ETV Bharat / state

ਪਤੀ ਦੀ ਮੌਤ ਤੋਂ ਬਾਅਦ ਰੋਟੀ ਨੂੰ ਤਰਸਿਆ ਪਰਿਵਾਰ - ਕੈਂਸਰ

ਮਾਨਸਾ ਦੇ ਪਿੰਡ ਰਾਮਪੁਰ ਮੰਡਰੇ ਦੇ ਰਹਿਣ ਵਾਲੇ ਗਿਆਨ ਸਿੰਘ ਦੀ ਕੈਂਸਰ ਕਾਰਨ ਮੌਤ ਤੋਂ ਹੋ ਗਈ। ਗਿਆਨ ਸਿੰਘ ਦੀ ਮੌਤ ਤੋਂ ਬਾਅਦ ਉਸ ਦਾ ਪਰਿਵਾਰ ਅੱਜ ਰੋਟੀ ਤੋਂ ਵੀ ਮੁਹਤਾਜ਼ ਹੋ ਗਿਆ ਹੈ। ਇਹ ਪਰਿਵਾਰ ਅੱਜ ਸਰਕਾਰ ਤੇ ਮਦਦਗਾਰਾਂ ਤੋਂ ਮਦਦ ਦੀ ਅਪੀਲ ਕਰ ਰਿਹਾ ਹੈ।

ਪਤੀ ਦੀ ਮੌਤ ਤੋਂ ਬਾਅਦ ਰੋਟੀ ਨੂੰ ਤਰਸਿਆ ਪਰਿਵਾਰ

author img

By

Published : Jul 11, 2021, 4:23 PM IST

ਮਾਨਸਾ: ਪੰਜਾਬ ਸਰਕਾਰ ਵੱਲੋਂ ਸਿਹਤ ਸਹੂਲਤਾਂ ਨੂੰ ਲੈਕੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ। ਜੋ ਜ਼ਮੀਨੀ ਸਚਾਈ ਤੋਂ ਕਿੱਤੇ ਦੂਰ ਹੁੰਦੇ ਹਨ। ਪੰਜਾਬ ਅੰਦਰ ਕੈਂਸਰ ਤੋਂ ਅੱਜ ਵੀ ਕਈ ਪਰਿਵਾਰ ਪੀੜਤ ਹਨ। ਜੇਕਰ ਗੱਲ ਮਾਨਸਾ ਜ਼ਿਲ੍ਹੇ ਦੀ ਕਰੀਏ ਤਾਂ ਕੈਂਸਰ ਦਾ ਪ੍ਰਕੋਪ ਮਾਨਸਾ ਦੇ ਪਿੰਡਾਂ ਵਿੱਚ ਲਗਾਤਾਰ ਵੱਧ ਦਾ ਜਾ ਰਿਹਾ ਹੈ। ਜ਼ਿਲ੍ਹੇ ਦੇ ਪਿੰਡ ਰਾਮਪੁਰ ਮੰਡੇਰ ਦਾ ਇੱਕ ਪਰਿਵਾਰ ਕੈਂਸਰ ਦੀ ਬਿਮਾਰੀ ਕਰਕੇ ਅੱਜ ਰੋਟੀ ਤੋਂ ਵੀ ਮੁਹਤਾਜ਼ ਹੋ ਗਿਆ ਹੈ। ਕੈਂਸਰ ਕਾਰਨ ਪਰਿਵਾਰ ਦੇ ਆਗੂ ਦੀ ਮੌਤ ਹੋਣ ਕਰਕੇ ਪਰਿਵਾਰ ਦੀ ਹਾਲਾਤ ਤਰਸ ਯੋਗ ਬਣ ਗਈ ਹੈ।

ਪਤੀ ਦੀ ਮੌਤ ਤੋਂ ਬਾਅਦ ਰੋਟੀ ਨੂੰ ਤਰਸਿਆ ਪਰਿਵਾਰ

ਗਿਆਨ ਸਿੰਘ ਦੀ ਮੌਤ ਤੋਂ ਬਾਅਦ ਵੀ ਪਰਿਵਾਰ ‘ਤੇ ਮੁਸੀਬਤਾ ਦਾ ਦੌਰ ਜਾਰੀ ਰਿਹਾ। ਗਿਆਨ ਸਿੰਘ ਦੀ ਮੌਤ ਤੋਂ ਬਾਅਦ ਉਸ ਦੀ ਪਤਨੀ ਨੂੰ ਲਕਵੇ ਦੀ ਬਿਮਾਰੀ ਹੋ ਗਈ। ਜਿਸ ਤੋਂ ਬਾਅਦ ਪੀੜਤ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਉਨ੍ਹਾਂ ਦੇ ਪੁੱਤਰ ‘ਤੇ ਆ ਗਈ।
ਬਿਮਾਰੀਆਂ ਨਾਲ ਘਿਰੇ ਇਹ ਪਰਿਵਾਰ ਪੰਜਾਬ ਸਰਕਾਰ ਤੇ ਸਮਾਜ ਸੇਵੀ ਸੰਸਥਾਵਾਂ ਤੋਂ ਮਦਦ ਦੀ ਗੁਹਾਰ ਲਗਾ ਰਿਹਾ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਗਿਆਨ ਸਿੰਘ ਦਾ ਪੀੜਤ ਪਰਿਵਾਰ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਲਾਜ਼ ਕਰਵਾਇਆ ਸੀ। ਪਰ ਉਹ ਗਿਆਨ ਸਿੰਘ ਨੂੰ ਬਚਾਅ ਨਹੀਂ ਸਕੇ।

