ਮਾਨਸਾ: ਮਾਨਸਾ ਦੇ ਪਿੰਡ ਦਲੀਏਵਾਲੀ ਦੇ ਰਹਿਣ ਵਾਲੇ 41 ਸਾਲਾਂ ਕਿਸਾਨ ਰਾਜ ਸਿੰਘ ਕੋਲ ਮਹਿਜ ਇੱਕ ਏਕੜ ਜ਼ਮੀਨ ਸੀ, ਜਿਸ ਨੂੰ ਵੇਚ ਕੇ ਕਿਸਾਨ ਨੇ ਕਰਜ਼ ਉਤਾਰਿਆ ਸੀ, ਪਰ ਫਿਰ ਵੀ ਕਿਸਾਨ ਦੇ ਸਿਰ ਕਰਜ਼ਾ ਬਾਕੀ ਸੀ ਜਿਸ ਤੋਂ ਪ੍ਰੇਸ਼ਾਨ ਹੋ ਕੇ ਕਿਸਾਨ ਨੇ ਖੇਤ ਵਿੱਚ ਜ਼ਹਿਰ ਨਿਗਲਕੇ ਖੁਦਕੁਸ਼ੀ Farmer commits suicide in Mansa ਕਰ ਲਈ। ਮ੍ਰਿਤਕ ਕਿਸਾਨ ਤਿੰਨ ਬੇਟੀਆਂ, ਇੱਕ ਬੇਟੇ ਅਤੇ ਅਪਾਹਿਜ ਪਤਨੀ ਨੂੰ ਛੱਡ ਗਿਆ ਹੈ। ਉੱਧਰ ਪੁਲਿਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨ ਤੇ 174 ਦੀ ਕਾਰਵਾਈ ਕਰਕੇ ਲਾਸ਼ ਪੋਸਟਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। Suicide by a farmer of Daliewali village
ਆਪਣੇ ਸਿਰ ਚੜੇ ਕਰਜ਼ੇ ਦੇ ਬੋਝ ਕਾਰਨ ਪ੍ਰੇਸ਼ਾਨ ਮਾਨਸਾ ਦੇ ਪਿੰਡ ਦਲੀਏਵਾਲੀ Suicide by a farmer of Daliewali village ਦੇ 41 ਸਾਲਾ ਕਿਸਾਨ ਰਾਜ ਸਿੰਘ ਨੇ ਖੇਤ ਵਿੱਚ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਕਿਸਾਨ ਰਾਜ ਸਿੰਘ ਨੇ ਆਪਣੀ ਇੱਕ ਏਕੜ ਜ਼ਮੀਨ ਵੇਚਕੇ ਕਰਜ਼ਾ ਉਤਾਰਿਆ ਸੀ ਪਰ ਬਾਕੀ ਕਰਜ਼ੇ ਤੋਂ ਕਿਸਾਨ ਪ੍ਰੇਸ਼ਾਨ ਰਹਿੰਦਾ ਸੀ।
ਮ੍ਰਿਤਕ ਦੇ ਭਰਾ ਕਾਲਾ ਸਿੰਘ ਅਤੇ ਪਿੰਡ ਦੇ ਸਰਪੰਚ ਕਾਲਾ ਸਿੰਘ ਨੇ ਦੱਸਿਆ ਕਿ ਰਾਜ ਸਿੰਘ ਕੋਲ ਮਹਿਜ ਇੱਕ ਏਕੜ ਜਮੀਨ ਸੀ, ਜੋ ਉਸਨੇ ਕਰਜੇ ਕਾਰਨ ਵੇਚ ਦਿੱਤੀ ਸੀ, ਪਰ ਕਰਜ਼ੇ ਦਾ ਬੋਝ ਘੱਟ ਨਾ ਹੋਇਆ ਤੇ ਉਸਨੇ ਆਪਣੇ ਖੇਤ ਵਿੱਚ ਜ਼ਹਿਰੀਲੀ ਚੀਜ ਨਿਗਲ ਕੇ ਖੁਦਕੁਸ਼ੀ ਕਰ ਲਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਆਪਣੇ ਪਿੱਛੇ ਅਪਾਹਿਜ ਪਤਨੀ, ਤਿੰਨ ਧੀਆਂ ਤੇ ਇੱਕ ਬੇਟਾ ਛੱਡ ਗਿਆ ਹੈ ਅਤੇ ਉਹਨਾਂ ਸਰਕਾਰ ਤੋਂ ਮ੍ਰਿਤਕ ਕਿਸਾਨ ਦੀ ਆਰਥਿਕ ਮੱਦਦ ਕਰਨ ਦੀ ਮੰਗ ਕੀਤੀ ਹੈ।
ਉੱਧਰ ਥਾਣਾ ਸਦਰ ਪੁਲਿਸ ਵੱਲੋਂ ਮ੍ਰਿਤਕ ਦੀ ਪਤਨੀ ਦੇ ਬਿਆਨ ਤੇ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਜਾਂਚ ਅਧਿਕਾਰੀ ਜਗਸੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਰਾਜ ਸਿੰਘ ਪੁੱਤਰ ਜਗਰੂਪ ਸਿੰਘ ਨੇ ਆਰਥਿਕ ਟੰਗੀ ਦੇ ਚੱਲਦਿਆਂ ਸਲਫਾਸ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਪਤਨੀ ਪਰਮਜੀਤ ਕੌਰ ਦੇ ਬਿਆਨਾਂ ਤੇ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।
ਇਹ ਵੀ ਪੜੋ:- ਸੜਕ ਕੰਢੇ ਮਿਲੀ ਅਣਪਛਾਤੀ ਨੌਜਵਾਨ ਲੜਕੀ ਦੀ ਲਾਸ਼