ETV Bharat / state

ਕਿਸਾਨਾਂ ਦੀ ਵਿਚੋਲਗੀ ਨਾ ਕਰੇ ਕੈਪਟਨ: ਰੁਲਦੂ ਮਾਨਸਾ - ਕੈਪਟਨ

ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਮਾਮਲੇ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੇ ਚਰਚੇ ਨੂੰ ਲੈ ਕੇ ਰੁਲਦੂ ਸਿੰਘ ਮਾਨਸਾ (Ruldu Singh Mansa) ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਇਸ ਮਾਮਲੇ ਦੇ ਵਿੱਚ ਵਿਚੋਲਗੀ ਨਾ ਕਰਨ, ਕਿਉਂਕਿ ਕਿਸਾਨ ਖੁਦ ਕੇਂਦਰ ਸਰਕਾਰ ਦੇ ਨਾਲ ਲੜਾਈ ਲੜ ਰਹੇ ਹਨ।

ਕਿਸਾਨਾਂ ਦੀ ਵਿਚੋਲਗੀ ਨਾ ਕਰੇ ਕੈਪਟਨ : ਰੁਲਦੂ ਮਾਨਸਾ

author img

By

Published : Oct 29, 2021, 1:13 PM IST

Updated : Oct 29, 2021, 2:05 PM IST

ਮਾਨਸਾ: ਪੰਜਾਬ ਵਿੱਚ ਜਿੱਥੇ ਚੋਣਾਂ ਦਾ ਸਿਆਸੀ ਦੰਗਲ ਭੱਖ ਰਿਹਾ ਹੈ। ਉਥੇ ਹੀ ਰਾਜਨੀਤੀ ਲੀਡਰਾਂ ਵੱਲੋਂ ਕਿਸਾਨਾਂ ਪ੍ਰਤੀ ਹਿਮਾਇਤ ਪ੍ਰਗਟਾਈ ਜਾ ਰਹੀ ਹੈ। ਜਿਸ ਦਾ ਜਵਾਬ ਦਿੰਦਿਆ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਮਾਮਲੇ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੇ ਚਰਚੇ ਨੂੰ ਲੈ ਕੇ ਰੁਲਦੂ ਸਿੰਘ ਮਾਨਸਾ (Ruldu Singh Mansa) ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਇਸ ਮਾਮਲੇ ਦੇ ਵਿੱਚ ਵਿਚੋਲਗੀ ਨਾ ਕਰਨ, ਕਿਉਂਕਿ ਕਿਸਾਨ ਖੁਦ ਕੇਂਦਰ ਸਰਕਾਰ ਦੇ ਨਾਲ ਲੜਾਈ ਲੜ ਰਹੇ ਹਨ।

ਜਿਸ ਕਰਕੇ ਉਹ ਖੁਦ ਹੀ ਖੇਤੀ ਕਾਨੂੰਨ ਰੱਦ ਕਰਵਾਉਣਗੇ, ਈਟੀਵੀ ਭਾਰਤ ਦੇ ਨਾਲ ਗੱਲਬਾਤ ਕਰਦਿਆਂ ਰੁਲਦੂ ਸਿੰਘ ਮਾਨਸਾ (Ruldu Singh Mansa) ਨੇ ਕਿਹਾ ਕਿ ਕੇਂਦਰ ਸਰਕਾਰ ਦੇ ਖ਼ਿਲਾਫ਼ ਕਿਸਾਨ ਲੜਾਈ ਲੜ ਰਹੇ ਹਨ ਅਤੇ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਉਦੋਂ ਤੱਕ ਕਿਸਾਨਾਂ ਦਾ ਅੰਦੋਲਨ ਜਾਰੀ ਰਹੇਗਾ। ਉਥੇ ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਦਿੱਲੀ ਦੇ ਵਿੱਚ ਹੋਏ ਹਾਦਸੇ ਵਿੱਚ ਸ਼ਹੀਦ ਹੋਈਆਂ, ਕਿਸਾਨ ਬੀਬੀਆਂ ਦੇ ਪਰਿਵਾਰਾਂ ਨੂੰ ਸਰਕਾਰ 10 ਲੱਖ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਤੁਰੰਤ ਦੇਵੇ ਅਤੇ ਉਨ੍ਹਾਂ ਦਾ ਪੂਰਨ ਕਰਜ਼ ਮੁਆਫ਼ ਕਰੇ।

