾਨ
ਖਾਲਸਾ ਏਡ ਦੀ ਪਹਿਲ ਕਦਮੀ, 5 ਪਿੰਡਾਂ ਦੇ ਸਕੂਲਾਂ ਵਿੱਚ ਲਵਾਇਆ ਜ਼ਰੂਰਤ ਦਾ ਸਾਮਾਨ

ਮਾਨਸਾ : ਇੰਟਰਨੈਸ਼ਨਲ ਸੰਸਥਾ ਖਾਲਸਾ ਏਡ ਵੱਲੋਂ ਜਿਥੇ ਭਾਰਤ ਦੇਸ਼ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਦੇ ਵਿਚ ਕੁਦਰਤੀ ਆਫ਼ਤਾਂ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ, ਉੱਥੇ ਹੀ ਹੁਣ ਖਾਲਸਾ ਏਡ ਵੱਲੋਂ ਨਵੀਂ ਪਹਿਲ ਕਦਮੀ ਸ਼ੁਰੂ ਕਰ ਦਿੱਤੀ ਗਈ ਹੈ। ਸਰਕਾਰੀ ਸਕੂਲਾਂ ਵਿੱਚ ਬੱਚਿਆਂ ਲਈ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਦੇ ਲਈ ਅੱਜ ਮਾਨਸਾ ਜ਼ਿਲ੍ਹੇ ਦੇ ਪੰਜ ਪਿੰਡਾਂ ਬੈਹਣੀਵਾਲ, ਚਹਿਲਾਂ ਵਾਲੀ, ਕਮਾਲੂ, ਪੇਰੋਂ ਤੇ ਬਣਾਂਵਾਲੀ ਦੇ ਸਕੂਲਾਂ ਨੂੰ ਆਰ ਓ ਵਾਟਰ ਕੂਲਰ ਅਲਮਾਰੀਆਂ ਮੇਜ਼ ਕੁਰਸੀਆਂ ਕੰਪਿਊਟਰ ਟੇਬਲ ਆਦਿ ਦਿੱਤੇ ਗਏ।

ਖਾਲਸਾ ਏਡ ਨੇ ਪੰਜ ਪਿੰਡਾਂ ਦੇ ਸਕੂਲਾਂ ਵਿੱਚ ਬੱਚਿਆਂ ਦੀ ਸਹੂਲਤ ਲਈ ਦਿੱਤਾ ਸਾਮਾਨ : ਖਾਲਸਾ ਏਡ ਦੇ ਕੁਆਰਡੀਨੇਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਜਿਥੇ ਉਨ੍ਹਾਂ ਵੱਲੋਂ ਕੁਦਰਤੀ ਆਫ਼ਤਾਂ ਦੇ ਸ਼ਿਕਾਰ ਲੋਕਾਂ ਦੀ ਮਦਦ ਕੀਤੀ ਜਾਂਦੀ ਸੀ, ਤਾਂ ਇਸਦੇ ਨਾਲ ਹੁਣ ਖਾਲਸਾ ਏਡ ਵੱਲੋਂ ਸਕੂਲਾਂ ਵੱਲ ਵੀ ਧਿਆਨ ਦਿੱਤਾ ਗਿਆ ਹੈ, ਤਾਂ ਜੋ ਸਾਡੇ ਬੱਚੇ ਸਿੱਖਿਆ ਤੋਂ ਵਾਂਝੇ ਨਾ ਰਹਿ ਸਕਣ ਅਤੇ ਉਨ੍ਹਾਂ ਨੂੰ ਸਕੂਲਾਂ ਦੇ ਵਿਚ ਹਰ ਤਰ੍ਹਾਂ ਦੀ ਸੁਵਿਧਾ ਮਿਲੇ। ਇਸ ਲਈ ਅੱਜ ਉਨ੍ਹਾਂ ਵੱਲੋਂ ਮਾਨਸਾ ਜ਼ਿਲ੍ਹੇ ਦੇ 5 ਪਿੰਡਾਂ ਦੇ ਸਕੂਲਾਂ ਵਿੱਚ ਬੱਚਿਆਂ ਨੂੰ ਸੁਵਿਧਾ ਦੇਣ ਦੇ ਲਈ ਪਹਿਲਕਦਮੀ ਕੀਤੀ ਗਈ ਹੈ।

