ਮਾਨਸਾ : ਚੀਨ ਦਾ ਕੋਰੋਨਾ ਵਾਇਰਸ ਨਾਲ ਬੁਰਾ ਹਾਲ ਹੋਇਆ ਪਿਆ ਹੈ। ਕੋਰੋਨਾ ਵਾਇਰਸ ਦਾ ਅਸਰ ਜਿੱਥੇ ਲੋਕਾਂ ਉੱਤੇ ਹੋਇਆ ਹੈ, ਉੱਥੇ ਚੀਨ ਦੇ ਹੋਰਨਾਂ ਦੇਸ਼ਾਂ ਨਾਲ ਆਯਾਤ-ਨਿਰਯਾਤ ਉੱਤੇ ਵੀ ਇਸ ਦਾ ਡੂੰਘਾ ਅਸਰ ਪਿਆ ਹੈ, ਪਰ ਪੰਜਾਬ ਦੇ ਕਿਸਾਨ ਨਰਮੇ ਨੂੰ ਬੇਧੜਕ ਨਰਮੇ ਨੂੰ ਮੰਡੀਆਂ ਵਿੱਚ ਲਿਆ ਰਹੇ ਹਨ।
ਭਾਵੇਂ ਕਿ ਨਿਰਯਾਤ ਬੰਦ ਹੋਣ ਕਾਰਨ ਭਾਰਤੀ ਨਰਮਾ ਸੰਘ ਨੇ ਨਰਮਾ ਖਰੀਦ ਕੇਂਦਰ ਬੰਦ ਕਰ ਦਿੱਤਾ ਹੈ, ਪਰ ਅਜੇ ਤੱਕ ਮਾਲਵੇ ਵਿੱਚ ਚੀਨ ਵੱਲੋਂ ਨਰਮੇ ਦਾ ਨਿਰਯਾਤ ਬੰਦ ਕਰਨ ਕਰ ਕੇ ਨਰਮੇ ਦੀ ਫ਼ਸਲ 'ਤੇ ਕੋਈ ਵੀ ਅਸਰ ਨਹੀਂ ਦਿਖਾਈ ਦੇ ਰਿਹਾ ਅਤੇ ਸਰਕਾਰੀ ਖ਼ਰੀਦ ਵੀ ਉਸੇ ਤਰ੍ਹਾਂ ਜਾਰੀ ਹੈ।
ਪੰਜਾਬ ਦਾ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਨਾਮੁਰਾਦ ਬਿਮਾਰੀ ਨਾਲ ਹੋਈਆਂ ਮੌਤਾਂ ਦਾ ਉਨ੍ਹਾਂ ਨੂੰ ਦੁੱਖ ਹੈ ਅਤੇ ਉਹ ਰੱਬ ਅੱਗੇ ਅਰਦਾਸ ਕਰਦੇ ਹਨ ਕਿ ਚੀਨ ਛੇਤੀ ਤੋਂ ਛੇਤੀ ਕੋਰੋਨਾ ਵਾਇਰਸ ਉੱਤੇ ਕਾਬੂ ਪਾ ਲਵੇ ਅਤੇ ਲੋਕ ਕੰਮਕਾਰ ਕਰ ਸਕਣ।
ਕੋਰੋਨਾ ਵਾਇਰਸ ਕਰ ਕੇ ਚੀਨ ਦਾ ਕਪਾਹ ਨਿਰਯਾਤ ਰੁੱਕਿਆ
ਕਿਸਾਨਾਂ ਦਾ ਕਹਿਣਾ ਹੈ ਕਿ ਭਾਵੇਂ ਚੀਨ ਵੱਲੋਂ ਨਰਮੇ ਦਾ ਨਿਰਯਾਤ ਬੰਦ ਕਰ ਦਿੱਤਾ ਹੈ, ਪਰ ਜੇ ਇਸ ਦਾ ਅਸਰ ਪੰਜਾਬ ਦੇ ਕਿਸਾਨਾਂ ਉੱਤੇ ਪੈਂਦਾ ਹੈ ਤਾਂ ਉਹ ਸੂਬਾ ਪੱਧਰ ਉੱਤੇ ਸੰਘਰਸ਼ ਕਰਨਗੇ।