ETV Bharat / state

ਕੀ ਤੁਸੀਂ ਦੇਖੀ ਹੈ ਦੁਨੀਆਂ ਦੀ ਸਭ ਤੋਂ ਛੋਟੀ ਜੀਪ ? - ਐਕਟਿਵਾ ਤੇ ਸਕੂਟਰ ਦਾ ਇੰਜਣ ਫਿੱਟ

ਮਾਨਸਾ ਦਾ ਮਿਸਤਰੀ ਬਾਬਰ ਸਿੰਘ ਉਹਨਾਂ ਵੱਲੋਂ ਖੁਦ ਆਪ ਤਿਆਰ ਕੀਤੀ ਗਈ ਵਿੱਲੀ 'ਜੀਪ' ਤਿਆਰ ਕਰਕੇ ਮਾਨਸਾ ਸ਼ਹਿਰ ਤੋਂ ਇਲਾਵਾ ਹੋਰ ਜ਼ਿਲ੍ਹਿਆ 'ਚ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ।

ਕੀ ਤੁਸੀਂ ਦੇਖੀ ਹੈ ਦੁਨੀਆਂ ਦੀ ਸਭ ਤੋਂ ਛੋਟੀ ਜੀਪ

author img

By

Published : Aug 21, 2021, 8:44 AM IST

ਮਾਨਸਾ: ਪੰਜਾਬੀਆਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਹਮੇਸ਼ਾ ਹਰ ਖੇਤਰ 'ਚ ਮੱਲਾ ਮਾਰੀਆਂ ਹਨ। ਉਸੇ ਹੀ ਪ੍ਰਾਪਤੀ ਦੀ ਮਿਸਾਲ ਮਾਨਸਾ ਦਾ ਮਿਸਤਰੀ ਬਾਬਰ ਸਿੰਘ ਉਹਨਾਂ ਵੱਲੋਂ ਖੁਦ ਆਪ ਤਿਆਰ ਕੀਤੀ ਗਈ ਵਿੱਲੀ 'ਜੀਪ' ਤਿਆਰ ਕਰਕੇ ਮਾਨਸਾ ਸ਼ਹਿਰ ਤੋਂ ਇਲਾਵਾ ਹੋਰ ਜ਼ਿਲ੍ਹਿਆ 'ਚ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਇਹ ਮਿਸਤਰੀ 2012 ਤੋਂ ਹੀ ਜੀਪਾ ਬਣਾ ਰਿਹਾ ਹੈ ਤੇ ਛੇਤੀ ਹੀ ਦੁਨੀਆਂ ਦੀ ਸਭ ਛੋਟੀ ਜੀਪ ਬਣਾਉਣ ਲਈ ਤਿਆਰੀ ਹੈ।

ਇਹ ਵੀ ਪੜੋ: ਸਮੇਂ ਤੋਂ ਪਹਿਲਾਂ ਝੁਰੜੀਆਂ ਨੂੰ ਕਹੋ 'ਨਾ'

ਬਾਬਰ ਦੀ ਚਰਚਾ ਹੋਈ ਦੇਸ਼ਾ ਵਿਦੇਸ਼ਾਂ ਤੱਕ ਜਾਣਕਾਰੀ ਦਿੰਦਿਆਂ ਬਾਬਰ ਸਿੰਘ ਨੇ ਦੱਸਿਆਂ ਕਿ ਇਹ ਪਹਿਲੀ ਵਿੱਲੀ 'ਜੀਪ' ਮੈਂ 2012 'ਚ ਬਣਾਈ ਸੀ। ਉਸ ਤੋ ਬਾਅਦ ਮੈਂ ਹੁਣ ਤੱਕ ਤਕਰੀਬਨ 14-15 ਜੀਪਾਂ ਤਿਆਰ ਕਰ ਦਿੱਤੀਆਂ ਹਨ। ਜੀਪਾਂ ਬਣਾਉਣ ਦੇ ਸ਼ੌਕ ਬਾਰੇ ਉਸ ਨੇ ਦੱਸਿਆਂ ਕਿ ਮੇਰੇ ਦੋਸਤ ਜੋ ਹੈਂਡੀਕੈਪਡ ਸਨ। ਉਹਨਾਂ ਦੇ ਸਕੂਟਰ ਦੇ ਦੋ ਟਾਇਰ ਹੋਰ ਲਗਾਕੇ ਇੱਕ ਸਕੂਟਰ ਤਿਆਰ ਕੀਤਾ ਸੀ।