  1. ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ 'ਤੇ ਬਣੀਆਂ ਦੋਵੇਂ ਫਿਲਮਾਂ ਨੂੰ ਰਿਲੀਜ਼ ਕਰਨ ਲਈ ਮਿਲੀ ਕਲੀਨ ਚਿੱਟ, ਜਲਦ ਹੀ ਇਮਤਿਆਜ਼ ਅਲੀ ਵੀ ਬਣਾਉਣਗੇ ਚਮਕੀਲਾ 'ਤੇ ਬਇਓਪਿਕ
  2. By-Election 2023: ਜਲੰਧਰ ਜਿਮਨੀ ਚੋਣ ਦੀ ਤਿਆਰੀ, ਜਾਣੋ ਜਲੰਧਰ ਦੇ ਉਮੀਦਵਾਰਾਂ ਦੀ ਪ੍ਰੋਫਾਈਲ
  3. Rescue Of Tourists In Kullu And Lahaul: ਪੁਲਿਸ ਨੇ ਕੁੱਲੂ ਅਤੇ ਲਾਹੌਲ ਵਿੱਚ 10 ਸੈਲਾਨੀਆਂ ਨੂੰ ਬਚਾਇਆ, ਇਨ੍ਹਾਂ ਰਾਜਾਂ ਤੋਂ ਸੈਲਾਨੀਆਂ ਨੂੰ ਕੱਢਿਆ

ਸਕੂਲ ਸਟਾਫ਼ ਤੇ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਖਾਲਸਾ ਏਡ ਦਾ ਧੰਨਵਾਦ : ਖਾਲਸਾ ਏਡ ਦੇ ਇਸ ਉਪਰਾਲੇ ਦਾ ਜ਼ਿਲ੍ਹਾਂ ਸਿੱਖਿਆ ਅਫਸਰ ਵੱਲੋਂ ਵੀ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਡੇ ਸਕੂਲਾਂ ਦੇ ਵਿਚ ਖਾਲਸਾ ਏਡ ਵੱਲੋਂ ਜੋ ਪਹਿਲ ਕਦਮੀ ਕੀਤੀ ਗਈ ਹੈ ਇਸ ਦੇ ਲਈ ਉਹ ਖਾਲਸਾ ਏਡ ਦਾ ਧੰਨਵਾਦ ਕਰਦੇ ਹਨ। ਕੁਦਰਤ ਸਮਾਜ ਸੇਵੀ ਹਰਪ੍ਰੀਤ ਸਿੰਘ ਬਹਿਣੀਵਾਲ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ 5 ਪਿੰਡਾਂ ਵਿੱਚ ਆਰ ਓ ਵਾਟਰ ਕੂਲਰ ਅਲਮਾਰੀਆਂ ਅਤੇ ਹੋਰ ਜ਼ਰੂਰਤਾਂ ਸਨ, ਜਿਸ ਲਈ ਉਨ੍ਹਾਂ ਵੱਲੋਂ ਖਾਲਸਾ ਏਡ ਨੂੰ ਸਹਾਇਤਾ ਦੀ ਅਪੀਲ ਕੀਤੀ ਗਈ ਸੀ ਅਤੇ ਖਾਲਸਾ ਏਡ ਵੱਲੋਂ ਇਹ ਜ਼ਰੂਰਤਾਂ ਪੂਰੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਅੱਜ ਪੰਜ ਪਿੰਡਾਂ ਦੇ ਵਿੱਚ ਖਾਲਸਾ ਏਡ ਵੱਲੋਂ ਸਕੂਲਾਂ ਲਈ ਸਾਮਾਨ ਦਿੱਤਾ ਗਿਆ ਹੈ ਅਤੇ ਅੱਜ ਸਮੂਹ ਸਕੂਲਾਂ ਦੇ ਸਟਾਫ਼ ਵੱਲੋਂ ਖਾਲਸਾ ਏਡ ਦਾ ਧੰਨਵਾਦ ਕੀਤਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.