ETV Bharat / state

ਪਾਵਰ ਪਲਾਂਟ ਲਈ ਅਕਵਾਇਰ ਕੀਤੀ ਗਈ ਜ਼ਮੀਨ ਹੋਈ ਬੰਜਰ, ਕਿਸਾਨਾਂ ਨੇ ਪ੍ਰਗਟਾਇਆ ਰੋਸ

author img

By

Published : Jan 14, 2020, 5:37 PM IST

ਅਕਾਲੀ ਭਾਜਪਾ ਸਰਕਾਰ ਵੱਲੋਂ ਸਾਲ 2010 'ਚ ਇੱਕ ਨਿੱਜੀ ਕੰਪਨੀ ਵੱਲੋਂ ਪਾਵਰ ਪਲਾਂਟ ਲਗਾਉਣ ਲਈ ਮਾਨਸਾ ਦੇ ਕਿਸਾਨਾਂ ਦੀ 871 ਏਕੜ ਤੋਂ ਵੱਧ ਜ਼ਮੀਨ ਅਕਵਾਇਰ ਕੀਤੀ ਗਈ ਸੀ। ਦੱਸ ਸਾਲ ਬੀਤ ਜਾਣ ਮਗਰੋਂ ਵੀ ਇਥੇ ਅਕਾਲੀ ਤੇ ਕੈਪਟਨ ਸਰਕਾਰ ਵੱਲੋਂ ਪਾਵਰ ਪਲਾਂਟ ਨਹੀਂ ਲਗਾਇਆ ਗਿਆ ਜਿਸ ਦੇ ਚਲਦੇ ਉਪਜਾਊ ਜ਼ਮੀਨ ਹੁਣ ਬੰਜਰ ਹੋ ਗਈ ਹੈ ਤੇ ਅਵਾਰਾ ਪਸ਼ੂਆਂ ਦਾ ਅੱਡਾ ਬਣ ਗਈ ਹੈ। ਇਸ ਮਾਮਲੇ ਨੂੰ ਲੈ ਕੇ ਕਿਸਾਨਾਂ 'ਚ ਭਾਰੀ ਰੋਸ ਹੈ।

ਪਾਵਰ ਪਲਾਂਟ ਸ਼ੁਰੂ ਨਾ ਹੋਣ 'ਤੇ ਕਿਸਾਨਾਂ ਨੇ ਪ੍ਰਗਟਾਇਆ ਰੋਸ
ਪਾਵਰ ਪਲਾਂਟ ਸ਼ੁਰੂ ਨਾ ਹੋਣ 'ਤੇ ਕਿਸਾਨਾਂ ਨੇ ਪ੍ਰਗਟਾਇਆ ਰੋਸ

ਮਾਨਸਾ: ਅਕਾਲੀ ਭਾਜਪਾ ਸਰਕਾਰ ਵੱਲੋਂ ਸਾਲ 2010 'ਚ ਇੱਕ ਨਿੱਜੀ ਕੰਪਨੀ ਇੰਡੀਆ ਬੁਲਜ਼ ਲਿਮਟਿਡ ਨੂੰ ਪਾਵਰ ਪਲਾਂਟ ਲਾਉਣ ਦੇ ਲਈ ਜ਼ਿਲ੍ਹੇ ਦੇ ਚਾਰ ਪਿੰਡਾਂ ਗੋਬਿੰਦਪੁਰਾ, ਜਲਵੇੜਾ, ਸਿਰਸੀਵਾਲਾ ਤੇ ਬਰੇਟਾ ਦੀ 882 ਏਕੜ ਜ਼ਮੀਨ ਅਕਵਾਇਰ ਕਰਕੇ ਦਿੱਤੀ ਗਈ ਸੀ।

