ਮਾਨਸਾ: ਪੰਜਾਬ 'ਚ ਚੋਣ ਪ੍ਰਚਾਰ ਪੂਰੇ ਜ਼ੋਰਾਂ 'ਤੇ ਚੱਲ ਰਿਹਾ ਹੈ, ਜਿਸ ਦੇ ਚੱਲਦਿਆਂ ਸਾਬਕਾ ਮੰਤਰੀ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਬੁਢਲਾਡਾ ਤੋਂ ਅਕਾਲੀ ਦਲ ਅਤੇ ਬਸਪਾ ਦੇ ਉਮੀਦਵਾਰ ਡਾ. ਨਿਸ਼ਾਂਤ ਸਿੰਘ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ। ਨਾਲ ਹੀ ਇਸ ਦੌਰਾਨ ਉਨ੍ਹਾਂ ਨੇ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ’ਤੇ ਜੰਮ ਕੇ ਨਿਸ਼ਾਨੇ ਵੀ ਸਾਧੇ।
ਚੋਣ ਪ੍ਰਚਾਰ ਦੌਰਾਨ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਨੂੰ ਲੁੱਟਣ 'ਤੇ ਆਈ ਹੈ, ਜਦਕਿ ਕਾਂਗਰਸ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 111 ਦਿਨਾਂ ਦੇ ਕਾਰਜਕਾਲ 'ਚ ਪੰਜਾਬ ਨੂੰ ਬਹੁਤ ਲੁੱਟਿਆ ਹੈ, ਜਿਸ ਦੀ ਮਿਸਾਲ ਈ.ਡੀ ਦੇ ਛਾਪਿਆਂ ਤੋਂ ਮਿਲਦੀ ਹੈ।
ਦੂਜੇ ਪਾਸੇ ਰਾਮ ਰਹੀਮ ਨੂੰ ਪੈਰੋਲ 'ਤੇ ਮਿਲਣ 'ਤੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਉਸ ਨੂੰ ਕਿਉਂ ਬਾਹਰ ਕੱਢਿਆ ਗਿਆ ਅਤੇ ਇਸ ਦਾ ਫਾਇਦਾ ਕਿਸ ਨੂੰ ਹੋਵੇਗਾ।
ਬੁਢਲਾਡਾ ਸੀਟ
ਉੱਥੇ ਹੀ ਜੇਕਰ ਬੁਢਲਾਡਾ ਸੀਟ (Budhlada Assembly Constituency) ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ (Shiromani Akali Dal) ਵੱਲੋਂ ਨਿਸ਼ਾਨ ਸਿੰਘ ਅਤੇ ਆਮ ਆਦਮੀ ਪਾਰਟੀ ਵੱਲੋਂ ਪ੍ਰਿੰਸੀਪਲ ਬੁੱਧਰਾਮ (Principal Buddharam) ਚੋਣ ਮੈਦਾਨ ਵਿੱਚ ਹੋਣਗੇ। ਇਸ ਸਮੇਂ ਪ੍ਰਿੰਸੀਪਲ ਬੁੱਧਰਾਮ ਇੱਥੋਂ ਦੇ ਵਿਧਾਇਕ ਹਨ।ਇਨ੍ਹਾਂ ਦੋਵਾਂ ਦੀ ਗੱਲ ਕਰੀਏ ਤਾਂ ਇਸ ਵਾਰ ਅਕਾਲੀ ਦਲ ਮਜ਼ਬੂਤ ਨਜ਼ਰ ਆ ਰਿਹਾ ਹੈ, ਕਿਉਂਕਿ ਇੱਕ ਤਾਂ 'ਆਪ' ਹਾਲੇ ਤੱਕ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਨਹੀਂ ਕਰ ਸਕੀ, ਦੂਜਾ ਪਾਰਟੀ ਦੇ ਕਈ ਵਿਧਾਇਕ ਛੱਡ ਚੁੱਕੇ ਹਨ ਅਤੇ ਤੀਜਾ, ਵਰਕਰਾਂ ਨੂੰ ਨਜ਼ਰਅੰਦਾਜ਼ ਕਰਕੇ 'ਆਪ' ਉਮੀਦਵਾਰ ਦੇ ਖਿਲਾਫ਼ ਜਾ ਰਿਹਾ ਹੈ।
ਇਹ ਵੀ ਪੜੋ: ਕਾਂਗਰਸ ਨੇ 170 ਕਰੋੜ ਦੇ ਮਾਲਕ 'ਗ਼ਰੀਬ ਚੰਨੀ' ਨੂੰ CM ਚਿਹਰਾ ਐਲਾਨਿਆਂ: ਭਗਵੰਤ ਮਾਨ