ETV Bharat / state

ਸਿੱਧੂ ਮੂਸੇਵਾਲਾ ਦੇ ਪਿਤਾ ਦਾ ਵੱਡਾ ਬਿਆਨ, ਕਿਹਾ ਪੁੱਤ ਦੇ ਕਤਲ ਵਿੱਚ ਮਿਊਜਿਕ ਇੰਡਸਟਰੀ ਤੇ ਸਿਆਸੀ ਲੋਕਾਂ ਦਾ ਵੱਡਾ ਹੱਥ - Interview of gangster Lawrence

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਨੂੰ ਲੈਕੇ ਪਿਤਾ ਬਲਕੌਰ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ। ਜਿਸ 'ਚ ਉਨ੍ਹਾਂ ਦਾ ਕਹਿਣਾ ਕਿ ਪੁੱਤ ਦੇ ਕਤਲ ਪਿਛੇ ਮਿਊਜਿਕ ਇੰਡਸਟਰੀ ਜਾਂ ਸਿਆਸੀ ਲੋਕਾਂ ਦਾ ਹੱਥ ਹੋ ਸਕਦਾ ਹੈ।

ਪੁੱਤ ਦੇ ਕਤਲ 'ਚ ਮਿਊਜਿਕ ਇੰਡਸਟਰੀ ਤੇ ਸਿਆਸੀ ਲੋਕਾਂ ਦਾ ਵੱਡਾ ਹੱਥ

author img

By

Published : Aug 19, 2023, 4:39 PM IST

ਪੁੱਤ ਦੇ ਕਤਲ 'ਚ ਮਿਊਜਿਕ ਇੰਡਸਟਰੀ ਤੇ ਸਿਆਸੀ ਲੋਕਾਂ ਦਾ ਵੱਡਾ ਹੱਥ

ਮਾਨਸਾ: ਪੰਜਾਬੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਛਲੇ ਸਾਲ ਮਈ ਮਹੀਨੇ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਜਿਸ 'ਚ ਪੰਜਾਬ ਸਰਕਾਰ ਵਲੋਂ ਕਈ ਮੁਲਜ਼ਮਾਂ ਨੂੰ ਕਾਬੂ ਵੀ ਕੀਤਾ ਤੇ ਦੋ ਮੁਲਜ਼ਮਾਂ ਦਾ ਮੁਕਾਬਲਾ ਵੀ ਬਣਾਇਆ। ਇਸ 'ਚ ਫਿਰ ਵੀ ਲਗਾਤਾਰ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵਲੋਂ ਪੁੱਤ ਲਈ ਇਨਸਾਫ਼ ਦੀ ਮੰਗ ਕਰਦਿਆਂ ਸਹੀ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਗਾਉਂਦੇ ਰਹੇ ਹਨ। ਇਸ 'ਚ ਹੁਣ ਯੂਪੀ ਵਿੱਚ ਲਾਰੈਂਸ ਗੈਂਗ ਦੇ ਗੁਰਗਿਆਂ ਦੀਆਂ ਫੋਟੋਆਂ ਵਾਇਰਲ ਹੋਣ ਤੋਂ ਬਾਅਦ ਬਲਕੌਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਜਿਸ 'ਚ ਉਨ੍ਹਾਂ ਦਾ ਕਹਿਣਾ ਕਿ ਉਹ ਪਹਿਲਾਂ ਹੀ ਕਹਿੰਦੇ ਆ ਰਹੇ ਹਨ ਕਿ ਸਿੱਧੂ ਦੇ ਕਤਲ 'ਚ ਮਿਊਜਿਕ ਇੰਡਸਟਰੀ ਅਤੇ ਸਿਆਸੀ ਲੋਕਾਂ ਦਾ ਹੱਥ ਹੋ ਸਕਦਾ ਹੈ, ਜੋ ਵਾਇਰਲ ਫੋਟੋਆਂ ਨੇ ਸਾਬਤ ਕਰ ਦਿੱਤਾ।

ਮਿਊਜਿਕ ਇੰਡਸਟਰੀ ਤੇ ਸਿਆਸੀ ਲੋਕਾਂ ਦੇ ਹੱਥ: ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਹ ਲਗਾਤਾਰ ਇਨਸਾਫ਼ ਦੀ ਮੰਗ ਕਰ ਰਹੇ ਸਨ ਅਤੇ ਕਤਲ ਦੇ ਪਿੱਛੇ ਮਿਊਜਿਕ ਇੰਡਸਟਰੀ ਤੇ ਸਿਆਸੀ ਲੋਕਾਂ ਦੇ ਹੱਥ ਹੋਣ ਦੀ ਗੱਲ ਕਹਿੰਦੇ ਆ ਰਹੇ ਸਨ, ਜੋ ਕਿਤੇ ਨਾ ਕਿਤੇ ਸੱਚ ਸਾਬਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁੱਤ ਦੇ ਕਾਤਲ ਨੂੰ ਪੂਰੀ ਸਾਜਿਸ਼ ਨਾਲ ਅੰਜ਼ਾਮ ਦਿੱਤਾ ਗਿਆ ਹੈ। ਜਿਸ 'ਚ ਮਿਊਜਿਲਕ ਇੰਡਸਟਰੀ ਜਾਂ ਰਾਜਨੀਤੀ ਵਿਚੋਂ ਇੱਕ ਧਿਰ ਹੋ ਸਕਦੀ ਹੈ ਜਾਂ ਪਿਰ ਦੋਵੇਂ ਧਿਰਾਂ ਇਸ ਕਤਲ ਪਿੱਛੇ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਕਿ ਇਕੱਲੇ ਵਾਰਦਾਤ ਕਰਨ ਵਾਲੇ ਹੀ ਨਹੀਂ ਸਗੋਂ ਸਾਜਿਸ਼ ਕਰਨ ਵਾਲੇ ਵੀ ਫੜੇ ਜਾਣ।