ਪਾਵਰ ਪਲਾਂਟ ਸ਼ੁਰੂ ਨਾ ਹੋਣ 'ਤੇ ਕਿਸਾਨਾਂ ਨੇ ਪ੍ਰਗਟਾਇਆ ਰੋਸ

ਜ਼ਮੀਨ ਅਕਵਾਇਰ ਹੋਣ ਤੋਂ ਬਾਅਦ ਕਿਸਾਨਾਂ ਨੂੰ ਬੇਜ਼ਮੀਨੇ ਤੇ ਬੇਘਰ ਹੋ ਕੇ ਇਸ ਜ਼ਮੀਨ ਦਾ ਮੁੱਲ ਚੁਕਾਉਣਾ ਪਿਆ, ਪਰ ਇਨ੍ਹਾਂ ਪਿੰਡਾਂ ਦੇ ਨੌਜਵਾਨਾਂ ਨੂੰ ਮਿਲਣ ਵਾਲੀ ਨੌਕਰੀਆਂ ਹੋਰਨਾਂ ਪਿੰਡਾਂ ਦੇ ਲੋਕ ਲੈ ਗਏ। ਦੱਸ ਸਾਲ ਬੀਤ ਜਾਣ ਮਗਰੋਂ ਵੀ ਪਾਵਰ ਪਲਾਂਟ ਨਾ ਲਗਾਏ ਜਾਣ ਕਾਰਨ ਉਪਜਾਊ ਜ਼ਮੀਨ ਬੰਜਰ ਹੋ ਗਈ ਹੈ ਅਤੇ ਹੁਣ ਇਥੇ ਅਵਾਰਾ ਪਸ਼ੂਆਂ ਦੇ ਬਸੇਰਾ ਹੈ। ਇਸ ਮਾਮਲੇ ਨੂੰ ਲੈ ਕੇ ਸਥਾਨਕ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਪਾਵਰ ਪਲਾਂਟ ਲਗਾਉਣ ਦੇ ਮਾਮਲੇ ਨੂੰ ਲੈ ਕੇ ਪੰਜਾਬ ਵਿਧਾਨ ਸਭਾ 'ਚ ਅਵਾਜ਼ ਚੁੱਕੀ ਗਈ ਸੀ ਪਰ ਇਸ ਉੱਤੇ ਸੂਬਾ ਸਰਕਾਰ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ।

ਕਿਸਾਨਾਂ ਅਤੇ ਲੋਕਾਂ ਵੱਲੋਂ ਇਸ ਪਾਵਰ ਪਲਾਂਟ ਨੂੰ ਮਹਿਜ਼ ਕਾਗਜ਼ੀ ਪ੍ਰੋਜੈਕਟ ਦੱਸਦੇ ਹੋਏ ਸਰਕਾਰ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਜ਼ਮੀਨਾਂ ਦੇਣ ਵਾਲੇ ਯੋਗ ਪਰਿਵਾਰਾਂ ਦੇ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲੀਆਂ। ਨੌਕਰੀਆਂ ਦੇ ਹੱਕਦਾਰ ਨੌਜਵਾਨਾਂ ਦੀ ਬਜਾਏ ਹੋਰਨਾਂ ਪਿੰਡਾਂ ਦੇ ਲੋਕਾਂ ਨੂੰ ਨੌਕਰੀਆਂ ਮਿਲ ਗਈਆਂ। ਲੋਕਾਂ ਨੇ ਇਸ ਨੂੰ ਇੱਕ ਵੱਡਾ ਘਪਲਾ ਦੱਸਿਆ ਹੈ। ਉਨ੍ਹਾਂ ਕਿਹਾ ਅਵਾਰਾ ਪਸ਼ੂਆਂ ਦੇ ਕਾਰਨ ਵੀ ਉਨ੍ਹਾਂ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ। ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਇਸ ਮਾਮਲੇ 'ਚ ਕਿਹਾ ਕਿ ਉਹ ਇਸ ਮਾਮਲੇ ਨੂੰ ਵਿਧਾਨ ਸਭਾ ਵਿੱਚ ਵੀ ਉਠਾ ਚੁੱਕੇ ਨੇ ਉਨ੍ਹਾਂ ਦੱਸਿਆ ਕਿ ਸਰਕਾਰ ਪਾਵਰ ਪਲਾਂਟ ਦੇ ਲਈ 882 ਜ਼ਮੀਨ ਏਕੜ ਜ਼ਮੀਨ ਅਕਵਾਇਰ ਕਰਕੇ ਲੋਕਾਂ ਨੂੰ ਨੌਕਰੀਆਂ ਦੇਣ ਦੇ ਨਾਲ ਨਾਲ 21 ਲੋਕਾਂ ਨੂੰ ਹੀ ਨੌਕਰੀ ਦੇਣਾ ਸਵੀਕਾਰ ਕਰ ਰਹੀ ਹੈ।

