ETV Bharat / state

ਕਿਸਾਨਾਂ ਦੀ ਸ਼ਿਮਲਾ ਮਿਰਚ ਅਤੇ ਖ਼ਰਬੂਜ਼ਾ ਵਿਕ ਰਿਹਾ ਕੌਡੀਆਂ ਦੇ ਭਾਅ, ਕਿਸਾਨਾਂ ਨੇ ਐੱਮਐੱਸਪੀ ਤੈਅ ਕਰਨ ਦੀ ਕੀਤੀ ਮੰਗ - ਫਲਾਂ ਅਤੇ ਸਬਜ਼ੀਆਂ ਦੀ ਖਰੀਦ ਉੱਤੇ ਮਿਲੇ ਐੱਮਐੱਸਪੀ

ਮਾਨਸਾ ਵਿੱਚ ਫਸਲੀ ਚੱਕਰ ਛੱਡ ਫਲਾਂ ਅਤੇ ਸਬਜ਼ੀਆਂ ਦੀ ਖੇਤੀ ਕਰਨ ਵਾਲੇ ਕਿਸਾਨ ਸਹੀ ਮੁੱਲ ਨਾ ਮਿਲਣ ਕਾਰਣ ਪਰੇਸ਼ਾਨ ਨੇ। ਕਿਸਾਨਾਂ ਦਾ ਕਹਿਣਾ ਹੈ ਕਿ ਸ਼ਿਮਲਾ ਮਿਰਚ ਅਤੇ ਖ਼ਰਬੂਜ਼ਾ ਕੌਡੀਆਂ ਦੇ ਭਾਅ ਵਿੱਕ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁਨਾਫ਼ਾ ਤਾਂ ਦੂਰ ਫਸਲਾਂ ਦਾ ਲਾਗਤ ਮੁੱਲ ਵੀ ਨਹੀਂ ਮਿਲ ਰਿਹਾ।

Farmers of Bhaini Bagha village in Mansa protested against the government
ਕਿਸਾਨਾਂ ਦੀ ਸ਼ਿਮਲਾ ਮਿਰਚ ਅਤੇ ਖ਼ਰਬੂਜ਼ਾ ਵਿਕ ਰਿਹਾ ਕੌਡੀਆਂ ਦੇ ਭਾਅ, ਕਿਸਾਨਾਂ ਨੇ ਐੱਮਐੱਸਪੀ ਤੈਅ ਕਰਨ ਦੀ ਕੀਤੀ ਮੰਗ
author img

By

Published : Apr 12, 2023, 4:46 PM IST

ਕਿਸਾਨਾਂ ਦੀ ਸ਼ਿਮਲਾ ਮਿਰਚ ਅਤੇ ਖ਼ਰਬੂਜ਼ਾ ਵਿਕ ਰਿਹਾ ਕੌਡੀਆਂ ਦੇ ਭਾਅ, ਕਿਸਾਨਾਂ ਨੇ ਐੱਮਐੱਸਪੀ ਤੈਅ ਕਰਨ ਦੀ ਕੀਤੀ ਮੰਗ

ਮਾਨਸਾ: ਜ਼ਿਲ੍ਹੇ ਦੇ ਪਿੰਡ ਭੈਣੀ ਬਾਘਾ ਵਿੱਚ ਕਿਸਾਨਾਂ ਦੀ ਸ਼ਿਮਲਾ ਮਿਰਚ ਅਤੇ ਖ਼ਰਬੂਜ਼ੇ ਦੀ ਫਸਲ ਵਪਾਰੀ ਕੌਡੀਆਂ ਦੇ ਭਾਅ ਖਰੀਦ ਰਹੇ ਹਨ, ਜਿਸ ਦੇ ਕਾਰਨ ਕਿਸਾਨਾਂ ਦੀ ਲਾਗਤ ਵੀ ਪੂਰੀ ਨਹੀਂ ਹੋ ਰਹੀ। ਇਸ ਮਾਮਲੇ ਨੂੰ ਲੈ ਕੇ ਕਿਸਾਨਾਂ ਨੇ ਸਰਕਾਰ ਖਿਲਾਫ ਰੋਸ ਜਾਹਿਰ ਕੀਤਾ ਹੈ। ਕਿਸਾਨਾਂ ਦਾ ਕਹਿਣਾ ਹੈ ਪਿੰਡ ਵਿੱਚ 700 ਏਕੜ ਵਿੱਚ ਸ਼ਿਮਲਾ ਮਿਰਚ ਅਤੇ 200 ਏਕੜ ਵਿੱਚ ਖਰਬੂਜ਼ੇ ਦੀ ਫ਼ਸਲ ਦੀ ਬਿਜਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਖਰੀਦ ਸਮੇਂ ਵਪਾਰੀ ਆਪਸੀ ਸਮਝੌਤਾ ਕਰਕੇ ਕਿਸਾਨਾਂ ਦੀ ਲੁੱਟ ਕਰ ਰਹੇ ਹਨ ਅਤੇ ਕਿਸਾਨਾਂ ਨੂੰ ਫ਼ਸਲ ਦਾ ਸਹੀ ਮੁੱਲ ਨਹੀਂ ਮਿਲਦਾ।

