ਮਾਨਸਾ : ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੱਲੋਂ ਅੱਜ ਮਾਨਸਾ ਵਿਖੇ ਹੋਏ ਮੁਕਾਬਲਿਆਂ ਵਿਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ। ਇਸ ਮੌਕੇ ਉਨ੍ਹਾਂ ਮੀਡੀਆ ਦੇ ਮੁਖਾਤਿਬ ਹੁੰਦਿਆਂ ਸਰਕਾਰ ਨੂੰ ਘੇਰਿਆ।
ਬੀਬਾ ਬਾਦਲ ਨੇ ਮੌਜੂਦਾ ਸਰਕਾਰ ਉਤੇ ਵਰ੍ਹਦਿਆਂ ਕਿਹਾ ਕਿ ਪੰਜਾਬ ਵਿਚ ਕਾਨੂੰਨ ਪ੍ਰਬੰਧਾਂ ਦੇ ਨਾਂ ਦੀ ਕੋਈ ਚੀਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇ ਭਗਵੰਤ ਮਾਨ ਕੋਲ ਸੁਰੱਖਿਆ ਨਾ ਹੁੰਦੀ ਤਾਂ ਗੈਂਗਸਟਰਾਂ ਨੇ ਸਭ ਤੋਂ ਪਹਿਲਾਂ ਇਹਨੂੰ ਹੀ ਫੜਨਾ ਸੀ। ਉਨ੍ਹਾਂ ਕਿਹਾ ਕਿ ਆਪ ਦੀ ਕਮਜ਼ੋਰ ਲੀਡਰਸ਼ਿਪ ਨੇ ਪੰਜਾਬ ਪੁਲਿਸ ਨੂੰ ਲਾਚਾਰ ਤੇ ਕਮਜ਼ੋਰ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹੀ ਪੰਜਾਬ ਪੁਲਿਸ ਨੇ ਕਾਲੇ ਦੌਰ ਵਿਚ ਅੱਤਵਾਦੀਆਂ ਨਾਲ ਮੁਕਾਬਲੇ ਕੀਤੇ ਸਨ, ਪਰ ਇਸ ਸਰਕਾਰ ਨੇ ਪੰਜਾਬ ਪੁਲਿਸ ਨੂੰ ਲਾਚਾਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ : Dead Body Recover Case: ਗੱਡੀ ਵਿਚੋਂ ਲਾਸ਼ ਮਿਲਣ ਦੇ ਮਾਮਲੇ ਵਿਚ ਆਇਆ ਨਵਾਂ ਮੋੜ, ਨੌਜਵਾਨ ਦੀ ਮਰਨ ਤੋਂ ਪਹਿਲਾਂ ਦੀ ਵੀਡੀਓ ਆਈ ਸਾਹਮਣੇ
"ਭਗਵੰਤ ਮਾਨ ਕੋਲੋਂ ਨਹੀਂ ਸੰਭਲ ਰਿਹਾ ਪੰਜਾਬ" : ਉਨ੍ਹਾਂ ਕਿਹਾ ਕਿ ਜੇਕਰ ਭਗਵੰਤ ਮਾਨ ਇੰਨਾ ਕਮਜ਼ੋਰ ਹੈ ਕਿ ਉਸ ਕੋਲੋਂ ਪੰਜਾਬ ਦੇ ਹਾਲਾਤ ਕਾਬੂ ਨਹੀਂ ਆ ਰਹੇ ਤਾਂ ਆਪਣੀ ਕੁਰਸੀ ਛੱਡ ਦੇਣ। ਉਨ੍ਹਾਂ ਕਿਹਾ ਕਿ ਸਾਲ ਭਰ ਤੁਹਾਨੂੰ ਲੋਕਾਂ ਨੇ ਦੇਖ ਲਿਆ ਹੈ ਹੁਣ ਜੇਕਰ ਤੁਹਾਡੇ ਕੋਲੋਂ ਸੂਬਾ ਨਹੀਂ ਚੱਲਦਾ ਤਾਂ ਅਹੁਦਾ ਛੱਡ ਦਿਓ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੀ ਏਜੰਸੀਆਂ ਦਾ ਬੰਦਾ ਬਣ ਗਿਆ ਹੈ, ਜੋ ਆਪਣੇ ਲੋਕਾਂ ਦੀ ਹਿਫਾਜ਼ਤ ਨਾ ਕਰਦਿਆਂ ਆਪਣੀ ਪੁਲਿਸ ਨੂੰ ਵੀ ਕਮਜ਼ੋਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦਾ ਨਾਂ ਪੂਰੇ ਦੇਸ਼ ਵਿਚ ਇਸ ਲੀਡਰਸ਼ਿਪ ਕਾਰਨ ਬਦਨਾਮ ਹੋ ਰਿਹਾ ਹੈ। ਦਿੱਲੀ ਦੀਆਂ ਪਾਰਟੀਆਂ ਦੀ ਲੜਾਈ ਵਿਚ ਪੰਜਾਬ ਸੜ ਰਿਹਾ ਹੈ। ਭਗਵੰਤ ਮਾਨ ਨਾ ਕੇਜਰੀਵਾਲ ਨੂੰ ਸੰਭਾਲ ਪਾ ਰਿਹਾ ਹੈ ਤੇ ਗ੍ਰਹਿ ਮੰਤਰੀ ਦਾ ਏਜੰਟ ਬਣਿਆ ਹੋਇਆ ਹੈ। ਕੇਂਦਰ ਪਾਣੀ ਖੋਹ ਕੇ ਲਿਜਾ ਰਹੀ ਹੈ, ਭਗਵੰਤ ਮਾਨ ਕੁਝ ਵੀ ਨਹੀਂ ਕਰ ਰਿਹਾ। ਗੈਂਗਸਟਰਵਾਦ ਲਗਾਤਾਰ ਵਧ ਰਿਹਾ ਹੈ ਪਰ ਮੁੱਖ ਮੰਤਰੀ ਨੂੰ ਕੋਈ ਫਰਕ ਨਹੀਂ ਹੈ।
ਇਹ ਵੀ ਪੜ੍ਹੋ : Death of Gangsters in Jail: ਗੈਂਗਸਟਰਾਂ ਦੀ ਮੌਤ 'ਤੇ ਬੋਲੇ ਮੂਸੇਵਾਲਾ ਦੇ ਕਰੀਬੀ, ਕਿਹਾ- ਸਰਕਾਰ ਨਹੀਂ ਪ੍ਰਮਾਤਮਾ ਦੇ ਰਿਹਾ ਇਨਸਾਫ਼
ਅਜਨਾਲਾ ਕਾਂਡ ਉਤੇ ਵੀ ਟਿੱਪਣੀ : ਬੀਬਾ ਬਾਦਲ ਨੇ ਅੰਮ੍ਰਿਤਪਾਲ ਖਿਲਾਫ ਬੋਲਦਿਆਂ ਕਿਹਾ ਕਿ ਉਂਝ ਤਾਂ ਉਹ ਗੱਲਾਂ ਕਰਦਾ ਹੈ ਜਾਨ ਤਲੀ ਉਤੇ ਰੱਖ ਕੇ ਲੜਨ ਦੀ ਤੇ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾ ਕੇ ਥਾਣੇ ਅੰਦਰ ਲਿਜਾ ਕੇ ਪੁਲਿਸ ਨਾਲ ਝੜਪ ਕਰਨੀ ਕਿਥੋਂ ਦੀ ਬਹਾਦਰੀ ਹੈ। ਨਾਲ ਹੀ ਪੁਲਿਸ, ਜਿਸ ਨੇ ਕਾਲੇ ਦੌਰ ਵਿਚ ਅੱਤਵਾਦ ਦਾ ਵੀ ਮੁਕਾਬਲਾ ਕੀਤਾ ਉਸ 'ਤੇ ਕਾਰਵਾਈ ਨਾ ਕਰਨ ਦਾ ਦਬਾਅ ਇਸ ਕਮਜ਼ੋਰ ਲੀਡਰਸ਼ਿਪ ਨੇ ਬਣਾਇਆ। ਪੁਲਿਸ ਨੂੰ ਇਸ ਲੀਡਰਸ਼ਿਪ ਨੇ ਲਾਚਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਂਝ ਜੇਕਰ ਕੋਈ ਗਰਮ-ਖਿਆਲੀ ਬੋਲੇ ਤਾਂ ਤੁਸੀਂ ਉਸ ਨੂੰ ਫੜ ਲੈਂਦੇ ਹੋ, ਇਧਰ ਅੰਮ੍ਰਿਤਪਾਲ ਸ਼ਰੇਆਮ ਆਪਣੇ ਆਪ ਨੂੰ ਭਾਰਤੀ ਨਾਗਰਿਕ ਨਾ ਹੋਣ ਦੀ ਗੱਲ ਕਹਿ ਰਿਹਾ ਹੈ। ਇਸ ਉਤੇ ਕਾਰਵਾਈ ਕਿਉਂ ਨਹੀਂ ।