ਦੂਜੇ ਪਾਸੇ ਇਸ ਮਾਮਲੇ 'ਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਜ਼ਮੀਨ 'ਤੇ ਜਲਦ ਤੋਂ ਜਲਦ ਨਵਾਂ ਪ੍ਰਾਜੈਕਟ ਸ਼ੁਰੂ ਕੀਤੇ ਜਾਣ ਦੀ ਉਮੀਦ ਪ੍ਰਗਟਾਈ ਗਈ ਹੈ। ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਕੁੱਝ ਤਕਨੀਕੀ ਕਾਰਨਾਂ ਕਰਕੇ ਇਥੇ ਪਾਵਰ ਪਲਾਂਟ ਨਹੀਂ ਲਗਾਇਆ ਜਾ ਸਕਿਆ। ਕੰਪਨੀ ਵੱਲੋਂ ਇਥੇ ਸੋਲਰ ਪਲਾਂਟ ਲਗਾਉਣ ਨੂੰ ਤਰਜਿਹ ਦਿੱਤੀ ਗਈ ਸੀ। ਉਨ੍ਹਾਂ ਇਥੇ ਜਲਦ ਹੀ ਇਥੇ ਰਾਸ਼ਰਟਰੀ ਰਾਜ ਮਾਰਗ ਅਤੇ ਨਵਾਂ ਪ੍ਰਾਜੈਕਟ ਸ਼ੁਰੂ ਕੀਤੇ ਜਾਣ ਦੀ ਗੱਲ ਆਖੀ। ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਨੂੰ ਅਵਾਰਾ ਪਸ਼ੂਆਂ ਕਾਰਨ ਆ ਰਹੀ ਦਿੱਕਤ ਤੋਂ ਜਲਦ ਨਿਜਾਤ ਦਵਾਉਣ ਦੀ ਗੱਲ ਆਖੀ।

