ETV Bharat / state

ਕਾਰਗਿਲ ਦਿਵਸ: ਮਾਨਸਾ ਜ਼ਿਲ੍ਹੇ ਨੇ ਵੀ ਜੰਗ 'ਚ ਪਾਇਆ ਹੈ ਯੋਗਦਾਨ - kargil day

ਜ਼ਿਲ੍ਹਾ ਮਾਨਸਾ ਤੋਂ ਕਾਰਗਿਲ ਦੀ ਜੰਗ ਵਿੱਚ ਸ਼ਹੀਦ ਹੋਏ ਪਰਿਵਾਰਾਂ ਨਾਲ ਕਾਰਗਿਲ ਦਿਵਸ ਮੌਕੇ ਈਟੀਵੀ ਭਾਰਤ ਨੇ ਖ਼ਾਸ ਤੌਰ ਉੱਤੇ ਗੱਲਬਾਤ ਕੀਤੀ।

ਕਾਰਗਿਲ ਦਿਵਸ: ਮਾਨਸਾ ਜ਼ਿਲ੍ਹੇ ਨੇ ਵੀ ਜੰਗ 'ਚ ਪਾਇਆ ਹੈ ਯੋਗਦਾਨ

author img

By

Published : Jul 26, 2020, 10:03 AM IST

ਮਾਨਸਾ: ਭਾਰਤ-ਪਾਕਿਸਤਾਨ ਵਿਚਕਾਰ ਸੰਨ 1999 ਵਿੱਚ ਕਾਰਗਿਲ ਦਾ ਯੁੱਧ ਹੋਇਆ ਸੀ, ਜਿਸ ਵਿੱਚ ਦੇਸ਼ ਦੇ ਸੈਂਕੜੇ ਜਵਾਨ ਸ਼ਹੀਦ ਹੋ ਗਏ ਸਨ। ਇਸ ਜੰਗ ਵਿੱਚ 500 ਤੋਂ ਜ਼ਿਆਦਾ ਜਵਾਨ ਸ਼ਹੀਦ ਹੋਏ ਸਨ, ਜਦਕਿ 1300 ਤੋਂ ਜ਼ਿਆਦਾ ਜ਼ਖ਼ਮੀ ਹੋਏ ਸਨ। ਜੋ ਜਵਾਨ ਸ਼ਹੀਦ ਹੋਏ ਸਨ, ਉਨ੍ਹਾਂ ਵਿੱਚ ਦੋ ਜਵਾਨ ਮਾਨਸਾ ਜ਼ਿਲ੍ਹੇ ਦੇ ਵੀ ਸਨ।

ਕਾਰਗਿਲ ਦਿਵਸ: ਮਾਨਸਾ ਜ਼ਿਲ੍ਹੇ ਨੇ ਵੀ ਜੰਗ 'ਚ ਪਾਇਆ ਹੈ ਯੋਗਦਾਨ

ਪਿੰਡ ਦਾਨੇਵਾਲਾ ਦੇ ਰਹਿਣ ਵਾਲੇ ਸ਼ਹੀਦ ਸਿਪਾਹੀ ਬੂਟਾ ਸਿੰਘ ਅਤੇ ਪਿੰਡ ਘੁਰਕਣੀ ਦੇ ਰਹਿਣ ਵਾਲੇ ਸ਼ਹੀਦ ਸਿਪਾਰੀ ਰਸਵਿੰਦਰ ਸਿੰਘ।

ਕਾਰਗਿਲ ਦਿਵਸ ਮੌਕੇ ਈਟੀਵੀ ਭਾਰਤ ਨੇ ਸ਼ਹੀਦਾਂ ਦੇ ਪਰਿਵਾਰ ਨਾਲ ਖ਼ਾਸ ਗੱਲਬਾਤ ਕੀਤੀ।

ਸ਼ਹੀਦ ਸਿਪਾਹੀ ਬੂਟਾ ਸਿੰਘ ਦੀ ਪਤਨੀ ਨੇ ਦੱਸਿਆ ਕਿ ਕੋਈ ਵੀ ਲੈਣ-ਦੇਣ ਦਾ ਭੁੱਖਾ ਨਹੀਂ ਹੁੰਦਾ, ਬਲਕਿ ਸ਼ਹੀਦਾਂ ਨੂੰ ਯਾਦ ਰੱਖਿਆ ਜਾਵੇ ਇਹੀ ਸਭ ਤੋਂ ਵੱਡੀ ਦੌਲਤ ਹੁੰਦੀ ਹੈ।

