ਮਾਨਸਾ: ਪੰਜਾਬ ਭਰ ਦੇ ਵਿੱਚ ਨੌਜਵਾਨ ਹੱਥਾਂ ਵਿੱਚ ਡਿਗਰੀਆਂ ਲੈ ਕੇ ਨੌਕਰੀ ਦੀ ਮੰਗ ਕਰਦੇ ਹੋਏ ਨਿੱਤ ਦਿਨ ਸੜਕਾਂ ’ਤੇ ਪ੍ਰਦਰਸ਼ਨ ਕਰਦੇ ਨਜ਼ਰ ਆਉਂਦੇ ਨੇ ਉਥੇ ਦੇਸ਼ ਦੇ ਲਈ ਮੈਡਲ ਜਿੱਤਣ ਵਾਲੇ ਖਿਡਾਰੀ ਵੀ ਸਰਕਾਰ ਦੀ ਬੇਰੁਖ਼ੀ ਦੇ ਕਾਰਨ ਖੇਤਾਂ ਦੇ ਵਿੱਚ ਮਿਹਨਤ ਮਜ਼ਦੂਰੀ ਕਰਨ ਦੇ ਲਈ ਮਜ਼ਬੂਰ ਹੈ। ਅਜਿਹੇ ਵਿੱਚ ਹੀ ਇੰਟਰਨੈਸ਼ਨਲ ਕਰਾਟੇ ਖਿਡਾਰਣ ਹਰਦੀਪ ਕੌਰ ਖੇਤਾਂ ਵਿਚ ਇਨੀਂ ਦਿਨੀਂ ਝੋਨਾ ਲਾਉਣ ਦੇ ਲਈ ਮਜ਼ਬੂਰ ਹੈ।
ਇਹ ਵੀ ਪੜੋ: kisan Andolan: ਭਾਜਪਾ ਆਗੂਆਂ ਦਾ ਹੱਕ ’ਚ ਆਉਣ ’ਤੇ ਕਿਸਾਨਾਂ ਵੱਲੋਂ ਧੰਨਵਾਦ
ਮੰਤਰੀ ਨੇ ਨੌਕਰੀ ਦੇਣ ਦਾ ਕੀਤਾ ਸੀ ਵਾਅਦਾ
ਕਰਾਟੇ ਖਿਡਾਰਣ ਹਰਦੀਪ ਕੌਰ ਨੇ ਦੱਸਿਆ ਕਿ ਉਸ ਨੇ ਬੀਪੀਐੱਡ ਅਤੇ ਹੁਣ ਪਟਿਆਲਾ ਦੇ ਇੱਕ ਕਾਲਜ ਤੋਂ ਡੀਪੀਐੱਡ ਕਰ ਰਹੀ ਹੈ ਪਰਿਵਾਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਹਰ ਸਾਲ ਉਹ ਆਪਣੀ ਪੜ੍ਹਾਈ ਦੇ ਲਈ ਖੇਤਾਂ ਵਿੱਚ ਝੋਨਾ ਵੀ ਲਗਾਉਂਦੀ ਹੈ ਉਸਨੇ ਦੱਸਿਆ ਕਿ ਉਸ ਨੇ ਕਰਾਟੇ ਖੇਡ ਦੇ ਵਿੱਚ ਇੰਟਰਨੈਸ਼ਨਲ ਨੈਸ਼ਨਲ ਜ਼ਿਲ੍ਹਾ ਪੱਧਰੀ ਅਤੇ ਸਕੂਲੀ ਗੇਮਾਂ ਵਿੱਚ ਗੋਲਡ ਮੈਡਲ ਜਿੱਤ ਕੇ ਆਪਣੇ ਮਾਨਸਾ ਜ਼ਿਲ੍ਹੇ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਾਲ 2018 ਦੇ ਵਿਚ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਜੀਤ ਸੋਢੀ ਵੱਲੋਂ ਉਨ੍ਹਾਂ ਦੇ ਪਿੰਡ ਆ ਕੇ ਉਸ ਦੀ ਹੌਸਲਾ ਅਫਜ਼ਾਈ ਕੀਤੀ ਗਈ ਸੀ ਅਤੇ ਸਰਕਾਰੀ ਨੌਕਰੀ ਦੇਣ ਦਾ ਵੀ ਵਾਅਦਾ ਕੀਤਾ ਸੀ ਅਤੇ ਉਨ੍ਹਾਂ ਨੂੰ ਨੌਕਰੀ ਦੇ ਲਈ ਫਾਈਲ ਤਿਆਰ ਕਰਕੇ ਚੰਡੀਗੜ੍ਹ ਲੈ ਕੇ ਆਉਣ ਦੇ ਲਈ ਕਿਹਾ ਸੀ ਜਿਸ ਦੇ ਤਹਿਤ ਉਹ ਚਾਰ ਵਾਰ ਚੰਡੀਗੜ੍ਹ ਦੇ ਗੇੜੇ ਲਗਾ ਚੁੱਕੀ ਹੈ ਪਰ ਖੇਡ ਮੰਤਰੀ ਮਿਲੇ ਨਹੀਂ ਜਿਸ ਕਾਰਨ ਉਹ ਅੱਜ ਖੇਤਾਂ ਦੇ ਵਿੱਚ ਝੋਨਾ ਲਾਉਣ ਦੇ ਲਈ ਮਜਬੂਰ ਹੈ ਉਸ ਨੇ ਸਰਕਾਰ ਤੋਂ ਵਾਅਦੇ ਅਨੁਸਾਰ ਨੌਕਰੀ ਦੀ ਮੰਗ ਕੀਤੀ ਹੈ।