Intro:ਅਕਾਲੀ ਭਾਜਪਾ ਸਰਕਾਰ ਵੱਲੋਂ ਸਾਲ 2010 ਵਿੱਚ ਇੱਕ ਨਿੱਜੀ ਕੰਪਨੀ ਇੰਡੀਆ ਬੁਲਜ਼ ਲਿਮਟਿਡ ਨੂੰ ਪਾਵਰ ਪਲਾਂਟ ਲਾਉਣ ਦੇ ਲਈ ਮਾਨਸਾ ਜ਼ਿਲ੍ਹੇ ਦੇ ਚਾਰ ਪਿੰਡਾਂ ਗੋਬਿੰਦਪੁਰਾ ਜਲਵੇੜਾ ਸਿਰਸੀਵਾਲਾ ਤੇ ਬਰੇਟਾ ਦੀ 882 ਏਕੜ ਜ਼ਮੀਨ ਅਕਵਾਇਰ ਕਰਕੇ ਦਿੱਤੀ ਗਈ ਸੀ ਕਿਸਾਨਾਂ ਨੂੰ ਬੇਜ਼ਮੀਨੇ ਅਤੇ ਬੇਘਰ ਹੋ ਕੇ ਇਸ ਜ਼ਮੀਨ ਦਾ ਮੁੱਲ ਚੁਕਾਉਣਾ ਪਿਆ ਪਰ ਇਨ੍ਹਾਂ ਪਿੰਡਾਂ ਦੇ ਨੌਜਵਾਨਾਂ ਨੂੰ ਮਿਲਣ ਵਾਲੀ ਨੌਕਰੀਆਂ ਦੂਸਰੇ ਪਿੰਡਾਂ ਦੇ ਲੋਕ ਲੈ ਗਏ ਦਸ ਸਾਲ ਬੀਤ ਜਾਣ ਦੇ ਬਾਅਦ ਵੀ ਪਾਵਰ ਪਲਾਂਟ ਨਾ ਲਗਾਉਣ ਅਤੇ ਉਪਜਾਊ ਜ਼ਮੀਨ ਬੰਜਰ ਹੋ ਕੇ ਆਵਾਰਾ ਪਸ਼ੂਆਂ ਦਾ ਰਹਿਣ ਬਸੇਰਾ ਬਣ ਚੁੱਕੀ ਹੈ ਉਥੇ ਹੀ ਪਾਵਰ ਪਲਾਂਟ ਦਾ ਨਾਮੋ ਨਿਸ਼ਾਨ ਵੀ ਨਹੀਂ ਹੈ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਪਾਵਰ ਪਲਾਂਟ ਲਗਾਉਣ ਦੇ ਮਸਲੇ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਵਿੱਚ ਵੀ ਆਵਾਜ਼ ਉਠਾ ਚੁੱਕੇ ਨੇ