ਕੈਪਟਨ ਕਿਸਾਨਾਂ ਦੀ ਵਿਚੋਲਗੀ ਨਾ ਕਰੇ : ਰੁਲਦੂ ਮਾਨਸਾ

ਪਿਛਲੇ ਦਿਨੀਂ ਮਾਨਸਾ ਵਿੱਚ ਪਹੁੰਚੇ ਅਰਵਿੰਦ ਕੇਜਰੀਵਾਲ (Aam Aadmi Party) ਨੂੰ ਵੀ ਉਨ੍ਹਾਂ ਭਾਜਪਾ ਦੀ B ਟੀਮ ਦੱਸਿਆ ਹੈ ਅਤੇ ਕਿਹਾ ਕਿ ਕੇਜਰੀਵਾਲ (Arvind Kejriwal) ਵੀ ਕਿਸਾਨਾਂ ਦਾ ਹਮਾਇਤੀ ਨਹੀਂ ਸਿਰਫ਼ ਉਹ ਵੋਟਾਂ ਬਟੋਰਨ ਦੇ ਲਈ ਹੀ ਪੰਜਾਬ ਆਇਆ ਹੈ।

2 ਦਿਨ ਲਈ ਪੰਜਾਬ ਦੌਰੇ ’ਤੇ ਹਨ CM ਕੇਜਰੀਵਾਲ

ਦੱਸ ਦਈਏ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (Aam Aadmi Party) ਦੇ ਮੁਖੀ ਅਰਿਵੰਦ ਕੇਰਜੀਵਾਲ (Arvind Kejriwal) ਦੋ ਦਿਨ੍ਹਾਂ ਪੰਜਾਬ ਦੌਰੇ ‘ਤੇ ਪਹੁੰਚੇ ਹੋਏ ਹਨ। ਕੇਜਰੀਵਾਲ (Arvind Kejriwal) ਪਹਿਲਾਂ ਮਾਨਸਾ ਜ਼ਿਲ੍ਹੇ ਦੇ ਵਿੱਚ ਪਹੁੰਚੇ ਜਿੱਥੇ ਉਨ੍ਹਾਂ ਦੇ ਨਾਲ ਪੰਜਾਬ ਤੋਂ ਭਗਵੰਤ ਮਾਨ ਸਮਤੇ ਹੋਰ ਵੱਡੇ ਪਾਰਟੀ ਆਗੂ ਮੌਜੂਦ ਰਹੇ। ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (Aam Aadmi Party) ਦੇ ਮੁਖੀ ਅਰਿਵੰਦ ਕੇਰਜੀਵਾਲ (Arvind Kejriwal) ਮਾਨਸਾ ‘ਚ 'ਕਿਸਾਨਾਂ ਨਾਲ ਕੇਜਰੀਵਾਲ ਦੀ ਗੱਲਬਾਤ' ਪ੍ਰੋਗਰਾਮ 'ਚ ਕਿਸਾਨਾਂ ਦੇ ਰੂਬਰੂ ਹੋਏ ਸਨ। ਇਸ ਦੌਰਾਨ ਉਹਨਾਂ ਨੇ ਵੱਡਾ ਐਲਾਨ ਕਰਦੇ ਕਿਹਾ ਕਿ ਜੇਕਰ ਸਾਡੀ ਸਰਕਾਰ ਬਣਦੀ ਹੈ ਤਾਂ 1 ਅਪ੍ਰੈਲ ਤੋਂ ਬਾਅਦ ਪੰਜਾਬ 'ਚ ਇੱਕ ਵੀ ਕਿਸਾਨ ਨੂੰ ਖ਼ੁਦਕੁਸ਼ੀ ਨਹੀਂ ਕਰਨ ਦਿਆਂਗੇ। ਅਰਿਵੰਦ ਕੇਰਜੀਵਾਲ (Arvind Kejriwal) ਨੇ ਕਿਹਾ ਕਿ ਜਦੋਂ ਕੋਈ ਵੀ ਕਿਸਾਨ ਖ਼ੁਦਕੁਸ਼ੀ ਕਰਦਾ ਹੈ, ਤਾਂ ਮੈਨੂੰ ਬਹੁਤ ਦੁੱਖ ਹੁੰਦਾ ਹੈ।

ਇਹ ਵੀ ਪੜ੍ਹੋ: ਰਾਜਾ ਵੜਿੰਗ ਦਾ CM ਕੇਜਰੀਵਾਲ ’ਤੇ ਤੰਜ, ਮੁੜ ਦੁਰਹਾਈ ਮੰਗ...

Last Updated : Oct 29, 2021, 2:05 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.