ਮਾਨਸਾ: ਪੰਜਾਬ ਵਿੱਚ ਨਸ਼ਿਆਂ ਦੇ ਕਾਰਨ ਨਿੱਤ ਦੇ ਨੌਜਵਾਨ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਬੇਸ਼ੱਕ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ, ਪਰ ਲਗਾਤਾਰ ਨਸ਼ੇ ਦਾ ਓਵਰਡੋਜ਼ ਪੰਜਾਬ ਦੀ ਨੌਜਵਾਨੀ ਨਿਗਲ ਰਿਹਾ ਹੈ। ਨਾ ਸਿਰਫ਼ ਲੜਕੇ, ਬਲਕਿ ਲੜਕੀਆਂ ਵੱਲੋਂ ਨਸ਼ੇ ਦੇ ਸੇਵਨ ਤੋਂ ਬਾਅਦ ਦੀਆਂ ਵੀ ਸ਼ਰਮਸਾਰ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਉਦੀਆਂ ਹਨ। ਹੁਣ ਮਾਨਸਾ ਸ਼ਹਿਰ ਵਿੱਚ ਨਸ਼ੇ ਦੀ ਦਲਦਲ ਵਿੱਚ ਫਸੀ ਇੱਕ 25-26 ਸਾਲਾ ਨੌਜਵਾਨ ਲੜਕੀ ਦੀ ਆਪਣਾ ਇਲਾਜ ਕਰਵਾਉਣ ਲਈ ਗੁਹਾਰ ਲਗਾ ਰਹੀ ਹੈ।
ਨਸ਼ੇ ਕਾਰਨ ਲੱਤ 'ਚ ਹੋ ਚੁੱਕੀ ਇਨਫੈਕਸ਼ਨ: ਮਾਨਸਾ ਸ਼ਹਿਰ ਵਿੱਚ ਸ਼ਰਮਸਾਰ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿੱਥੇ ਨੌਜਵਾਨ 25-26 ਸਾਲਾ ਲੜਕੀ ਨਸ਼ੇ ਦੀ ਗ੍ਰਿਫ਼ਤ ਵਿੱਚ ਆ ਗਈ ਅਤੇ ਅੱਜ ਨਸ਼ੇ ਨੇ ਉਸ ਦੀ ਹਾਲਤ ਅਜਿਹੀ ਕਰ ਦਿੱਤੀ ਹੈ ਕਿ ਉਹ ਆਪਣਾ ਇਲਾਜ ਕਰਵਾਉਣ ਲਈ ਪੁਲਿਸ ਤੋਂ ਮਦਦ ਦੀ ਗੁਹਾਰ ਲਗਾ ਰਹੀ ਹੈ। ਮਜ਼ਦੂਰੀ ਕਰਨ ਵਾਲੇ ਮਜ਼ਦੂਰਾਂ ਨੇ ਦੱਸਿਆ ਕਿ ਉਹ ਕਾਫ਼ੀ ਸਮੇਂ ਤੋਂ ਨਸ਼ਾ ਕਰਦੀ ਹੈ। ਇੱਥੇ ਹੀ ਰਾਤ ਸਮੇਂ ਰਾਤਾਂ ਗੁਜ਼ਾਰਦੀ ਹੈ ਅਤੇ ਉਸ ਦੀ ਲੱਤ ਵਿੱਚ ਨਸ਼ੇ ਦਾ ਇੰਜੈਕਸ਼ਨ ਲਾਉਣ ਕਾਰਨ ਹੁਣ ਉਸ ਦੇ ਇਨਫੈਕਸ਼ਨ ਹੋ ਚੁੱਕਾ ਹੈ।
