ਮਾਨਸਾ: ਖੇਤੀ ਕਾਨੂੰਨਾਂ (Agricultural Laws) ਨੂੰ ਰੱਦ ਕਰਵਾਉਣ ਦੇ ਲਈ ਕਿਸਾਨਾਂ ਵੱਲੋਂ 26 ਨਵੰਬਰ 2021 ਤੋਂ ਦਿੱਲੀ ਦੇ ਵਿੱਚ ਸੰਘਰਸ਼ ਕੀਤਾ ਜਾ ਰਿਹਾ ਹੈ। 26 ਜਨਵਰੀ 2021 ਨੂੰ ਕਿਸਾਨਾਂ ਵੱਲੋਂ ਦਿੱਲੀ ਵਿਖੇ ਟਰੈਕਟਰ ਪਰੇਡ (Tractor parade) ਕੀਤੀ ਗਈ ਸੀ ਜਿਸ ਦੇ ਵਿੱਚ ਕੁਝ ਲੋਕਾਂ ਵੱਲੋਂ ਦਿੱਲੀ ਦੇ ਲਾਲ ਕਿਲ੍ਹੇ (Red Fort) ’ਤੇ ਕੇਸਰੀ ਝੰਡਾ ਫਹਿਰਾਇਆ ਗਿਆ ਅਤੇ ਦਿੱਲੀ ਪੁਲਿਸ ਵੱਲੋਂ ਕਿਸਾਨ ਆਗੂਆਂ ਸਮੇਤ ਕਈ ਲੋਕਾਂ ’ਤੇ ਪਰਚੇ ਵੀ ਦਰਜ ਕੀਤੇ ਗਏ ਸਨ। ਹੁਣ ਦਿੱਲੀ ਦੀ ਕ੍ਰਾਈਮ ਬ੍ਰਾਂਚ ਵੱਲੋਂ ਕੋਰਟ ਦੇ ਵਿੱਚ ਚਾਰਜਸ਼ੀਟ ਦਾਖ਼ਲ ਕੀਤੀ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ 26 ਜਨਵਰੀ ਦੇ ਦਿਨ ਦਿੱਲੀ ਦੇ ਵਿੱਚ ਹਿੰਸਾ ਭੜਕਾਉਣ ਅਤੇ ਦਿੱਲੀ ਦੇ ਲਾਲ ਕਿਲ੍ਹੇ (Red Fort) ’ਤੇ ਕਬਜ਼ਾ ਕਰਨ ਦੀ ਕਿਸਾਨਾਂ ਵੱਲੋਂ ਪਹਿਲਾਂ ਹੀ ਗਿਣੀ ਮਿੱਥੀ ਸਾਜ਼ਿਸ਼ ਸੀ।
ਇਹ ਵੀ ਪੜੋ: Red Fort Case: 26 ਜਨਵਰੀ 2021 ਨੂੰ ਲਾਲ ਕਿਲ੍ਹੇ ’ਤੇ ਕਿਵੇਂ ਵਾਪਰੀ ਸੀ ਹਿੰਸਾ
ਇਸ ਸਬੰਧੀ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰੁਲਦੂ ਸਿੰਘ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਦੀ ਲਾਲ ਕਿਲ੍ਹੇ (Red Fort) ਉਪਰ ਕਬਜ਼ਾ ਕਰਨ ਦੀ ਕੋਈ ਵੀ ਸਾਜ਼ਿਸ਼ ਨਹੀਂ ਸੀ ਅਤੇ ਕਿਸਾਨਾਂ ਵੱਲੋਂ ਦਿੱਲੀ ਦੇ ਵਿੱਚ 26 ਜਨਵਰੀ ਦੇ ਦਿਨ ਟਰੈਕਟਰ ਪਰੇਡ (Tractor