ਮਾਨਸਾ:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਝੱਬਰ ਨੇ ਈਟੀਵੀ ਭਾਰਤ ਦੀ ਮੁਹਿੰਮ "ਚਲੋ ਲਾਈਏ ਦਵਾਈਆਂ ਦੇ ਲੰਗਰ" ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਜਿੱਥੇ ਅਸੀਂ ਸੰਗਤਾਂ ਦੇ ਲਈ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾ ਰਹੇ ਹਾਂ ਉੱਥੇ ਹੀ ਇਸ ਵਾਰ ਨਵਾਂ ਕਰਨ ਦੀ ਕੋਸ਼ਿਸ਼ ਜਾਵੇ ਤਾਂ ਕਿ ਪਿੰਡਾਂ ਵਿੱਚ ਲੋੜਵੰਦ ਕੈਂਸਰ ਦੇ ਮਰੀਜ਼ਾਂ ਨੂੰ ਦਵਾਈਆਂ ਉਪਲੱਬਧ ਕਰਵਾਈਆਂ ਜਾਣ ਤਾਂ ਕਿ ਮਾਨਵਤਾ ਦਾ ਸੁਨੇਹਾ ਘਰ-ਘਰ ਤੱਕ ਪਹੁੰਚ ਸਕੇ ਅਤੇ ਉਨ੍ਹਾਂ ਜ਼ਰੂਰਤਮੰਦ ਮਰੀਜ਼ਾਂ ਦੀ ਮਦਦ ਹੋ ਸਕੇ।
ਗੁਰਪ੍ਰੀਤ ਸਿੰਘ ਝੱਬਰ ਨੇ ਕਿਹਾ ਕਿ ਜਿੱਥੇ ਸੰਗਤਾਂ ਦੇ ਲਈ ਪਿੰਡਾਂ ਵਿੱਚ ਅਤੇ ਫਤਿਹਗੜ੍ਹ ਸਾਹਿਬ ਵਿਖੇ ਵੱਡੇ-ਵੱਡੇ ਲੰਗਰਾਂ ਦਾ ਆਯੋਜਨ ਕੀਤਾ ਜਾਂਦਾ ਹੈ, ਉੱਥੇ ਇਸ ਵਾਰ ਨਾਲ ਹੀ ਕੈਂਸਰ ਮਰੀਜ਼ਾਂ ਦੇ ਲਈ ਵੀ ਦਵਾਈਆਂ ਦਾ ਪ੍ਰਬੰਧ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਘਰ-ਘਰ ਤੱਕ ਦਵਾਈਆਂ ਪਹੁੰਚਾਈਆਂ ਜਾਣ।
ਇਹ ਵੀ ਪੜੋ:ਦਿੱਲੀ: ਅਨਾਜ ਮੰਡੀ ਦੀ ਉਸੇ ਇਮਾਰਤ 'ਚ ਫਿਰ ਲੱਗੀ ਅੱਗ, ਜਿੱਥੇ ਕੱਲ੍ਹ ਗਈਆਂ ਸਨ 43 ਜਾਨਾਂ
ਉਨ੍ਹਾਂ ਨੇ ਈਟੀਵੀ ਭਾਰਤ ਵੱਲੋਂ ਚਲਾਈ ਗਈ ਮੁਹਿੰਮ ਦਾ ਸਮਰਥਨ ਕਰਦਿਆਂ ਕਿਹਾ ਕਿ ਈਟੀਵੀ ਭਾਰਤ ਵੱਲੋਂ ਬਹੁਤ ਹੀ ਵਧੀਆ ਕਦਮ ਚੁੱਕਿਆ ਗਿਆ ਹੈ ਜੋ ਕਿ ਜ਼ਰੂਰਤਮੰਦ ਮਰੀਜ਼ਾਂ ਨੂੰ ਦਵਾਈਆਂ ਪਹੁੰਚਾਉਣ ਦਾ ਉਪਰਾਲਾ ਕਰਕੇ ਲੋਕਾਂ ਵਿੱਚ ਜਾਗਰੂਕਤਾ ਫੈਲਾਈ ਜਾ ਰਹੀ ਹੈ।