ਆਪਸੀ ਮਿਲੀਭੁਗਤ ਨਾਲ ਕਿਸਾਨਾਂ ਦੀ ਲੁੱਟ ਕਰ ਰਹੇ ਵਪਾਰੀ: ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਫਸਲੀ ਚੱਕਰ ਵਿੱਚੋਂ ਕੱਢਣ ਦੇ ਲਈ ਬਦਲਵੀਆਂ ਫਸਲਾਂ ਦੀ ਬਿਜਾਈ ਕਰਨ ਦੇ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਅਤੇ ਵੱਖ-ਵੱਖ ਤਰ੍ਹਾਂ ਦੇ ਐਲਾਨ ਕੀਤੇ ਜਾ ਰਹੇ ਹਨ, ਪਰ ਗਰਾਊਂਡ ਰਿਐਲਟੀ ਕੁਝ ਹੋਰ ਹੈ। ਉਨ੍ਹਾਂ ਕਿਹਾ ਕਿ ਫਸਲੀ ਚੱਕਰ ਤਾਂ ਉਹ ਅਪਣਾ ਰਹੇ ਨੇ ਪਰ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਕੋਈ ਵੀ ਮਦਦ ਨਹੀਂ ਮਿਲ ਰਹੀ। ਤਾਜ਼ਾ ਮਿਸਾਲ ਦਿੰਦਿਆਂ ਪਿੰਡ ਭੈਣੀ ਬਾਘਾ ਦੇ ਕਿਸਾਨਾਂ ਨੇ ਕਿਹਾ ਕਿ 700 ਏਕੜ ਵਿੱਚ ਸ਼ਿਮਲਾ ਮਿਰਚ ਅਤੇ 200 ਏਕੜ ਵਿੱਚ ਖਰਬੂਜ਼ੇ ਦੀ ਬਿਜਾਈ ਕੀਤੀ ਹੈ ਪਰ ਫਸਲ ਤਿਆਰ ਹੋਣ ਉੱਤੇ ਸ਼ਿਮਲਾ ਮਿਰਚ ਦੀ ਤੁੜਵਾਈ ਦੀ ਮਜ਼ਦੂਰੀ 400 ਰੁਪਏ ਦੇ ਕਰੀਬ ਹੈ ਜਦੋਂ ਕਿ ਸ਼ਿਮਲਾ ਮਿਰਚ ਤੇ ਖਰਬੂਜੇ ਦੀ ਫ਼ਸਲ ਨੂੰ ਵਪਾਰੀ ਆਪਸੀ ਸਹਿਮਤੀ ਕਰਕੇ ਪੂਰਾ ਰੇਟ ਨਹੀਂ ਦੇ ਰਹੇ।

ਫਲਾਂ ਅਤੇ ਸਬਜ਼ੀਆਂ ਦੀ ਖਰੀਦ ਉੱਤੇ ਮਿਲੇ ਐੱਮਐੱਸਪੀ: ਆਲਮ ਇਹ ਹੈ ਕਿ ਫਸਲ ਦੀ ਲਾਗਤ ਵੀ ਕਿਸਾਨਾਂ ਨੂੰ ਨਹੀਂ ਮਿਲ ਰਹੀ ਜਿਸ ਕਾਰਨ ਕਿਸਾਨਾਂ ਨੇ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਮੰਗ ਕੀਤੀ ਹੈ ਕਿ ਸਬਜ਼ੀਆਂ ਅਤੇ ਫਲਾਂ ਉੱਤੇ ਐੱਮਐੱਸਪੀ ਦਿੱਤੀ ਜਾਵੇ। ਜਿਸ ਦੇ ਚੱਲਦਿਆਂ ਕਿਸਾਨਾਂ ਨੂੰ ਫਸਲ ਦਾ ਭਾਅ ਮਿਲ ਸਕੇ ਅਤੇ ਕਿਸਾਨਾਂ ਨੂੰ ਇਸ ਦੇ ਵਿੱਚ ਘਾਟਾ ਨਾ ਪਵੇ। ਕਿਸਾਨਾਂ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਵੀ ਸ਼ਿਮਲਾ ਮਿਰਚ ਅਤੇ ਖ਼ਰਬੂਜ਼ੇ ਦੀ ਫਸਲ ਦਾ ਰੇਟ ਨਾ ਮਿਲਣ ਕਾਰਨ ਸੜਕਾਂ ਉੱਤੇ ਸਬਜ਼ੀਆਂ ਨੂੰ ਸੁੱਟਣਾ ਪਿਆ ਸੀ। ਜਿਸ ਦਾ ਅਜੇ ਵੀ ਕਿਸਾਨਾਂ ਨੂੰ ਪਿਆ ਘਾਟਾ ਪੂਰਾ ਨਹੀਂ ਹੋਇਆ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਤਰੁੰਤ ਇਸ ਪਾਸੇ ਧਿਆਨ ਦਿੱਤਾ ਜਾਵੇ ਤਾਂ ਕਿ ਕਿਸਾਨਾਂ ਦੀ ਫ਼ਸਲ ਦਾ ਪੂਰਾ ਮੁੱਲ ਮਿਲ ਸਕੇ।

ਇਹ ਵੀ ਪੜ੍ਹੋ: Saffron cultivation in Punjab: ਪੰਜਾਬ ਦੇ ਖੇਤਾਂ ਵਿੱਚੋਂ ਆਵੇਗੀ ਕੇਸਰ ਦੀ ਖੁਸ਼ਬੂ, ਕਣਕ-ਝੋਨੇ ਤੋਂ ਇਲਾਵਾ ਕਿਸਾਨ ਕਰ ਸਕਣਗੇ ਕੇਸਰ ਦੀ ਖੇਤੀ !

ETV Bharat Logo

Copyright © 2025 Ushodaya Enterprises Pvt. Ltd., All Rights Reserved.