ਉਨ੍ਹਾਂ ਨੇ ਕਿਹਾ ਕਿ ਬੂਟਾ ਸਿੰਘ 27 ਅਗਸਤ, 1993 ਨੂੰ ਫ਼ੌਜ ਵਿੱਚ ਭਰਤੀ ਹੋਏ ਸਨ ਅਤੇ 1999 ਵਿੱਚ ਉਹ ਕਾਰਗਿਲ ਦੀ ਜੰਗ ਮੌਕੇ ਸ਼ਹੀਦ ਹੋ ਗਏ। ਉਨ੍ਹਾਂ ਇਹ ਵੀ ਦੱਸਿਆ ਕਿ ਸ਼ਹੀਦ ਬੂਟਾ ਸਿੰਘ ਕਾਰਗਿਲ ਦੇ ਪਹਿਲੇ ਸ਼ਹੀਦ ਹਨ।

ਅੰਮ੍ਰਿਤਪਾਲ ਕੌਰ ਦਾ ਕਹਿਣਾ ਹੈ ਕਿ ਸ਼ਹੀਦ ਬੂਟਾ ਸਿੰਘ ਦਾ ਵਿਆਹ 6 ਮਾਰਚ 1996 ਨੂੰ ਹੋਇਆ ਸੀ। ਉਨ੍ਹਾਂ ਕਿਹਾ ਮੈਨੂੰ ਮਾਣ ਹੈ ਕਿ ਉਨ੍ਹਾਂ ਦੇ ਪਤੀ ਦੇਸ਼ ਦੀ ਰਾਖੀ ਕਰਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ ਸਨ।

ਅੰਮ੍ਰਿਤਪਾਲ ਕੌਰ ਨੇ ਦੱਸਿਆ ਕਿ ਉਹ ਉਨ੍ਹਾਂ ਦੀ ਹਰ ਸਾਲ ਬਰਸੀ ਮੌਕੇ ਪਿੰਡਾਂ ਦੇ ਸਕੂਲਾਂ 'ਚ ਬੱਚਿਆਂ ਦੀ ਮਦਦ ਕਰਦੇ ਹਨ ਤਾਂ ਕਿ ਉਨ੍ਹਾਂ ਦੀ ਯਾਦ ਹਮੇਸ਼ਾ ਸਾਡੇ ਦਿਲ ਵਿੱਚ ਬਣੀ ਰਹੇ।

ਸ਼ਹੀਦ ਰਸਵਿੰਦਰ ਸਿੰਘ ਘੁਰਕਣੀ ਦੇ ਪਿਤਾ ਹਰਚੰਦ ਸਿੰਘ ਨੇ ਦੱਸਿਆ ਕਿ ਰਸਵਿੰਦਰ ਸਿੰਘ 18 ਸਾਲ ਦੀ ਉਮਰ ਵਿੱਚ ਫ਼ੌਜ ਵਿੱਚ ਭਰਤੀ ਹੋਇਆ ਸੀ ਅਤੇ ਜਦੋਂ ਉਹ ਸ਼ਹੀਦ ਹੋਇਆ ਸੀ ਤਾਂ ਉਸ ਦੀ ਉਮਰ 21 ਸਾਲ ਦੀ ਸੀ।

ਉਨ੍ਹਾਂ ਦੱਸਿਆ ਕਿ 6 ਤਾਰੀਕ ਨੂੰ ਰਸਵਿੰਦਰ ਸਿੰਘ ਛੁੱਟੀ ਕੱਟ ਕੇ ਗਿਆ ਸੀ ਅਤੇ 21 ਤਾਰੀਕ ਨੂੰ ਰਸਵਿੰਦਰ ਸਿੰਘ ਸ਼ਹੀਦ ਹੋ ਗਿਆ।

