ਮਾਨਸਾ: ਜਿੱਥੇ ਨਵੇਂ ਚੱਲ ਰਹੇ ਯੁੱਗ ਵਿੱਚ ਪੁਰਾਣਾ ਸੱਭਿਆਚਾਰ ਅਤੇ ਵਿਰਾਸਤ ਅਲੋਪ ਹੋ ਗਿਆ ਹੈ। ਬੇਸ਼ੱਕ ਲੋਕ ਨਵੇਂ ਜ਼ਮਾਨੇ ਦੀ ਦੌੜ ਵਿੱਚ ਲੋਕ ਲੱਗੇ ਹੋਏ ਹਨ। ਪਰ ਜੇਕਰ ਗੱਲ ਕੀਤੀ ਜਾਵੇ ਉਨ੍ਹਾਂ ਲੋਕਾਂ ਦੀ ਜਿਨ੍ਹਾਂ ਨੇ ਹਾਲੇ ਤੱਕ ਆਪਣੇ ਪੰਜਾਬੀ ਖੇਤੀਬਾੜੀ ਅਤੇ ਵਿਰਾਸਤ ਨਾਲ ਜੁੜੇ ਹੋਏ ਸੰਦਾਂ ਨੂੰ ਸਾਂਭ ਕੇ ਰੱਖਿਆ ਹੋਇਆ ਹੈ ਅਤੇ ਹੋਰ ਵੀ ਬਹੁਤ ਸਾਰੀਆਂ ਵਿਰਾਸਤੀ ਚੀਜ਼ਾਂ ਨੂੰ ਇਕੱਠੇ ਕਰਨ ਵਿੱਚ ਲੱਗੇ ਹੋਏ ਹਨ।
ਇਸੇ ਤਰ੍ਹਾਂ ਹੀ ਖੇਤੀ ਕਰਦਾ ਇੱਕ ਕਿਸਾਨ ਜੋ ਝੁਨੀਰ ਦੇ ਪਿੰਡ ਲਾਲਿਆਂਵਾਲੀ ਵਿੱਚ ਰਹਿੰਦਾ ਹੈ, ਜਿਸਦਾ ਨਾਮ ਹੈ ਗੁਰਜੀਤ ਸਿੰਘ। ਇਨ੍ਹਾਂ ਨੇ ਬਹੁਤ ਸਾਰੇ ਵਿਰਾਸਤੀ ਸੰਦਾਂ ਨੂੰ ਆਪਣੇ ਘਰ ਦੀ ਸ਼ਾਨ ਬਣਾ ਕੇ ਰੱਖਿਆ ਹੋਇਆ ਹੈ।
ਖੇਤੀਬਾੜੀ ਅਤੇ ਵਿਰਾਸਤ ਨਾਲ ਜੁੜੇ ਹੋਏ ਕਿਸਾਨ ਗੁਰਜੀਤ ਸਿੰਘ ਨੇ ਘਰ ਵਿੱਚ ਹੀ ਖੇਤੀ ਸੰਦਾਂ ਅਤੇ ਹੋਰ ਕਈ ਵਿਰਾਸਤ ਨਾਲ ਜੁੜੀਆਂ ਵਸਤੂਆਂ ਨੂੰ ਸਾਂਭ ਕੇ ਰੱਖਿਆ ਹੋਇਆ ਹੈ। ਜਾਣਕਾਰੀ ਦਿੰਦਿਆਂ ਗੁਰਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਛੋਟਾ ਸੀ ਤਦ ਉਨ੍ਹਾਂ ਦੀ ਰੁਚੀ ਖੇਤੀ ਨਾਲ ਜੁੜੇ ਸੰਦਾਂ ਵਿੱਚ ਪੈ ਗਈ ਸੀ।
ਜਿਸ ਪਿੱਛੋਂ ਉਨ੍ਹਾਂ ਨੇ ਖੇਤੀਬਾੜੀ ਨਾਲ ਜੁੜੀਆਂ ਚੀਜ਼ਾਂ ਨੂੰ ਸਾਂਭ ਕੇ ਰੱਖਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਖੇਤੀਬਾੜੀ ਅਤੇ ਵਿਰਾਸਤ ਨਾਲ ਜੁੜੀਆਂ ਚੀਜ਼ਾਂ ਨੂੰ ਇਕੱਠੇ ਕਰਨ ਵਿੱਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ ਅਨੁਸਾਰ ਟੈਕਨੋਲੋਜੀ ਵਿੱਚ ਤਬਦੀਲੀਆਂ ਆਉਂਦੀਆਂ ਹਨ ਪਰ ਆਪਣੇ ਖੇਤੀਬਾੜੀ ਦੇ ਪੁਰਾਣੇ ਸੰਦਾਂ ਨੂੰ ਭੁੱਲਣਾ ਵੀ ਕੋਈ ਚੰਗੀ ਗੱਲ ਨਹੀਂ ਹੈ।
ਜਿਸ ਕਰਕੇ ਉਨ੍ਹਾਂ ਨੇ ਆਪਣੇ ਘਰ ਵਿੱਚ ਖੇਤੀ ਸੰਦਾਂ ਨੂੰ ਸਾਂਭ ਕੇ ਰੱਖਿਆ ਹੈ 'ਤੇ ਉਹ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਕਈ ਚੀਜਾਂ ਇਕੱਠੀਆਂ ਕਰਦੇ ਰਹਿਣਗੇ, ਜੋ ਵਿਰਾਸਤ ਨਾਲ ਜੁੜੀਆਂ ਹੋਣਗੀਆਂ। ਗੁਰਜੀਤ ਸਿੰਘ ਨੇ ਦੱਸਿਆਂ ਕਿ ਖੇਤੀ ਦਾ ਕੰਮ ਕਰਦੇ ਹੀ ਉਹ ਸਮਾਂ ਕੱਢ ਕੇ ਹਮੇਸ਼ਾ ਹੀ ਪਿੰਡਾਂ ਵਿੱਚ ਪੁਰਾਣੇ ਸੰਦਾਂ ਦੀ ਭਾਲ ਵਿੱਚ ਨਿਕਲ ਜਾਂਦੇ ਹਨ ਅਤੇ ਕੋਈ ਵੀ ਪੁਰਾਣੀ ਚੀਜ ਮਿਲਣ 'ਤੇ ਘਰ ਲਿਆਕੇ ਸਾਂਭ ਲੈਂਦੇ ਹਾਂ।
ਇਹ ਵੀ ਪੜ੍ਹੋ: ਪੰਜਾਬੀ ਸੱਭਿਆਚਾਰ ਦਾ ਪ੍ਰਸਾਰ ਕਰ ਰਿਹਾ ਮੂਰਤੀ ਕਲਾਕਾਰ ਬੱਬਲੂ