ਮਾਨਸਾ: ਸੰਨ 1971 ਦੀ ਜੰਗ ਦੌਰਾਨ ਪਾਕਿਸਤਾਨ ਫੌਜ ਵੱਲੋਂ ਭਾਰਤੀ ਸੈਨਿਕਾਂ ਤੇ ਕਈ ਅਫ਼ਸਰਾਂ ਨੂੰ ਬੰਦੀ ਬਣਾ ਲਿਆ ਗਿਆ ਸੀ ਇਨ੍ਹਾਂ ਵਿੱਚੋਂ ਇੱਕ ਸੀ ਮਾਨਸਾ ਜ਼ਿਲ੍ਹੇ ਦੇ ਪਿੰਡ ਖਿਆਲਾ ਖੁਰਦ ਦਾ ਲਾਂਸ ਨਾਇਕ ਬੀਰ ਸਿੰਘ ਜੋ ਅੱਜ ਵੀ ਪਾਕਿਸਤਾਨ ਦੀ ਜੇਲ੍ਹ ਦੇ ਵਿੱਚ ਸੜ ਰਿਹਾ ਹੈ ਉਥੇ ਹੀ 50 ਸਾਲਾਂ ਤੋਂ ਪਤਨੀ ਸੁਰਜੀਤ ਕੌਰ ਆਪਣੇ ਪਤੀ ਲਾਸ ਨਾਇਕ ਬੀਰ ਸਿੰਘ ਦੀ ਉਡੀਕ ਵਿਚ ਪਲਕਾਂ ਵਿਛਾਏ ਹੋਏ ਸਰਕਾਰ ਦਰਬਾਰੇ ਭਟਕ ਰਹੀ ਹੈ ਤਾਂ ਕਿ ਉਸ ਦਾ ਪਤੀ ਇੱਕ ਵਾਰ ਉਸ ਨੂੰ ਜ਼ਰੂਰ ਮਿਲੇ
ਪਾਕਿਸਤਾਨ ਜੇਲ੍ਹ ’ਚ ਬੰਦ ਲਾਂਸ ਨਾਇਕ ਬੀਰ ਸਿੰਘ ਨੂੰ ਅੱਜ ਵੀ ਉਡੀਕ ਰਿਹਾ ਪਰਿਵਾਰ - ਮਾਨਸਾ
ਸੁਰਜੀਤ ਕੌਰ ਨੇ ਦੱਸਿਆ ਕਿ ਉਹ ਸਾਬਕਾ ਪ੍ਰਧਾਨਮੰਤਰੀ ਇੰਦਰਾ ਗਾਂਧੀ ਨੂੰ ਵੀ ਮਿਲ ਚੁੱਕੀ ਹੈ ਗਾਂਧੀ ਨੇ ਉਨ੍ਹਾਂ ਨੂੰ ਵਿਸ਼ਵਾਸ ਵੀ ਦਿਵਾਇਆ ਸੀ ਕਿ ਉਨ੍ਹਾਂ ਦੇ ਪਤੀ ਨੂੰ ਜ਼ਰੂਰ ਛੁਡਵਾ ਕੇ ਲਿਆਂਦਾ ਜਾਵੇਗਾ। ਉਨ੍ਹਾਂ ਦੀ ਮੁਲਾਕਾਤ ਸਵਰਗੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਵੀ ਹੋਈ ਅਤੇ ਸੁਸ਼ਮਾ ਸਵਰਾਜ ਨੇ ਉਨ੍ਹਾਂ ਨੂੰ ਵਿਸਵਾਸ਼ ਦਿਵਾਇਆ ਕਿ ਉਹ ਪਾਕਿਸਤਾਨ ਦੀ ਜੇਲ੍ਹ ਵਿੱਚ ਇਨ੍ਹਾਂ ਕੈਦੀਆਂ ਨੂੰ ਮਿਲ ਚੁੱਕੇ ਹਨ।
ਤਸਵੀਰ