ETV Bharat / state

ਸਬਜ਼ੀਆਂ ਦਾ ਨਹੀਂ ਮਿਲ ਰਿਹਾ ਵਾਜਿਬ ਰੇਟ, ਸ਼ਿਮਲਾ ਮਿਰਚਾਂ 'ਤੇ ਟ੍ਰੈਕਟਰ ਚਲਾਉਣ ਲਈ ਮਜ਼ਬੂਰ ਹੋਏ ਕਿਸਾਨ - ਸਬਜ਼ੀਆਂ ਦਾ ਨਹੀਂ ਮਿਲ ਰਿਹਾ ਵਾਜਿਬ ਰੇਟ

ਸ਼ਿਮਲਾ ਮਿਰਚ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਮਿਰਚ ਦੀ ਫਸਲ ਦਾ ਰੇਟ ਨਹੀਂ ਮਿਲ ਰਿਹਾ ਹੈ। ਮਜ਼ਬੂਰੀ ਵੱਸ ਹੁਣ ਕਿਸਾਨ ਸ਼ਿਮਲਾ ਮਿਰਚ ਦੀ ਫਸਲ ਨੂੰ ਆਪਣੇ ਖੇਤਾਂ ਵਿਚ ਹੀ ਵਾਹੁਣ ਲੱਗੇ ਹਨ।

Farmers of Mansa started sowing the crop in the fields due to not getting the rate of capsicum crop
ਸਬਜ਼ੀਆਂ ਦਾ ਨਹੀਂ ਮਿਲ ਰਿਹਾ ਵਾਜਿਬ ਰੇਟ, ਸ਼ਿਮਲਾ ਮਿਰਚਾਂ 'ਤੇ ਟ੍ਰੈਕਟਰ ਚਲਾਉਣ ਲਈ ਮਜ਼ਬੂਰ ਹੋਏ ਕਿਸਾਨ
author img

By

Published : May 1, 2023, 7:08 PM IST

ਸਬਜ਼ੀਆਂ ਦਾ ਨਹੀਂ ਮਿਲ ਰਿਹਾ ਵਾਜਿਬ ਰੇਟ, ਸ਼ਿਮਲਾ ਮਿਰਚਾਂ 'ਤੇ ਟ੍ਰੈਕਟਰ ਚਲਾਉਣ ਲਈ ਮਜ਼ਬੂਰ ਹੋਏ ਕਿਸਾਨ

ਮਾਨਸਾ : ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀ ਬਾਘਾ ਵਿੱਚ ਕਿਸਾਨਾਂ ਵੱਲੋਂ 700 ਇੱਕ ਦੇ ਕਰੀਬ ਕਿਸਾਨਾਂ ਵੱਲੋਂ ਸ਼ਿਮਲਾ ਮਿਰਚ ਦੀ ਕਾਸ਼ਤ ਕੀਤੀ ਗਈ ਹੈ।ਇਸ ਵਾਰ ਕਿਸਾਨਾਂ ਨੂੰ ਸ਼ਿਮਲਾ ਮਿਰਚ ਦੀ ਫਸਲ ਦਾ ਰੇਟ ਨਾ ਮਿਲਣ ਕਾਰਨ ਕੁਝ ਦਿਨ ਪਹਿਲਾਂ ਸੜਕਾਂ ਉੱਤੇ ਸ਼ਿਮਲਾ ਮਿਰਚ ਸੁੱਟ ਕੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਸੀ। ਹੁਣ ਨਿਰਾਸ਼ ਹੋਏ ਕਿਸਾਨ ਇਸ ਫ਼ਸਲ ਨੂੰ ਆਪਣੇ ਖੇਤਾਂ ਦੇ ਵਿੱਚ ਹੀ ਵਾਹੁਣ ਲੱਗੇ ਹਨ। ਦੁਖੀ ਹੋਏ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸ਼ਿਮਲਾ ਮਿਰਚ ਦੀ ਵੱਡੇ ਪੱਧਰ ਤੇ ਕਾਸ਼ਤ ਕੀਤੀ ਗਈ ਸੀ। ਕਿਸਾਨਾਂ ਨੇ ਦੱਸਿਆ ਕਿ ਇਕ ਏਕੜ ਦੀ ਬਿਜਾਈ ਕਰਨ ਤੇ 70 ਤੋਂ 80 ਹਜ਼ਾਰ ਰੁਪਏ ਖਰਚ ਹੋ ਜਾਂਦਾ ਹੈ ਜਦੋਂ ਕਿ ਫਸਲ ਦੀ ਤੁੜਾਈ ਤੱਕ ਕਿਸਾਨਾਂ ਦਾ ਸਵਾ ਲੱਖ ਰੁਪਏ ਤੱਕ ਹੋ ਜਾਂਦਾ ਹੈ ਪਰ ਮਿਰਚ ਦਾ ਰੇਟ ਮਹਿਜ 2 ਰੁਪਏ ਕਿਲੋ ਮਿਲ ਰਿਹਾ ਹੈ।

