ਮਾਨਸਾ: ਕਿਸਾਨਾਂ ਵੱਲੋਂ ਲਗਾਤਾਰ ਝੋਨੇ ਦੀ ਪਰਾਲੀ ਨੂੰ ਅੱਗ (Fire the paddy straw) ਲਗਾਈ ਜਾ ਰਹੀ ਹੈ ਜਿਸ ਕਾਰਨ ਸੜਕਾਂ ਉੱਪਰ ਨਿੱਤ ਦਿਨ ਹਾਦਸੇ ਹੋ ਰਹੇ ਹਨ ਅਤੇ ਵਾਤਾਵਰਣ ਵੀ ਦੂਸ਼ਿਤ ਹੋ ਰਿਹਾ ਹੈ ਤਾਜ਼ਾ ਘਟਨਾ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿਖੇ ਸਾਹਮਣੇ ਆਈ ਹੈ।
ਜਵਾਹਰ ਕੇ ਅਤੇ ਬਰਨਾਲਾ ਪਿੰਡ ਦੇ ਵਿਚਕਾਰ ਕਿਸਾਨਾਂ ਵੱਲੋਂ ਸੜਕ ਕਿਨਾਰੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਗਈ ਸੀ ਜਿਸ ਕਾਰਨ ਸੜਕ ਤੋਂ ਗੁਜ਼ਰ ਰਹੇ ਤਿੰਨ ਮੋਟਰਸਾਈਕਲ ਸਵਾਰ ਇਸ ਅੱਗ ਦੀ ਚਪੇਟ ਵਿੱਚ (Motorcyclists hit by this fire) ਆ ਗਏ ਜਿਸ ਕਾਰਨ ਤਿੰਨੋਂ ਅੱਗ ਦੇ ਨਾਲ ਝੁਲਸੇ ਹਨ ਅਤੇ ਨਾਲ ਹੀ ਮੋਟਰਸਾਈਕਲ ਸੜ ਕੇ ਸਵਾਹ ਹੋ ਗਿਆ ਹੈ ਜ਼ਖ਼ਮੀਆਂ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ।
ਜ਼ਖ਼ਮੀ ਹਾਲਤ ਦੇ ਵਿੱਚ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹ ਮਾਨਸਾ ਤੋਂ ਆਪਣੇ ਪਿੰਡ ਜਾ ਰਹੇ ਸਨ ਜਦੋਂ ਜਵਾਹਰਕੇ ਪਿੰਡ ਲੰਘੇ ਤਾਂ ਬੁਢਲਾਡਾ ਰੋਡ ਤੇ ਪੰਪ ਦੇ ਨਜ਼ਦੀਕ ਪਰਾਲੀ ਨੂੰ ਅੱਗ ਲੱਗੀ ਹੋਈ ਸੀ ਅਤੇ ਪਰਾਲੀ ਦਾ ਧੂੰਆਂ ਅੱਖਾਂ ਵਿੱਚ ਪੈਣ ਕਾਰਨ ਹੇਠਾਂ ਡਿੱਗ ਪਏ ਅਤੇ ਉਹ ਮੋਟਰਸਾਈਕਲ ਤੇ ਆਪਣੇ ਬੇਟੇ ਅਤੇ ਭਰਾ ਦੇ ਨਾਲ ਸਵਾਰ ਸੀ ਉਨ੍ਹਾਂ ਦੱਸਿਆ ਕਿ ਅੱਗ ਬਹੁਤ ਹੀ ਜ਼ਿਆਦਾ ਸੀ ਜਿਸ ਕਾਰਨ ਉਹ ਇਸ ਹਾਦਸੇ ਦਾ ਸ਼ਿਕਾਰ ਹੋਏ ਹਨ।
ਉਨ੍ਹਾਂ ਦੱਸਿਆ ਕਿ ਇਸ ਅੱਗ ਦੀ ਭੇਟ ਸਕੂਲੀ ਬੱਚੇ ਵੀ ਚੜ ਸਕਦੇ ਸਨ ਕਿਉਂਕਿ ਸਕੂਲ ਟਾਈਮ ਸੀ ਅਤੇ ਬੱਚੇ ਵੀ ਉਥੋਂ ਦੀ ਗੁਜ਼ਰ ਰਹੇ ਸਨ ਉਨ੍ਹਾਂ ਦੱਸਿਆ ਕਿ ਭੁਪਿੰਦਰ ਸਿੰਘ ਖੁਦ ਅਤੇ ਉਸਦਾ ਭਰਾ ਜ਼ਖ਼ਮੀ ਹਨ ਜਦੋਂਕਿ ਉਨ੍ਹਾਂ ਦੇ ਬੇਟੇ ਦੇ ਪੈਰ ਉੱਤੇ ਸੱਟ ਵੀ ਲੱਗੀ ਹੋਈ ਹੈ।
ਉੱਧਰ ਪਰਿਵਾਰਕ ਮੈਂਬਰਾਂ ਨੇ ਵੀ ਕਿਹਾ ਹੈ ਕਿ ਸਰਕਾਰਾਂ ਅਤੇ ਪ੍ਰਸ਼ਾਸਨ ਫੌਰੀ ਤੌਰ ਉੱਤੇ ਇੱਧਰ ਧਿਆਨ ਦੇਣ ਅਤੇ ਇਸ ਉੱਤੇ ਰੋਕ ਵੀ ਲੱਗਣੀ ਚਾਹੀਦੀ ਹੈ ਉਨ੍ਹਾਂ ਕਿਸਾਨ ਵੀਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਸੜਕ ਦੇ ਕਿਨਾਰੇ ਅੱਗ ਨਾ ਲਗਾਉਣ। ਉਨ੍ਹਾਂ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਵੀ ਕੀਤੀ ਹੈ
ਇਹ ਵੀ ਪੜ੍ਹੋ: ਭਾਰਤ ਪਾਕਿ ਸਰਹੱਦ ਉੱਤੇ ਮੁੜ ਦਿਖਿਆ ਡਰੋਨ, BSF ਨੇ ਕੀਤੀ ਫਾਇਰਿੰਗ
ਸਿਵਲ ਹਸਪਤਾਲ ਦੇ ਐੱਸਐੱਮਓ ਡਾ ਰੂਬੀ ਨੇ ਦੱਸਿਆ ਕਿ ਤਿੰਨ ਬਰਨ ਕੇਸ ਐਮਰਜੈਂਸੀ (Three burn cases came in emergency) ਵਿਚ ਆਏ ਹਨ ਜੋ ਕਿ ਮੋਟਰਸਾਈਕਲ ਉੱਤੇ ਸਵਾਰ ਹਨ ਜੋ ਕਿ ਖੇਤਾਂ ਵਿਚ ਲੱਗੀ ਅੱਗ ਦੀ ਚਪੇਟ ਵਿੱਚ ਆਏ ਹਨ। ਉਨ੍ਹਾਂ ਦੱਸਿਆ ਕਿ ਇਕ 20 ਫ਼ੀਸਦੀ ਇੱਕ 9 ਫੀਸਦੀ ਅਤੇ ਇਕ ਦੇ ਪੈਰ ਉੱਤੇ ਚੋਟ ਆਈ ਹੋਈ ਹੈ ਅਤੇ ਤਿੰਨੋ ਖਤਰੇ ਤੋਂ ਬਾਹਰ ਹਨ।