Body:ਨਿੱਜੀ ਕੰਪਨੀ ਇੰਡੀਆ ਬੁਲਜ਼ ਲਿਮਟਿਡ ਵੱਲੋਂ ਮਾਨਸਾ ਜ਼ਿਲ੍ਹੇ ਦੇ ਵਿੱਚ ਪਾਵਰ ਪਲਾਂਟ ਲਗਾਉਣ ਦੇ ਲਈ ਸਾਲ 2010 ਵਿੱਚ ਜ਼ਮੀਨ ਅਕਵਾਇਰ ਕੀਤੀ ਗਈ ਸੀ ਜਿਸ ਨੂੰ ਅਕਾਲੀ ਭਾਜਪਾ ਸਰਕਾਰ ਨੇ ਅਕਵਾਇਰ ਕਰਕੇ ਥਰਮਲ ਪਲਾਂਟ ਲਗਾਉਣ ਦੇ ਲਈ ਨਿੱਜੀ ਕੰਪਨੀ ਨੂੰ ਸਪੁਰਦ ਕਰ ਦਿੱਤੀ ਗਈ ਸੀ ਇਨ੍ਹਾਂ ਚਾਰ ਪਿੰਡਾਂ ਵਿੱਚ ਗੋਬਿੰਦਪੁਰਾ ਜਲਵੇੜਾ ਬਰੇਟਾ ਅਤੇ ਸਿਰਸੀਵਾਲਾ ਦੇ 1882 ਕਿਸਾਨਾਂ ਦੀ 871 ਏਕੜ ਜ਼ਮੀਨ ਅਕਵਾਇਰ ਕਰਕੇ ਕੰਪਨੀ ਨੂੰ ਦਿੱਤੀ ਗਈ ਜਿਸ ਵਿੱਚੋਂ 806 ਏਕੜ ਜ਼ਮੀਨ ਕੱਲੇ ਗੋਬਿੰਦਪੁਰਾ ਪਿੰਡ ਦੀ ਸੀ ਜ਼ਮੀਨ ਦੇਣ ਵਾਲੇ ਕਿਸਾਨਾਂ ਨੂੰ ਬੇਜ਼ਮੀਨੇ ਬੇ ਘਰ ਹੋ ਕੇ ਬੇ ਸ਼ੱਕ ਵੱਡਾ ਮੁੱਲ ਚੁਕਾਉਣਾ ਪਿਆ ਪਰ ਦਸ ਸਾਲ ਬੀਤ ਜਾਣ ਦੇ ਬਾਅਦ ਵੀ ਇਸ ਜ਼ਮੀਨ ਤੇ ਪਾਵਰ ਪਲਾਂਟ ਨਹੀਂ ਲੱਗਿਆ ਪਾਵਰ ਪਲਾਂਟ ਨਾ ਲੱਗਣ ਦੇ ਕਾਰਨ ਇਨ੍ਹਾਂ ਪਿੰਡਾਂ ਦੇ ਲੋਕ ਪ੍ਰੇਸ਼ਾਨ ਨੇ ਕਿਉਂਕਿ ਪਾਵਰ ਪਲਾਂਟ ਨਾ ਲੱਗਣ ਕਾਰਨ ਅਕਵਾਇਰ ਕੀਤੀ ਗਈ ਜ਼ਮੀਨ ਬੰਜਰ ਹੋ ਚੁੱਕੀ ਹੈ ਜਿਸਦੇ ਕਾਰਨ ਇਹ ਜ਼ਮੀਨ ਆਵਾਰਾ ਪਸ਼ੂਆਂ ਅਤੇ ਜਾਨਵਰਾਂ ਦਾ ਅੱਡਾ ਬਣ ਚੁੱਕੀ ਹੈ ਜੋ ਕਿ ਕਿਸਾਨਾਂ ਦੇ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਹੇ ਨੇ ਇਸ ਪਾਵਰ ਪਲਾਂਟ ਨੂੰ ਕਾਗਜ਼ੀ ਪ੍ਰਾਜੈਕਟ ਦੱਸਦੇ ਹੋਏ ਲੋਕਾਂ ਨੇ ਕਿਹਾ ਕਿ ਨਾ ਤਾਂ ਪ੍ਰਾਜੈਕਟ ਹੀ ਲੱਗਿਆ ਅਤੇ ਨਾ ਹੀ ਜ਼ਮੀਨ ਦੇਣ ਵਾਲੇ ਯੋਗ ਪਰਿਵਾਰਾਂ ਨੂੰ ਨੌਕਰੀਆਂ ਮਿਲੀਆਂ ਬਲਕਿ ਘਪਲਾ ਕਰ ਕੇ ਪਿੰਡ ਦੇ ਲੋਕਾਂ ਦੀ ਬਜਾਏ ਹੋਰ ਲੋਕ ਹੀ ਨੌਕਰੀਆਂ ਹਾਸਲ ਕਰ ਗਏ ਉਨ੍ਹਾਂ ਕਿਹਾ ਕਿ ਰੋਕੀ ਗਈ ਜ਼ਮੀਨ ਤੇ ਜੰਗਲ ਬਣਨ ਕਾਰਨ ਅਵਾਰਾ ਪਸ਼ੂ ਉਨ੍ਹਾਂ ਦੀ ਬੀਜੀ ਗਈ ਫ਼ਸਲ ਬਰਬਾਦ ਕਰ ਰਹੇ ਨੇ