ਮਜ਼ਦੂਰਾਂ ਦਾ ਵੀ ਖਰਚਾ : ਕਿਸਾਨਾਂ ਨੇ ਦੱਸਿਆ ਕਿ ਲੇਬਰ ਦੀ ਮਜ਼ਦੂਰੀ ਦੀ 250 ਰੁਪਏ ਹੈ ਜਦੋਂਕਿ 10 ਖੇਤ ਮਜ਼ਦੂਰਾਂ ਦੀ ਮਜ਼ਦੂਰੀ 2500 ਰੁਪਏ ਹੋ ਜਾਂਦੀ ਹੈ, ਜਿਸ ਨਾਲ ਫਸਲ ਵੇਚਣ ਤੋਂ ਬਾਅਦ ਮਜ਼ਦੂਰੀ ਵੀ ਨਹੀਂ ਮੁੜ ਰਹੀ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਫ਼ਸਲੀ ਚੱਕਰ ਚੋਂ ਕੱਢ ਕੇ ਸਬਜ਼ੀਆਂ ਦੀ ਕਾਸ਼ਤ ਕਰਨ ਦੇ ਲਈ ਪ੍ਰੇਰਿਤ ਕਰਦੀ ਹੈ ਇਸ ਦਾ ਵੀ ਪੂਰਾ ਮੁੱਲ ਨਾ ਮਿਲਣ ਕਾਰਨ ਮੁੜ ਤੋਂ ਕਿਸਾਨ ਕਣਕ ਅਤੇ ਝੋਨੇ ਦੀ ਬਿਜਾਈ ਕਰਨ ਵਲ ਹੀ ਮੁੜ ਆਉਣਗੇ ਕਿਉਂਕਿ ਸਰਕਾਰ ਇਨ੍ਹਾਂ ਦਾ ਮੰਡੀਕਰਨ ਦਿੰਦੀ ਹੈ ਅਤੇ ਨਾ ਹੀ ਕਿਸਾਨਾਂ ਦੀ ਇਸ ਫ਼ਸਲ ਨੂੰ ਸਾਂਭਣ ਦੇ ਲਈ ਕੋਈ ਸਟੋਰ ਖੋਲਦੀ ਹੈ ਮਜਬੂਰੀਵਸ ਕਿਸਾਨ ਇਸ ਫ਼ਸਲ ਨੂੰ ਵਾਹੁਣ ਦੇ ਲਈ ਮਜਬੂਰ ਹਨ।

ਇਹ ਵੀ ਪੜ੍ਹੋ: Ludhiana Gas Leak: ਕੇਂਦਰ ਨੇ ਪੀੜਤਾਂ ਦੀ ਮਦਦ ਲਈ ਮੁਆਵਜ਼ੇ ਦਾ ਕੀਤਾ ਐਲਾਨ, ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਲੱਖ ਅਤੇ ਜ਼ਖ਼ਮੀਆਂ ਨੂੰ 50 ਹਜ਼ਾਰ ਦੀ ਮਦਦ

ਕਿਸਾਨਾਂ ਦੀ ਲਈ ਜਾਵੇ ਸਾਰ : ਕਿਸਾਨ ਨੇਤਾ ਮਹਿੰਦਰ ਸਿੰਘ ਭੈਣੀਬਾਘਾ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਫਸਲੀ ਚੱਕਰ ਵਿਚੋਂ ਕੱਢਣ ਦੇ ਲਈ ਵਾਅਦੇ ਕਰਦੀ ਹੈ ਪਰ ਕਿਸਾਨਾਂ ਦੀਆਂ ਫਸਲਾਂ ਦਾ ਪੂਰਾ ਮੁੱਲ ਨਹੀਂ ਮਿਲਦਾ। ਇਸ ਕਾਰਨ ਦੁਖੀ ਹੋਏ ਕਿਸਾਨਾਂ ਨੇ ਪਿੰਡ ਭੈਣੀਬਾਘਾ ਵਿਚ ਸ਼ਿਮਲਾ ਮਿਰਚ ਦੀ ਫ਼ਸਲ ਵਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸ਼ਿਮਲਾ ਮਿਰਚ ਦੀ ਫਸਲ ਤੇ ਕੀਤਾ ਗਿਆ ਖਰਚ ਵੀ ਨਹੀਂ ਮੁੜ ਰਿਹਾ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਕਿਸਾਨਾਂ ਦੀਆਂ ਫਸਲਾਂ ਵੱਲ ਧਿਆਨ ਨਹੀਂ ਦਿੰਦੀ ਜਿਸ ਕਾਰਨ ਮਜਬੂਰ ਹੋਇਆ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਜਾਂਦਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੀ ਸਰਕਾਰ ਬਾਂਹ ਫੜੇ ਇਸ ਦਾ ਮੰਡੀਕਰਨ ਕਰਨ ਅਤੇ ਕਿਸਾਨਾਂ ਨੂੰ ਸਬਜ਼ੀਆਂ ਦੀ ਸਾਂਭ ਸੰਭਾਲ ਲਈ ਕੋਲਡ ਸਟੋਰ ਬਣਾਕੇ ਦੇਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.