ਇਸ ਦੇ ਨਾਲ ਹੀ, ਲੜਕੀ ਦੀ ਹਾਲਤ ਵੀ ਬਹੁਤ ਜ਼ਿਆਦਾ ਨਾਜ਼ੁਕ ਹੋ ਚੁੱਕੀ ਹੈ। ਮੌਜੂਦ ਲੋਕਾਂ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਕਿ ਤੁਰੰਤ ਇਸ ਲੜਕੀ ਨੂੰ ਸਿਵਲ ਹਸਪਤਾਲ ਪਹੁੰਚਾਇਆ ਜਿਸ ਦਾ ਇਲਾਜ ਸ਼ੁਰੂ ਕਰਵਾਇਆ ਜਾਵੇ।
ਭਰਾ ਤੋਂ ਲਿਆ ਸੀ ਪਹਿਲਾਂ ਨਸ਼ੇ ਦਾ ਟੀਕਾ: ਨਸ਼ੇ ਤੋਂ ਪੀੜਤ ਲੜਕੀ ਨੇ ਦੱਸਿਆ ਕਿ ਉਹ ਮਾਨਸਾ ਜ਼ਿਲ੍ਹੇ ਦੇ ਨਜ਼ਦੀਕੀ ਪਿੰਡ ਦੀ ਹੈ ਅਤੇ ਉਸ ਨੂੰ ਕਾਫ਼ੀ ਸਮੇਂ ਤੋਂ ਨਸ਼ੇ ਦੀ ਲੱਤ ਹੈ। ਉਸ ਨੇ ਸਭ ਤੋਂ ਪਹਿਲਾਂ ਆਪਣੇ ਭਰਾ ਤੋਂ ਨਸ਼ੇ ਦਾ ਇੰਜੈਕਸ਼ਨ ਲਾਇਆ ਸੀ ਜਿਸ ਤੋਂ ਬਾਅਦ ਉਸ ਨੂੰ ਨਸ਼ੇ ਦੀ ਆਦਤ ਪੈ ਗਈ। ਉਸ ਨੇ ਦੱਸਿਆ ਕਿ ਉਹ ਚਿੱਟੇ ਦੇ ਟੀਕੇ ਲਾਉਂਦੀ ਰਹੀ ਅਤੇ ਮੈਡੀਕਲ ਸਟੋਰਾਂ ਤੋਂ ਲੈ ਕੇ ਖਾਂਦੀ ਰਹੀ, ਪਰ ਅੱਜ ਉਹ ਨਸ਼ੇ ਦੇ ਕਾਰਨ ਉਸ ਦੀ ਹਾਲਤ ਇੰਨੀ ਨਾਜ਼ੁਕ ਬਣ ਚੁੱਕੀ ਹੈ ਅਤੇ ਇਲਾਜ ਦੀ ਮੰਗ ਕਰ ਰਹੀ ਹੈ।
ਲੜਕੀ ਨੂੰ ਹਸਪਤਾਲ 'ਚ ਕਰਵਾਇਆ ਗਿਆ ਭਰਤੀ: ਐਸਪੀ ਬਾਲ ਕ੍ਰਿਸ਼ਨ ਸਿੰਗਲਾ ਨੇ ਦੱਸਿਆ ਇੱਕ ਲੜਕੀ ਲਾਵਾਰਿਸ ਹਾਲਤ ਵਿੱਚ ਪਾਏ ਜਾਣ ਦੀ ਸੂਚਨਾ ਮਿਲੀ ਸੀ ਜਿਸ ਨੂੰ ਪੁਲਿਸ ਪਾਰਟੀ ਨੇ ਸਿਵਲ ਹਸਪਤਾਲ ਮਾਨਸਾ ਵਿਖੇ ਦਾਖਲ ਕਰਵਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਹ ਲੜਕੀ ਕਿਸ ਪਿੰਡ ਦੀ ਹੈ ਇਸ ਸਬੰਧੀ ਜਾਂਚ ਕੀਤੀ ਜਾ ਰਹੀ।