ਬਾਈਟ ਕਿਸਾਨ ਮੇਜਰ ਸਿੰਘ

ਬਾਈਟ ਹਰਪਾਲ ਸਿੰਘ

ਬਾਈਟ ਜਗਦੀਸ਼ ਕੁਮਾਰ

ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਇਸ ਮਾਮਲੇ ਵਿੱਚ ਕਿਹਾ ਕਿ ਉਹ ਇਸ ਮਾਮਲੇ ਨੂੰ ਵਿਧਾਨ ਸਭਾ ਵਿੱਚ ਵੀ ਉਠਾ ਚੁੱਕੇ ਨੇ ਉਨ੍ਹਾਂ ਦੱਸਿਆ ਕਿ ਸਰਕਾਰ ਪਾਵਰ ਪਲਾਂਟ ਦੇ ਲਈ 882 ਜ਼ਮੀਨ ਏਕੜ ਜ਼ਮੀਨ ਅਕਵਾਇਰ ਕਰਕੇ ਲੋਕਾਂ ਨੂੰ ਨੌਕਰੀਆਂ ਦੇਣ ਦੇ ਨਾਲ ਨਾਲ 21 ਲੋਕਾਂ ਨੂੰ ਹੀ ਨੌਕਰੀ ਦੇਣਾ ਸਵੀਕਾਰ ਕਰ ਰਹੀ ਹੈ ਉਨ੍ਹਾਂ ਦੱਸਿਆ ਕਿ ਪਾਵਰ ਪਲਾਂਟ ਨਾ ਲਗਾਏ ਜਾਣ ਕਾਰਨ ਉਪਜਾਊ ਜ਼ਮੀਨ ਬੰਜਰ ਹੋ ਚੁੱਕੀ ਹੈ ਅਤੇ ਕਿਸਾਨ ਦਿਹਾੜੀ ਕਰਨ ਦੇ ਲਈ ਮਜਬੂਰ ਨੇ

ਬਾਈਟ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਬੁਢਲਾਡਾ

ਉਧਰ ਇਸ ਜ਼ਮੀਨ ਵਿੱਚ ਪਾਵਰ ਪਲਾਂਟ ਬੇਸ਼ੱਕ ਨਹੀਂ ਲੱਗ ਸਕਿਆ ਪਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਜ਼ਮੀਨ ਤੇ ਜਲਦ ਹੀ ਕੋਈ ਨਵਾਂ ਪ੍ਰਾਜੈਕਟ ਲਗਾਉਣ ਦੀ ਉਮੀਦ ਜਤਾਈ ਜਾ ਰਹੀ ਹੈ ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਨੇ ਦੱਸਿਆ ਕਿ ਇਸ ਜ਼ਮੀਨ ਵਿੱਚ ਪਾਵਰ ਪਲਾਂਟ ਕੁਝ ਤਕਨੀਕੀ ਕਾਰਨਾਂ ਕਾਰਨ ਨਹੀਂ ਲੱਗ ਸਕਿਆ ਤੇ ਹੁਣ ਕੰਪਨੀ ਵੱਲੋਂ ਸੋਲਰ ਪਲਾਂਟ ਲਗਾਉਣ ਦੀ ਤਜਵੀਜ਼ ਬਣਾਈ ਗਈ ਹੈ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਉਮੀਦ ਜ਼ਾਹਰ ਕੀਤੀ ਕਿ ਹੁਣ ਇੱਥੇ ਰਾਸ਼ਟਰੀ ਰਾਜ ਮਾਰਗ ਬਣਨ ਦੇ ਨਾਲ ਜਲਦ ਹੀ ਸੋਲਰ ਪਲਾਂਟ ਜਾਂ ਕੋਈ ਹੋਰ ਪ੍ਰਾਜੈਕਟ ਸਥਾਪਿਤ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨੂੰ ਅਵਾਰਾ ਪਸ਼ੂਆਂ ਦੇ ਕਾਰਨ ਪੇਸ਼ ਆ ਰਹੀਆਂ ਮੁਸ਼ਕਲਾਂ ਤੋਂ ਵੀ ਜਲਦ ਹੀ ਨਿਜਾਤ ਦਿਵਾਈ ਜਾਵੇਗੀ

ਬਾਈਟ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਮਾਨਸਾ

Opening and Closeing Kuldip Dhaliwal Mansa

ਨੋਟ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦੀ ਬਾਈਟ ਰੈਂਪ ਤੇ ਭੇਜੀ ਗਈ ਹੈ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.