ਮਾਨਸਾ: ਤਬਲੀਗੀ ਜਮਾਤ ਨਾਲ ਸਬੰਧਿਤ ਕੋਰੋਨਾ ਪੌਜ਼ੀਟਿਵ 14 ਸਾਲਾਂ ਬੱਚੇ ਨੇ ਕੋਰੋਨਾ ਖ਼ਿਲਾਫ਼ ਜੰਗ ਜਿੱਤ ਲਈ ਹੈ, ਜਿਸ ਦੀ ਸਿਵਲ ਹਸਪਤਾਲ ਮਾਨਸਾ 'ਚੋਂ ਛੁੱਟੀ ਕਰ ਦਿੱਤੀ ਗਈ ਹੈ, ਇਸ ਮੌਕੇ 14 ਸਾਲਾਂ ਸਈਅਦ ਮੁਹੰਮਦ ਨੂੰ ਛੁੱਟੀ ਮਿਲਣ 'ਤੇ ਸਿਵਲ ਹਸਪਤਾਲ ਵਿਖੇ ਸਿਹਤ ਵਿਭਾਗ ਦੇ ਸਟਾਫ਼ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਵੱਲੋਂ ਹਾਰ ਪਾ ਕੇ ਅਤੇ ਤਾੜੀਆਂ ਨਾਲ ਸਈਅਦ ਮੁਹੰਮਦ ਦੀ ਹੌਸਲਾ ਅਫ਼ਜਾਈ ਕੀਤੀ ਗਈ।
ਕੋਰੋਨਾ ਦੀ ਜੰਗ ਜਿੱਤ ਕੇ ਆਪਣੇ ਘਰ ਜਾ ਰਹੇ 14 ਸਾਲਾਂ ਬੱਚੇ ਸਈਅਦ ਮੁਹੰਮਦ ਨੇ ਕਿਹਾ ਕਿ ਉਸ ਨੂੰ ਸਿਵਲ ਹਸਪਤਾਲ ਵਿਖੇ ਸਟਾਫ਼ ਵੱਲੋਂ ਬਹੁਤ ਹੀ ਵਧੀਆ ਤਰੀਕੇ ਨਾਲ ਰੱਖਿਆ ਗਿਆ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ, ਜਿਸ ਦੇ ਲਈ ਹੁਣ ਉਹ ਬਿਲਕੁੱਲ ਠੀਕ ਹੋ ਚੁੱਕਿਆ ਹੈ ਅਤੇ ਆਪਣੇ ਘਰ ਜਾ ਰਿਹਾ ਹੈ।
ਸਿਵਲ ਹਸਪਤਾਲ ਮਾਨਸਾ ਦੇ ਐਸਐਮਓ ਡਾਕਟਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਕੋਲ ਸਿਵਲ ਹਸਪਤਾਲ ਦੇ ਵਿੱਚ ਕੋਰੋਨਾ ਪੌਜ਼ੀਟਿਵ 19 ਮਰੀਜ਼ ਆਏ ਸਨ, ਜਿਨ੍ਹਾਂ 'ਚੋਂ 5 ਦੀ ਛੁੱਟੀ ਹੋ ਚੁੱਕੀ ਹੈ ਅਤੇ ਹੁਣ ਉਨ੍ਹਾਂ ਕੋਲ ਸਿਵਲ ਹਸਪਤਾਲ 'ਚੋਂ 14 ਕੋਰੋਨਾ ਪੌਜ਼ੀਟਿਵ ਮਰੀਜ਼ ਰਹਿ ਚੁੱਕੇ ਹਨ ਅਤੇ ਉਨ੍ਹਾਂ ਦੀ ਸਿਹਤ ਵੀ ਬਿਲਕੁਲ ਠੀਕ ਹੈ ਉਮੀਦ ਹੈ ਕਿ ਆਉਣ ਵਾਲੇ ਦਿਨਾਂ 'ਚ ਉਨ੍ਹਾਂ ਦੀ ਵੀ ਛੁੱਟੀ ਕਰ ਦਿੱਤੀ ਜਾਵੇਗੀ।
ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਮੋਫਰ ਨੇ ਕਿਹਾ ਕਿ ਸਿਵਲ ਹਸਪਤਾਲ 'ਚੋਂ ਅੱਜ 14 ਸਾਲਾ ਸਈਅਦ ਮੁਹੰਮਦ ਬੱਚੇ ਦੀ ਦੋ ਵਾਰ ਰਿਪੋਰਟ ਨੈਗਟਿਵ ਆਉਣ ਤੋਂ ਬਾਅਦ ਉਸ ਦੀ ਛੁੱਟੀ ਕਰ ਦਿੱਤੀ ਗਈ ਹੈ।
ਇਹ ਵੀ ਪੜੋ: ਭਾਰਤ ਵਿੱਚ ਗੈਸ ਲੀਕ ਦੀਆਂ ਪ੍ਰਮੁੱਖ ਘਟਨਾਵਾਂ 'ਤੇ ਨਜ਼ਰ
ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ 'ਚੋਂ ਹੁਣ ਕੋਰੋਨਾ 14 ਪੌਜ਼ੀਟਿਵ ਮਰੀਜ਼ ਰਹਿ ਚੁੱਕੇ ਹਨ, ਜਿਨ੍ਹਾਂ 'ਚੋਂ 12 ਮਹਿਲਾ ਅਤੇ 2 ਪੁਰਸ਼ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਉਹ ਵੀ ਜਲਦ ਹੀ ਤੰਦਰੁਸਤ ਹੋ ਕੇ ਆਪਣੇ ਘਰ ਜਾਣਗੇ।