ਹਰਚੰਦ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਬੇਟੇ ਦੀ ਸ਼ਹਾਦਤ ਉੱਤੇ ਮਾਣ ਹੈ। ਉਹ ਜਦੋਂ ਵੀ ਕਿਸੇ ਸਰਕਾਰੀ ਦਫ਼ਤਰ ਜਾਂ ਕਿਸੇ ਹੋਰ ਅਦਾਰੇ ਵਿੱਚ ਜਾਂਦੇ ਹਨ ਤਾਂ ਸਰਕਾਰੀ ਅਫ਼ਸਰ ਅਦਬ ਦੇ ਵਿੱਚ ਕੁਰਸੀ ਛੱਡ ਦਿੰਦੇ ਹਨ। ਉਨ੍ਹਾਂ ਹੋਰ ਨੌਜਵਾਨਾਂ ਨੂੰ ਫ਼ੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਦੀ ਅਪੀਲ ਕੀਤੀ।

ਦੂਸਰੇ ਪਾਸੇ ਉਨ੍ਹਾਂ ਨੇ ਸਰਕਾਰਾਂ ਨੂੰ ਵੀ ਅਪੀਲ ਕੀਤੀ ਕਿ ਦੂਸਰੇ ਦੇਸ਼ਾਂ ਨਾਲ ਜੰਗ ਦੀ ਥਾਂ ਗੱਲਬਾਤ ਨਾਲ ਮਸਲੇ ਹੱਲ ਕਰਨੇ ਚਾਹੀਦੇ ਤਾਂ ਕਿ ਕਿਸੇ ਵੀ ਮਾਂ-ਪਿਓ ਦੇ ਪੁੱਤ ਸ਼ਹੀਦ ਨਾ ਹੋ ਸਕਣ।

ਸਾਬਕਾ ਸੂਬੇਦਾਰ ਹਰਮੀਤ ਸਿੰਘ ਨੇ ਕਿਹਾ ਕਿ ਪੰਜਾਬੀਆਂ ਦੇਸ਼ ਦੀਆਂ ਸਾਰੀਆਂ ਜੰਗਾਂ ਵਿੱਚ ਬਹਾਦਰੀ ਅਤੇ ਸੂਰਬੀਰਤਾ ਨਾਲ ਵੱਧ-ਚੜ੍ਹ ਕੇ ਹਿੱਸਾ ਪਾਇਆ ਹੈ।

ਉਨ੍ਹਾਂ ਕਿਹਾ ਕਿ ਸ਼ਹੀਦਾਂ ਦੇ ਲਈ ਪਿੰਡ ਪੱਧਰ ਉੱਤੇ ਤਾਂ ਸਾਰਾ ਕੁੱਝ ਹੋ ਜਾਂਦਾ ਹੈ, ਪਰ ਸਰਕਾਰਾਂ ਨੂੰ ਚਾਹੀਦਾ ਹੈ ਕਿ ਜ਼ਿਲ੍ਹਾ ਪੱਧਰ ਉੱਤੇ ਵੀ ਸ਼ਹੀਦਾਂ ਦੇ ਲਈ ਇੱਕ ਅਜਿਹਾ ਸਥਾਨ ਬਣਾਉਣਾ ਚਾਹੀਦਾ ਹੈ, ਜਿਸ ਵਿੱਚ ਜ਼ਿਲ੍ਹੇ ਦੇ ਸਾਰੇ ਸ਼ਹੀਦਾਂ ਦੀ ਤਸਵੀਰਾਂ ਲੱਗੀਆਂ ਹੋਣ। ਇਸ ਨਾਲ ਸਾਡੀ ਨੌਜਵਾਨ ਪੀੜ੍ਹੀ ਨੂੰ ਸੇਧ ਮਿਲੇਗੀ ਅਤੇ ਦੇਸ਼ ਦੇ ਲਈ ਸੇਵਾ ਕਰਨ ਦਾ ਜਜ਼ਬਾ ਮਿਲੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.