parade) ਕਰਨ ਦਾ ਐਲਾਨ ਕੀਤਾ ਗਿਆ ਸੀ ਤੇ ਜੋ ਦਿੱਲੀ ਪੁਲਿਸ ਵੱਲੋਂ ਰੂਟ ਦਿੱਤਾ ਗਿਆ ਸੀ ਉਸ ਰੂਟ ’ਤੇ ਹੀ ਕਿਸਾਨ ਆਗੂ ਪਰਦਰਸ਼ਨ ਕਰ ਰਹੇ ਸਨ, ਪਰ ਜੋ ਲਾਲ ਕਿਲ੍ਹੇ (Red Fort) ਉਪਰ ਕੇਸਰੀ ਝੰਡਾ ਫਹਿਰਾਇਆ ਗਿਆ ਉਹ ਭਾਜਪਾ ਦੇ ਹੀ ਲੋਕ ਸਨ ਤੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਸੀ।
ਉਨ੍ਹਾਂ ਕਿਹਾ ਕਿ ਹੁਣ ਵੀ ਕਿਸਾਨਾਂ ਦਾ ਦਿੱਲੀ ਦੇ ਵਿੱਚ ਸ਼ਾਂਤਮਈ ਅੰਦੋਲਨ ਚੱਲ ਰਿਹਾ ਹੈ ਕਿਸਾਨ ਆਗੂ ਰੁਲਦੂ ਸਿੰਘ ਨੇ ਕਿਹਾ ਕਿ ਕਿਸਾਨਾਂ ਕੋਲ ਆਪਣੇ ਟਰੈਕਟਰ ਹਨ ਅਤੇ ਉਹ ਆਪਣੇ ਟਰੈਕਟਰਾਂ ’ਤੇ ਹੀ ਦਿੱਲੀ ਦੇ ਵਿੱਚ ਰਾਸ਼ਨ ਲੈ ਕੇ ਗਏ ਸਨ ਅਤੇ ਟਰੈਕਟਰ ਪਰੇਡ (Tractor parade) ਕਰਨ ਦੇ ਲਈ ਵੀ ਉਹ ਆਪਣੀ ਹੀ ਟਰੈਕਟਰ ਲੈ ਕੇ ਗਏ ਸਨ, ਪਰ ਸਰਕਾਰ ਵੱਲੋਂ ਅਜਿਹੀਆਂ ਨੀਤੀਆਂ ਅਪਣਾ ਕੇ ਕਿਸਾਨਾਂ ਦੇ ਅੰਦੋਲਨ ਨੂੰ ਖਤਮ ਕਰਨਾ ਚਾਹੁੰਦੀ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਇਨ੍ਹਾਂ ਮਨਸੂਬਿਆਂ ਵਿਚ ਕਾਮਯਾਬ ਨਹੀਂ ਹੋਵੇਗੀ, ਕਿਸਾਨਾਂ ਦਾ ਸ਼ਾਂਤਮਈ ਅੰਦੋਲਨ (Peaceful movement) ਚੱਲ ਰਿਹਾ ਹੈ ਜਦੋਂ ਤਕ ਕੇਂਦਰ ਸਰਕਾਰ ਇਨ੍ਹਾਂ ਖੇਤੀ ਕਾਨੂੰਨਾਂ (Agricultural Laws) ਨੂੰ ਰੱਦ ਨਹੀਂ ਕਰਦੀ ਉਦੋਂ ਤੱਕ ਕਿਸਾਨਾਂ ਦਾ ਦਿੱਲੀ ਵਿੱਚ ਅੰਦੋਲਨ ਜਾਰੀ ਰਹੇਗਾ।
ਇਹ ਵੀ ਪੜੋ: Agricultural Laws:ਕੋਰੋਨਾ ਕਾਲ 'ਚ ਜੇਕਰ ਬਣ ਸਕਾ ਤਾਂ ਰੱਦ ਕਿਉਂ ਨਹੀਂ ਹੋ ਸਕਦੇ-ਰਾਕੇਸ਼ ਟਿਕੈਤ