ਮਾਨਸਾ: ਨਰਮਾ ਪੱਟੀ ਦੇ ਕਿਸਾਨ ਵੀ ਹੁਣ ਬਦਲਵੀ ਖੇਤੀ ਅਪਣਾਉਣ ਲੱਗੇ ਹਨ। ਮਾਨਸਾ ਦੇ ਕਿਸਾਨ ਨੇ ਸਟ੍ਰਾਬੇਰੀ ਦੀ ਕਾਸ਼ਤ (Strawberry Cultivation in Mansa) ਕੀਤੀ ਹੈ। ਕਿਸਾਨ ਇਸ ਫ਼ਸਲ ਤੋ ਚੰਗਾ ਮੁਨਾਫਾ ਹੋਣ ਦੀ ਉਮੀਦ ਕਰ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਸਰਕਾਰ ਅਨੁਸਾਰ ਬਦਲਵੀਂ ਖੇਤੀ ਕਰਨਾ ਤਾਂ ਚਾਹੁੰਦੇ ਹਨ ਪਰ ਮੰਡੀਕਰਨ ਨਾ ਹੋਣ ਦਾ ਕਾਰਨ ਨਿਰਾਸ਼ ਹੋਣਾ ਪੈ ਰਿਹਾ ਹੈ।
ਕਣਕ ਝੋਨੇ ਨੂੰ ਛੱਡ ਸ਼ੁਰੂ ਕੀਤੀ ਬਦਲਵੀਂ ਖੇਤੀ: ਪੰਜਾਬ ਸਰਕਾਰ ਵੱਲੋ ਕਿਸਾਨਾਂ ਨੂੰ ਕਣਕ ਝੋਨੇ ਦਾ ਖਿਹੜਾ ਛੱਡ ਬਦਲਵੀਂ ਖੇਤੀ ਕਰਨ ਦੇ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਤਾਂ ਕਿਸਾਨ ਚੰਗਾ ਮੁਨਾਫ਼ਾ ਲੈ ਸਕਣ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇ। ਕਿਸਾਨਾਂ ਵੱਲੋਂ ਬਦਲਵੀਂ ਖੇਤੀ ਸ਼ੁਰੂ ਕਰ ਕਾਮਯਾਬ ਵੀ ਹੋ ਰਹੇ ਹਨ। ਪਰ ਮੰਡੀਕਰਨ ਨਾ ਹੋਣ ਕਾਰਨ ਕਿਸਾਨਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂ ਰਿਹਾ ਹੈ।
ਸਟ੍ਰਾਬੇਰੀ ਦੀ ਕਾਸ਼ਤ : ਮਾਨਸਾ ਜਿਲ੍ਹੇ ਦੇ ਪਿੰਡ ਭੈਣੀਬਾਘਾ ਦੇ ਕਿਸਾਨ ਭਗਵੰਤ ਸਿੰਘ ਨੇ 1.5 ਏਕੜ ਜਮੀਨ ਵਿੱਚ ਸਟ੍ਰਾਬੇਰੀ ਦੀ ਕਾਸ਼ਤ ਕੀਤੀ ਹੈ। ਫ਼ਲ ਦੀ ਪੈਕਿੰਗ ਕਰ ਖੁਦ ਹੀ ਬਠਿੰਡਾ ਵਿਖੇ ਭੇਜ ਰਿਹਾ ਹੈ। ਕਿਸਾਨ ਭਗਵੰਤ ਸਿੰਘ ਨੇ ਦੱਸਿਆ ਕਿ ਉਸਨੇ ਪਟਿਆਲਾ ਦੇ ਆਪਣੇ ਇੱਕ ਦੋਸਤ ਤੋ ਉਤਸ਼ਾਹਿਤ ਹੋ ਕੇ ਪੂਨੇ ਤੋ ਸਟ੍ਰਾਬੇਰੀ ਦੇ ਬੂਟੇ ਮੰਗਵਾ ਕੇ ਲਗਾਏ ਹਨ। ਜਿਸ ਤੇ ਹੁਣ ਤੱਕ 5 ਲੱਖ ਦੇ ਕਰੀਬ ਖਰਚ ਆ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਉਹ ਪਾਣੀ ਨੂੰ ਬਚਾਉਣ ਲਈ ਇਹ ਖੇਤੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਾਣੀ ਦਾ ਪੱਦਰ ਉਨ੍ਹਾਂ ਦੇ ਦੇਖਦੇ-ਦੇਖਦੇ ਬਹੁਤ ਹੇਠਲੇ ਪੱਧਰ ਉਤੇ ਚਲਿਆ ਗਿਆ ਹੈ।