ਨਸ਼ਿਆਂ ਦੇ ਮਾਮਲਿਆਂ ਦਾ ਅੰਕੜਾ ਵਧਿਆ: ਐਨਸੀਆਰਬੀ ਦੀ ਰਿਪੋਰਟ ਅਨੁਸਾਰ 2021 ਵਿੱਚ ਪੰਜਾਬ ਦੀ ਅਨੁਮਾਨਿਤ ਆਬਾਦੀ 304.04 ਲੱਖ ਹੈ ਅਤੇ ਸਾਲ ਦੌਰਾਨ ਰਾਜ ਵਿੱਚ ਐਨਡੀਪੀਐਸ ਐਕਟ ਦੇ 9,972 ਕੇਸ ਦਰਜ ਕੀਤੇ ਗਏ ਸਨ। ਪੰਜਾਬ ਵਿੱਚ ਕੁੱਲ 9,972 ਐਨਡੀਪੀਐਸ ਕੇਸਾਂ ਵਿੱਚੋਂ, 5,766 ਤਸਕਰੀ ਲਈ ਨਸ਼ਿਆਂ ਦੇ ਕਬਜ਼ੇ ਨਾਲ ਸਬੰਧਤ ਸਨ, ਜੋ ਉਪ-ਸ਼੍ਰੇਣੀ ਵਿੱਚ ਅਪਰਾਧ ਦਰ ਦਾ 19 ਪ੍ਰਤੀਸ਼ਤ ਬਣਦਾ ਹੈ, ਜੋ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚੋਂ ਸਭ ਤੋਂ ਵੱਧ ਸੀ।
ਜਦਕਿ, ਪੰਜਾਬ 2020 ਵਿੱਚ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟਾਂਸਿਜ਼ (ਐਨਡੀਪੀਐਸ) ਐਕਟ ਦੇ ਤਹਿਤ ਕੇਸ ਦਰਜ ਕਰਨ ਦੇ ਮਾਮਲੇ ਵਿੱਚ ਦੇਸ਼ ਵਿੱਚ ਦੂਜੇ ਨੰਬਰ 'ਤੇ ਰਿਹਾ। ਇਕ ਰਿਪੋਰਟ ਮੁਤਾਬਕ, ਖਪਤ (2,870 ਮਾਮਲੇ) ਦੇ ਮੁਕਾਬਲੇ ਤਸਕਰੀ ਲਈ ਨਸ਼ੀਲੇ ਪਦਾਰਥਾਂ ਨੂੰ ਲਿਜਾਣ ਦੇ 4,039 ਮਾਮਲੇ ਦਰਜ ਕੀਤੇ ਗਏ। ਪੰਜਾਬ ਨੂੰ ਨਸ਼ਿਆਂ ਲਈ ਇੱਕ ਪ੍ਰਮੁੱਖ ਆਵਾਜਾਈ ਪੁਆਇੰਟ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਸੀ।
ਡਰੱਗ ਓਵਰਡੋਜ਼ ਨੇ ਖੇਤਰ ਵਿੱਚ 91 ਲੋਕਾਂ ਦੀ ਮੌਤ ਦਾ ਦਾਅਵਾ ਕੀਤਾ, ਜੋ ਕਿ 2020 ਵਿੱਚ ਦਰਜ 51 ਮੌਤਾਂ ਨਾਲੋਂ 78.43% ਵੱਧ ਹੈ। 2020 ਵਿੱਚ ਨਸ਼ੇ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ 34 ਤੋਂ ਵੱਧ ਕੇ 2021 ਵਿੱਚ ਪੰਜਾਬ ਵਿੱਚ 78, ਜਿਸ ਵਿੱਚ 73 ਮਰਦ ਅਤੇ ਪੰਜ ਔਰਤਾਂ ਸ਼ਾਮਲ ਸਨ।
ਇਹ ਵੀ ਪੜ੍ਹੋ: ਸੁਨਿਆਰੇ ਦੀ ਦੁਕਾਨ ਤੋਂ ਗਹਿਣਿਆਂ ਦੀ ਬਜਾਏ ਲਾਇਸੈਂਸੀ ਰਿਵਾਲਰ ਲੈ ਕੇ ਹੋਏ ਫ਼ਰਾਰ ਲੁਟੇਰੇ !