ਮਜ਼ਦੂਰੀ ਕਰ ਕਰਵਾਈ ਪੜ੍ਹਾਈ
ਹਰਦੀਪ ਕੌਰ ਦੇ ਪਿਤਾ ਨੈਬ ਸਿੰਘ ਅਤੇ ਮਾਤਾ ਸੁਖਵਿੰਦਰ ਕੌਰ ਨੇ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਦੀ ਬੇਟੀ ਦੀ ਖੇਡਾਂ ਵਿਚ ਵਧੀਆ ਰੁਚੀ ਅਤੇ ਪ੍ਰਾਪਤੀਆਂ ਦੇ ਸਦਕਾ ਉਸ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ, ਪਰ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਉਸ ਨੂੰ ਨੌਕਰੀ ਨਹੀਂ ਦਿੱਤੀ ਗਈ ਉਨ੍ਹਾਂ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ ਅਤੇ ਸਰਕਾਰ ਨੂੰ ਵਾਅਦੇ ਅਨੁਸਾਰ ਨੌਕਰੀ ਦੇਣੀ ਚਾਹੀਦੀ ਹੈ
ਕਿਸਾਨ ਨੇ ਵੀ ਕੀਤੀ ਅਪੀਲ
ਉਥੇ ਕਿਸਾਨ ਹਰਜੀਤ ਸਿੰਘ ਨੇ ਦੱਸਿਆ ਕਿ ਹਰਦੀਪ ਕੌਰ ਨੇ ਖੇਡਾਂ ਦੇ ਵਿਚ ਉਨ੍ਹਾਂ ਦੇ ਪਿੰਡ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ ਜਿਸ ਦੇ ਤਹਿਤ ਖੇਡ ਮੰਤਰੀ ਵੱਲੋਂ ਉਨ੍ਹਾਂ ਦੇ ਪਿੰਡ ਆ ਕੇ ਉਸ ਨੂੰ ਨੌਕਰੀ ਦੇਣ ਦਾ ਵਾਅਦਾ ਵੀ ਕੀਤਾ ਸੀ, ਪਰ ਚਾਰ ਸਾਲ ਬੀਤ ਚੁੱਕੇ ਨੇ ਇਸ ਲੜਕੀ ਨੂੰ ਨੌਕਰੀ ਨਹੀਂ ਦਿੱਤੀ ਗਈ ਜਿਸ ਦੇ ਤਹਿਤ ਅੱਜ ਇਹ ਤਪਦੀ ਧੁੱਪ ਵਿੱਚ ਝੋਨਾ ਲਾਉਣ ਦੇ ਲਈ ਮਜ਼ਜਬੂਰ ਹੈ। ਉਨ੍ਹਾਂ ਕਿਹਾ ਕਿ ਸਰਕਾਰ ਘਰ-ਘਰ ਨੌਕਰੀ ਦੇਣ ਦੇ ਵਾਅਦੇ ਤਾਂ ਕਰਦੀ ਹੈ ਪਰ ਸਾਡੇ ਅਜਿਹੇ ਹੀਰੇ ਖਿਡਾਰੀ ਖੇਤਾਂ ਦੇ ਵਿੱਚ ਰੁਲਣ ਲਈ ਮਜ਼ਬੂਰ ਨੇ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਹਰਦੀਪ ਕੌਰ ਨੂੰ ਜਲਦ ਹੀ ਨੌਕਰੀ ਦਿੱਤੀ ਜਾਵੇ।
ਇਹ ਵੀ ਪੜੋ: ਕੇਂਦਰ ਵੱਲੋਂ 2021-22 ਲਈ ਸਾਉਣੀ ਦੀਆਂ ਫਸਲਾਂ ਲਈ MSP ਨੂੰ ਮਨਜ਼ੂਰੀ