ਮਾਨਸਾ: ਸੂਬੇ ਵਿਚ ਵੱਖ ਵੱਖ ਮਹਿਕਮੇ ਦੇ ਲੋਕ ਸੰਘਰਸ਼ ਕਰ ਰਹੇ ਹਨ। ਉਥੇ ਹੀ ਮਾਨਸਾ ਵਿਚ ਵੀ ਮਜਦੂਰਾਂ ਵੱਲੋਂ ਹੱਕੀ ਮੰਗਾਂ ਮਨਵਾਉਣ ਲਈ ਪਿਛਲੇ ਛੇ ਮਹੀਨਿਆਂ ਤੋਂ ਮਾਨਸਾ ਦੇ ਜ਼ਿਲ੍ਹਾ ਪ੍ਰੀਸ਼ਦ ਵਿਖੇ ਏਡੀਸੀ (ਵਿਕਾਸ) ਦਫ਼ਤਰ ਦੇ ਬਾਹਰ ਪੱਕਾ ਮੋਰਚਾ ਲਾਇਆ ਹੈ। ਮਜ਼ਦੂਰਾਂ ਨੇ ਕਿਹਾ ਕਿ ਸਰਕਾਰ ਵੱਲੋਂ ਜਦੋਂ ਤੱਕ ਮਜਦੂਰਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਉਦੋਂ ਤੱਕ ਇਹ ਧਰਨਾ ਇੰਝ ਹੀ ਜਾਰੀ ਰਹੇਗਾ।
ਔਰਤ ਉੱਤੇ ਗੱਡੀ ਚਾੜ ਕਤਲ: ਜ਼ਿਲ੍ਹਾ ਪ੍ਰੀਸ਼ਦ ਮਾਨਸਾ ਵਿਖੇ ਛੇ ਮਹੀਨੇ ਤੋ ਚੱਲ ਰਹੇ ਧਰਨੇ ਦੌਰਾਨ ਮਜ਼ਦੂਰ ਨੇਤਾਵਾਂ ਨੇ ਕਿਹਾ ਕਿ ਨਰਮਾ ਖਰਾਬੇ ਦਾ ਮੁਆਵਜ਼ਾ, ਬਾਰਿਸ਼ ਨਾਲ ਨੁਕਸਾਨੇ ਘਰਾਂ ਦਾ ਮੁਆਵਜਾ, ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਜਰੂਰਤਮੰਦ ਪਰਿਵਾਰਾਂ ਨੂੰ ਘਰਾਂ ਦੀ ਰਾਸ਼ੀ ਜਾਰੀ ਕਰਨੀ ਤੇ ਮਗਨਰੇਗਾ ਦੇ ਤਹਿਤ ਮਜਦੂਰਾਂ ਦੀ ਮਜਦੂਰੀ ਵਿੱਚ ਵਾਧਾ ਕਰਨਾ ਆਦਿ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਜਾਰੀ ਹੈ। ਉਨ੍ਹਾਂ ਕਿਹਾ ਪੰਜਾਬ ਦੀ ਮਾਨ ਸਰਕਾਰ ਨੇ ਚੋਣਾਂ ਤੋ ਪਹਿਲਾਂ ਮਜਦੂਰਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਤੇ ਮਜਦੂਰਾਂ ਨੇ ਪੰਜਾਬ ਵਿੱਚ ਸਰਕਾਰ ਚੁਣਨ ਦੇ ਲਈ ਅਹਿਮ ਰੋਲ ਅਦਾ ਕੀਤਾ ਪਰ ਦੂਸਰੀਆਂ ਪਾਰਟੀਆਂ ਦੇ ਵਾਗ ਭਗਵੰਤ ਮਾਨ ਦੀ ਸਰਕਾਰ ਨੇ ਵੀ ਮਜਦੂਰਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰ ਦਿੱਤਾ ਹੈ। ਉਨ੍ਹਾ ਕਿਹਾ ਕਿ ਇਸੇ ਤਰ੍ਹਾਂ ਪਿੰਡ ਰੱਲਾ ਦੇ ਵਿੱਚ ਦਲਿਤ ਔਰਤ ਉੱਤੇ ਗੱਡੀ ਚਾੜ ਕਤਲ ਕਰ ਦਿੱਤਾ ਸੀ।
ਇਹ ਵੀ ਪੜ੍ਹੋ: Qaumi Insaaf Morcha: ਪੁਲਿਸ ਨਾਲ ਹੋਈ ਝੜਪ ਮਗਰੋਂ ਮੁੜ ਰਾਜਧਾਨੀ ਵੱਲ ਕੂਚ ਕਰੇਗਾ ਇਨਸਾਫ਼ ਮੋਰਚਾ !
ਵਾਅਦੇ ਪੂਰੇ ਨਹੀਂ ਕੀਤੇ: ਪਰ ਅਜੇ ਤੱਕ ਉਹ ਦੋਸ਼ੀ ਵੀ ਪੁਲਿਸ ਦੀ ਗ੍ਰਿਫ਼ਤਾਰੀ ਵਿਚੋਂ ਬਾਹਰ ਹਨ। ਉਨ੍ਹਾਂ ਕਿਹਾ ਕਿ ਜੇਕਰ ਜਲਦ ਹੀ ਮਜਦੂਰਾਂ ਦੀਆਂ ਮੰਗਾਂ ਨੂੰ ਹੱਲ ਨਾ ਕੀਤਾ ਤਾਂ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਕੁਝ ਸਮਾਂ ਬਾਅਦ ਤੋਂ ਹੀ ਵੱਖ ਵੱਖ ਮਹਿਕਮੇ ਸੜਕਾਂ ਉੱਤੇ ਹਨ। ਹਾਲਾਂਕਿ ਮਾਨ ਸਰਕਾਰ ਵੱਲੋਂ ਨੌਕਰੀਆਂ ਦਿਤੀਆਂ ਜਾ ਰਹੀਆਂ ਹਨ ਅਤੇ ਨਾਲ ਹੀ ਮਹਿਕਮਿਆਂ ਦੀ ਮੰਗ ਦੀ ਪੂਰਤੀ ਵੀ ਕੀਤੀ ਹੈ ਪਰ ਬਾਵਜੂਦ ਇਸ ਦੇ ਕਈ ਅਜਿਹੇ ਮਹਿਕਮੇ ਹਨ ਜੋ ਮਾਨ ਸਰਕਾਰ ਤੋਂ ਖੁਸ਼ ਨਹੀਂ ਹਨ। ਕਿਓਂਕਿ ਓਹਨਾ ਦਾ ਕਹਿਣਾ ਹੈ ਕਿ ਸੂਬਾ ਸੁਰਕਾਰ ਬਣਨ ਤੋਂ ਪਹਿਲਾਂ ਵਾਅਦੇ ਜੋ ਕੀਤੇ ਗਏ ਸਨ ਉਹ ਵਾਅਦੇ ਕਦੇ 'ਆਪ' ਨੇ ਪੂਰੇ ਨਹੀਂ ਕੀਤੇ।