ਮੰਡੀਕਰਨ ਦਾ ਪ੍ਰਬੰਧ ਕਰੇ ਸਰਕਾਰ: ਉਨ੍ਹਾਂ ਦੱਸਿਆ ਕਿ ਪ੍ਰਤੀ ਏਕੜ 'ਚੋਂ 5 ਤੋਂ 7 ਕੁਇੰਟਲ ਫਲ ਆਉਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਇਸ ਫ਼ਸਲ ਦੀ ਕਾਸ਼ਤ ਕਰਨ ਨਾਲ ਪਾਣੀ ਦੀ ਵੀ ਬੱਚਤ ਹੋ ਰਹੀ ਹੈ। ਉਨ੍ਹਾਂ ਸਰਕਾਰ ਤੋਂ ਮੰਡੀਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਕਿਸਾਨ ਨੇਤਾ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਕਿਸਾਨ ਸਰਕਾਰ ਅਨੁਸਾਰ ਬਦਲਵੀਂ ਖੇਤੀ ਕਰਨ ਦੇ ਲਈ ਤਿਆਰ ਹਨ ਪਰ ਇਨ੍ਹਾਂ ਦਾ ਮੰਡੀਕਰਨ ਵੀ ਕੀਤਾ ਜਾਵੇ ਤਾਂ ਕਿ ਕਿਸਾਨਾਂ ਦੇ ਪੱਲੇ ਨਿਰਾਸ਼ਾ ਨਾ ਪਵੇ।
ਮਜ਼ਦੂਰਾਂ ਲਈ ਵੀ ਰੁਜ਼ਗਾਰ ਦਾ ਮੌਕਾ: ਮਜ਼ਦੂਰ ਔਰਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਰੋਜਾਨਾ ਸਟ੍ਰਾਬੇਰੀ ਦੀ ਤੁੜਵਾਈ ਕਰਨ ਦੇ ਨਾਲ ਮਜ਼ਦੂਰੀ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਹੀਲਾਂ ਸਰਦੀਆਂ ਦੇ ਦਿਨਾਂ ਵਿੱਚ ਉਹ ਬੇਰੁਜ਼ਗਾਰ ਹੁੰਦੀਆਂ ਸਨ। ਪਰ ਹੁਣ ਉਨ੍ਹਾਂ ਕੋਲ ਸਟ੍ਰਾਬੇਰੀ ਦੀ ਤੁੜਾਈ ਕਰਕੇ ਉਨ੍ਹਾਂ ਨੂੰ ਪੈਕ ਕਰਦੀਆਂ ਹਨ। ਜਿਸ ਕਾਰਨ ਉਨ੍ਹਾਂ ਦੀ ਦਿਹਾੜੀ ਬਣ ਜਾਂਦੀ ਹੈ। ਉਨ੍ਹਾਂ ਨੂੰ ਕੰਮ ਮਿਲ ਰਿਹਾ ਹੈ ਇਸ ਲਈ ਉਹ ਖੁਸ਼ ਹਨ।
ਇਹ ਵੀ ਪੜ੍ਹੋ:- ਜੈਵਿਕ ਖੇਤੀ ਕਰਦੇ ਹੋਏ ਨੌਜਵਾਨ ਦਾ ਨਵਾਂ ਮਿਸ਼ਨ- 'ਰਸੋਈ ਬਾਜ਼ਾਰ ਮੁਕਤ, ਧਰਤੀ ਜ਼ਹਿਰ ਮੁਕਤ', ਜਾਣੋ ਕਿਵੇਂ