ਕੀ ਤੁਸੀਂ ਦੇਖੀ ਹੈ ਦੁਨੀਆਂ ਦੀ ਸਭ ਤੋਂ ਛੋਟੀ ਜੀਪ

ਉਹਨਾਂ ਨੇ ਕਿਹਾ ਮੇਰੇ ਦੋਸਤ ਨੇ ਮੈਨੂੰ ਕਿਹਾ ਕਿ ਬਾਬਰ ਕੋਈ ਇਹੋ ਅਜਿਹੀ ਚੀਜ ਤਿਆਰ ਕਰ ਜਿਸ 'ਚ ਮੈਂ ਆਪਣੇ ਪਰਿਵਾਰ ਨਾਲ ਬੈਠ ਕੇ ਸ਼ਹਿਰ ਰਿਸ਼ਤੇਦਾਰੀ 'ਚ ਜਾਂ ਸਕਾ ਤੇ ਫਿਰ ਮੈਂ ਕਾਢ ਕੱਢੀ ਕਿ ਹੈਂਡੀਕੈਪਟ ਲਈ ਛੋਟੀ ਜਿਹੀ ਜੀਪ ਤਿਆਰ ਕੀਤੀ ਜਾਵੇ ਤੇ ਫਿਰ ਮੈਂ ਜੀਪ ਤਿਆਰ ਕੀਤੀ ਤੇ ਕਿਸੇ ਵੱਲੋਂ ਤਿਆਰ ਕੀਤੀ ਜੀਪ ਦੀ ਫੋਟੋ ਸ਼ੋਸਲ ਸਾਇਟਾਂ ਤੇ ਪਾ ਕੇ ਵਾਇਰਲ ਕਰ ਦਿੱਤੀ ਗਈ ਤੇ ਉਸ ਤੋਂ ਬਾਅਦ ਸ਼ਹਿਰ ਦੇ ਲੋਕਾਂ ਤੋਂ ਇਲਾਵਾ ਦੂਰ-ਦੂਰ ਦੇ ਲੋਕ ਫੋਟੋਆਂ ਖਿੱਚਵਾਉਣ ਲਈ ਆਉਣ ਲੱਗੇ।

ਬਾਬਰ ਨੇ ਦੱਸਿਆਂ ਇਹ ਵਿੱਲੀ ਜੀਪ ਮੈਂ ਸਿਰਫ਼ ਹੈਂਡੀਕੈਪਟ ਲਈ ਤਿਆਰ ਕੀਤੀ ਸੀ, ਪਰ ਹੁਣ ਕਈ ਲੋਕ ਆਪਣੇ ਸ਼ੌਕ ਨਾਲ ਤਿਆਰ ਕਰਵਾ ਕੇ ਖਰੀਦ ਰਹੇ ਹਨ, ਉਹਨਾਂ ਦੱਸਿਆਂ ਕਿ ਤਿਆਰ ਕੀਤੀਆਂ ਜੀਪਾ ਰਤੀਆਂ (ਹਰਿਆਣਾ), ਮੋਗਾ ਆਦਿ ਸ਼ਹਿਰਾਂ ਦੇ ਲੋਕ ਖਰੀਦ ਕੇ ਲੈ ਗਏ ਹਨ।

ਬਾਬਰ ਨੇ ਦੱਸਿਆਂ ਕਿ ਜੀਪ ਨੂੰ ਆਰਡਰ ’ਤੇ ਤਿਆਰ ਕੀਤਾ ਜਾਂਦਾ ਹੈ ਤੇ ਇਸ ਨੂੰ ਤਿਆਰ ਕਰਨ 'ਚ ਦੋ ਮਹੀਨੇ ਲੱਗ ਜਾਦੇ ਹਨ, ਜੀਪ ਦੀ ਕੀਮਤ ਬਾਰੇ ਉਨ੍ਹਾਂ ਦੱਸਿਆਂ ਕਿ 80 ਹਜ਼ਾਰ ਦੀ ਰੱਖੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹਿੰਦੁਸਤਾਨ ਵਿੱਚ ਪਹਿਲਾਂ ਵਹੀਕਲ ਹੈ ਜਿਸ ਵਿੱਚ ਨਾਂ ਚੈਨ ਨਾ ਐਕਸਲ ਹੈ। ਉਹਨਾਂ ਕਿਹਾ ਕਿ ਇਸ ਵਿੱਚ ਐਕਟਿਵਾ ਤੇ ਸਕੂਟਰ ਦਾ ਇੰਜਣ ਫਿੱਟ ਕੀਤਾ ਗਿਆ ਹੈ ਅਤੇ ਰਿਕਾਰਡ ਦਰਜ ਕਰਾਉਣ ਲਈ ਛੇਤੀ ਹੀ ਦੁਨੀਆਂ ਦੀ ਸਭ ਤੋਂ ਛੋਟੀ ਜੀਪ ਤਿਆਰ ਕਰਨੀ ਹੈ।

ਇਹ ਵੀ ਪੜੋ: ਸੀਨੀਅਰ ਸਿਟੀਜ਼ਨ ਡੇ ’ਤੇ ਵਿਸ਼ੇਸ਼

ETV Bharat Logo

Copyright © 2024 Ushodaya Enterprises Pvt. Ltd., All Rights Reserved.