ਵਾਇਰਲ ਫੋਟੋਆਂ ਵਾਲਾ ਸ਼ਖ਼ਸ ਸਿਆਸਤ ਨਾਲ ਜੁੜਿਆ: ਉਨ੍ਹਾਂ ਕਿਹਾ ਕਿ ਹੁਣ ਵੀ ਸਿਆਸੀ ਲੀਡਰ ਦਾ ਨਾਮ ਸਾਹਮਣੇ ਆ ਰਿਹਾ ਹੈ, ਜਿਸ ਦਾ ਉਹ ਪਹਿਲਾਂ ਹੀ ਸ਼ੱਕ ਜਾਹਿਰ ਕਰਦੇ ਆ ਰਹੇ ਸਨ। ਉਨ੍ਹਾਂ ਕਿਹਾ ਕਿ ਵਾਇਰਲ ਫੋਟੋਆਂ ਵਾਲਾ ਸ਼ਖ਼ਸ ਸਿਆਸਤ ਨਾਲ ਜੁੜਿਆ ਹੈ ਅਤੇ ਕਈ ਅਪਰਾਧਿਕ ਮਾਮਲੇ ਵੀ ਦਰਜ ਹਨ। ਉਨ੍ਹਾਂ ਕਿਹਾ ਕਿ ਜਦੋਂ ਅਜਿਹੇ ਬੰਦੇ ਟ੍ਰੇਨਿੰਗ ਦੇ ਰਹੇ ਹਨ ਤਾਂ ਉਨ੍ਹਾਂ ਦਾ ਵੀ ਕਤਲ 'ਚ ਸ਼ੱਕ ਹੈ।

ਇੰਟਰਵਿਊ ਵਾਲੀ ਜੇਲ੍ਹ ਦਾ ਨਹੀਂ ਲੱਗਿਆ ਪਤਾ: ਇਸ ਦੇ ਨਾਲ ਹੀ ਬਲਕੌਰ ਸਿੰਘ ਦਾ ਕਹਿਣਾ ਕਿ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਜੇਲ੍ਹ ਵਿਚੋਂ ਇੰਟਰਵਿਊ ਹੁੰਦਾ ਹੈ ਤੇ ਸਰਕਾਰ ਹੁਣ ਤੱਕ ਜੇਲ੍ਹ ਦਾ ਪਤਾ ਨਹੀਂ ਲਗਾ ਸਕੀ। ਉਨ੍ਹਾਂ ਕਿਹਾ ਕਿ ਬਦਮਾਸ਼ਾਂ ਨੂੰ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦਕਿ ਬਦਮਾਸ਼ ਦਾ ਕੋਈ ਧਰਮ ਨਹੀਂ ਹੁੰਦਾ। ਭਾਵੇਂ ਕਿ ਉਹ ਕਿਸੇ ਵੀ ਧਰਮ ਨਾਲ ਸਬੰਧ ਕਿਉਂ ਨਾ ਰੱਖਦਾ ਹੋਵੇ। ਉਨ੍ਹਾਂ ਕਿਹਾ ਕਿ ਬਦਮਾਸ਼ਾਂ ਦੀ ਮਾਨਸਿਕ ਅਪਰਾਧਿਕ ਹੀ ਰਹੇਗੀ ਤੇ ਉੇਹ ਗੁਨਾਹ ਹੀ ਕਰਨਗੇ।

ਕਤਲ ਪਿਛਲੇ ਸਾਜਿਸ਼ਕਾਰ ਫੜਨ ਦੀ ਲੋੜ: ਉਨ੍ਹਾਂ ਕਿਹਾ ਕਿ ਜਿਸ ਗੱਲ ਨੂੰ ਲੈਕੇ ਉਹ ਸਰਕਾਰ ਨੂੰ ਸਵਾਲ ਕਰ ਰਹੇ ਹਨ, ਸਰਕਾਰ ਉਸ ਮਸਲੇ 'ਤੇ ਗੱਲ ਕਰਨ ਨੂੰ ਹੀ ਤਿਆਰ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਜਦ ਕਿ ਕਤਲ ਪਿਛਲੇ ਸਾਜਿਸ਼ਕਾਰ ਫੜਨ ਦੀ ਲੋੜ ਹੈ ਪਰ ਸਰਕਾਰ ਉਨ੍ਹਾਂ ਨੂੰ ਦੋਸ਼ੀ ਹੀ ਨਹੀਂ ਮੰਨ ਰਹੀ, ਸਗੋਂ ਸਾਡਾ ਸਬੰਧ ਗੈਂਗਸਟਰਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਲਕੌਰ ਸਿੰਘ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਲੀਕ ਕਰਨ ਵਾਲਾ ਬਲਤੇਜ ਪੰਨੂ ਆਪਣੀ ਜਾਨ ਨੂੰ ਖਤਰਾ ਦੱਸ ਕੇ ਸੁਰੱਖਿਆ ਵਧਾਉਣ ਵਿੱਚ ਲੱਗਿਆ ਹੋਇਆ ਹੈ ਤੇ ਕਹਿ ਰਿਹਾ ਕਿ ਉਸ ਨੂੰ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦੇ ਵਿਰੋਧੀ ਗੈਗ ਤੋਂ ਖਤਰਾ ਹੈ ਜਦ ਕਿ ਉਹ ਲਾਰੈਂਸ ਤੇ ਗੋਲਡੀ ਨੂੰ ਸ਼ਾਇਦ ਗੈਂਗਸਟਰ ਹੀ ਨੀ ਮੰਨਦਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.