ਮਾਨਸਾ: ਕਣਕ ਦੀ ਕਟਾਈ ਕਰਨ ਅਤੇ ਤੂੜੀ ਦੀ ਸਾਂਭ ਸੰਭਾਲ ਕਰਨ ਤੋਂ ਬਾਅਦ ਕਿਸਾਨਾਂ ਵੱਲੋਂ ਕਣਕ ਦੇ ਨਾੜ ਨੂੰ ਵੀ ਲਗਾਤਾਰ ਅੱਗ ਲਗਾਈ ਜਾ ਰਹੀ ਹੈ। ਜਿਸ ਦੇ ਕਾਰਨ ਵਾਤਾਵਰਣ ਵੀ ਪ੍ਰਦੂਸ਼ਿਤ ਹੋ ਰਿਹਾ ਹੈ। ਰਾਤ ਸਮੇਂ ਕਿਸਾਨਾਂ ਵੱਲੋਂ ਕਣਕ ਦੇ ਨਾੜ ਨੂੰ ਅੱਗ ਲਗਾ ਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਕਿਉਂਕਿ ਰਾਤ ਸਮੇਂ ਲਗਾਈ ਅੱਗ ਦੇ ਕਾਰਨ ਹਨ੍ਹੇਰੀ ਚਲਦਿਆਂ ਇਹ ਅੱਗ ਘਾਤਕ ਰੂਪ ਧਾਰਨ ਕਰ ਸਕਦੀ ਹੈ। ਜਿਸ ਕਾਰਨ ਇਹ ਅੱਗ ਜਿੱਥੇ ਆਸ ਪਾਸ ਦੇ ਖੇਤਾਂ ਵਿੱਚ ਪਏ ਨਾੜ ਦਾ ਨੁਕਸਾਨ ਕਰੇਂਗੀ। ਉਥੇ ਇਸ ਅੱਗ ਦੇ ਨਾਲ ਕੋਈ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਹੈ।
ਇਹ ਵੀ ਪੜੋ: ਦੁਬਈ ਸਮਝੌਤੇ ਅਧੀਨ ਚੱਲ ਰਹੇ ਹਨ ਕੈਪਟਨ ਅਮਰਿੰਦਰ ਸਿੰਘ: ਭਗਵੰਤ ਮਾਨ
ਬਹੁਜਨ ਸਮਾਜ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਬੀਰਵਾਲ ਨੇ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਦੇ ਆਦੇਸ਼ ਜਾਰੀ ਕਰ ਰਹੀ ਹੈ ਉਥੇ ਇਨ੍ਹਾਂ ਆਦੇਸ਼ਾਂ ਦੀਆਂ ਰਾਤ ਸਮੇਂ ਕਿਸਾਨ ਧੱਜੀਆਂ ਉਡਾਉਂਦੇ ਨੇ ਅਤੇ ਉਹ ਕਣਕ ਦੇ ਨਾੜ ਨੂੰ ਅੱਗ ਲਗਾ ਕੇ ਜਿੱਥੇ ਕਈ ਪੰਛੀਆਂ ਦੀ ਜਾਨ ਲੈ ਰਹੇ ਨੇ ਉਥੇ ਇਹ ਰਾਤ ਸਮੇਂ ਲਗਾਈ ਖੇਤਾਂ ਵਿੱਚ ਅੱਗ ਘਾਤਕ ਵੀ ਹੋ ਸਕਦੀ ਹੈ ਜਿਸ ਕਾਰਨ ਆਸ ਪਾਸ ਦੇ ਪਿੰਡਾਂ ਵਿੱਚ ਵੀ ਇਹ ਅੱਗ ਫੈਲ ਸਕਦੀ ਹੈ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਰਾਤ ਸਮੇਂ ਕਣਕ ਦੇ ਨਾੜ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜੋ: ਸ਼ਰਮਸਾਰ! ਆਟੋ ’ਚ ਲਾਸ਼ ਰੱਖ ਘੁੰਮ ਰਹੀ ਬੇਵੱਸ ਔਰਤ