ਪਿੰਡ ਵਾਸੀਆ ਦਾ ਕਹਿਣਾ ਹੈ ਕਿ ਗਿਆਨ ਸਿੰਘ ਦੀ ਮੌਤ ਪਿੱਛੋਂ ਪਰਿਵਾਰ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਹੋ ਚੁੱਕੇ ਹਨ। ਕਿਉਂਕਿ ਗਿਆਨ ਸਿੰਘ ਦੀ ਪਤਨੀ ਅਮਨਦੀਪ ਨੂੰ ਵੀ ਕੁਝ ਮਹੀਨੇ ਪਹਿਲਾਂ ਲਕਵੇ ਦੀ ਬੀਮਾਰੀ ਹੋ ਗਈ। ਜਿਸ ਕਾਰਨ ਉਹ ਘਰ ਦਾ ਕੋਈ ਵੀ ਕੰਮ ਕਰਨ ਦੇ ਸਮਰੱਥ ਨਹੀਂ ਹੈ।

ਮ੍ਰਿਤਕ ਗਿਆਨ ਸਿੰਘ ਦੀ ਪਤਨੀ ਨੇ ਦੱਸਿਆ ਕਿ ਘਰ ਦਾ ਸਾਰਾ ਕੰਮ ਉਸ ਦੀ ਲੜਕੀ ਕਰਦੀ ਹੈ। ਜੋ ਤਕਰੀਬਨ 10 ਸਾਲ ਦੀ ਹੈ। ਘਰ ਵਿੱਚ ਬਿਮਾਰੀ ਹੋਣ ਕਰਕੇ ਇਸ ਬੱਚੀ ‘ਤੇ ਬਚਪਨ ਵਿੱਚ ਹੀ ਪਰਿਵਾਰ ਦੀ ਵੱਡੀ ਜ਼ਿੰਮੇਵਾਰੀ ਆ ਗਈ। ਜਿਸ ਦਾ ਬੱਚੀ ਦੀ ਪੜਾਈ ‘ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ।

ਮ੍ਰਿਤਕ ਗਿਆਨ ਸਿੰਘ ਦੇ ਪੁੱਤਰ ਨੇ ਦੱਸਿਆ ਕਿ ਉਹ ਪਰਿਵਾਰ ਦੇ ਗੁਜ਼ਾਰੇ ਲਈ ਇੱਕ ਦੁਕਾਨ ਉੱਤੇ 25 ਸੌ ਰੁਪਏ ਵਿੱਚ ਪ੍ਰਤੀ ਮਹੀਨਾ ਕੰਮ ਕਰ ਰਿਹਾ ਹੈ। ਉਧਰ ਮ੍ਰਿਤਕ ਗਿਆਨ ਸਿੰਘ ਦੀ ਮਾਂ ਨੇ ਕਿਹਾ ਕਿ ਸਾਰਾ ਪਰਿਵਾਰ ਰੋਟੀ ਤੋਂ ਵੀ ਮੁਹਤਾਜ ਹੋ ਗਿਆ ਹੈ।

ਉਨ੍ਹਾਂ ਕਿਹਾ ਕਿ ਅਸੀਂ ਸਮਾਜ ਸੇਵੀ ਸੰਸਥਾਵਾਂ ਅਤੇ ਸਰਕਾਰ ਅੱਗੇ ਮੰਗ ਕਰਦੇ ਹਾਂ ਕਿ ਸਾਡੇ ਪਰਿਵਾਰ ਦੀ ਮਦਦ ਕੀਤੀ ਜਾਵੇ। ਤਾਂ ਜੋ ਬੱਚਿਆਂ ਦਾ ਭਵਿੱਖ ਸੰਵਰ ਸਕੇ ਅਤੇ ਗਿਆਨ ਸਿੰਘ ਦੀ ਪਤਨੀ ਦਾ ਇਲਾਜ਼ ਹੋ ਸਕੇ।

ਇਹ ਵੀ ਪੜੋ:ਕਿਸਾਨਾਂ ਨੇ ਭਾਜਪਾ ਆਗੂ ਗਲੀਆਂ ‘ਚ ਭਜਾ-ਭਜਾ ਕੁੱਟੇ, ਪਾੜੇ ਕੱਪੜੇ

ETV Bharat Logo

Copyright © 2024 Ushodaya Enterprises Pvt. Ltd., All Rights Reserved.