ETV Bharat / state

ਦੁਆਬੇ ਤੋਂ ਬਾਅਦ ਹੁਣ ਮਾਲਵੇ 'ਚ ਵਧਿਆ ਵਿਦੇਸ਼ ਜਾਣ ਦਾ ਕ੍ਰੇਜ਼, ਮਾਪੇ ਸਸਤੇ ਭਾਅ ਜ਼ਮੀਨਾਂ ਵੇਚ ਬੇਗਾਨੇ ਮੁਲਕ ਭੇਜ ਰਹੇ ਜਵਾਕ - ਆਈਲੈਟਸ ਸੈਂਟਰ

ਨੌਜਵਾਨਾਂ ਦਾ ਵਿਦੇਸ਼ਾਂ ਵੱਲ ਜਾਣ ਦਾ ਰੁਝਾਨ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਹੁਣ ਦੁਆਬੇ ਤੋਂ ਬਾਅਦ ਮਾਲਵੇ ਵਿੱਚ ਨੌਜਵਾਨਾਂ ਦਾ ਕ੍ਰੇਜ਼ ਵਿਦੇਸ਼ ਜਾਣ ਵੱਲ ਵਧਦਾ ਜਾ ਰਿਹਾ ਹੈ। ਲੋਕ ਆਪਣੀਆਂ ਜ਼ਮੀਨਾਂ ਵੇਚ ਕੇ ਬੱਚਿਆਂ ਨੂੰ ਵਿਦੇਸ਼ ਭੇਜ ਰਹੇ ਹਨ।

After Doaba, now the craze of going abroad has increased in Malwa
ਦੁਆਬੇ ਤੋਂ ਬਾਅਦ ਹੁਣ ਮਾਲਵੇ ਵਿੱਚ ਵਧਿਆ ਵਿਦੇਸ਼ ਜਾਣ ਦਾ ਕ੍ਰੇਜ਼
author img

By

Published : Jul 6, 2023, 7:00 PM IST

ਦੁਆਬੇ ਤੋਂ ਬਾਅਦ ਹੁਣ ਮਾਲਵੇ ਵਿੱਚ ਵਧਿਆ ਵਿਦੇਸ਼ ਜਾਣ ਦਾ ਕ੍ਰੇਜ਼

ਮਾਨਸਾ : ਮਾਲਵੇ ਵਿੱਚ ਨੌਜਵਾਨਾਂ ਦਾ ਵਿਦੇਸ਼ ਜਾਣ ਦਾ ਰੁਝਾਨ ਦਿਨੋਂ ਦਿਨ ਵੱਧ ਰਿਹਾ ਹੈ ਅਤੇ ਕਿਸਾਨ ਆਪਣੀਆਂ ਜ਼ਮੀਨਾਂ ਵੇਚ ਕੇ ਬੱਚਿਆਂ ਨੂੰ ਵਿਦੇਸ਼ ਭੇਜ ਰਹੇ ਹਨ ਤਾਂ ਕਿ ਉਨ੍ਹਾਂ ਦੇ ਬੱਚੇ ਵਿਦੇਸ਼ ਜਾ ਕੇ ਚੰਗੀ ਪੜ੍ਹਾਈ ਕਰ ਸਕਣ ਅਤੇ ਆਪਣਾ ਭਵਿੱਖ ਸਵਾਰ ਸਕਣ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਬੱਚੇ ਵਿਦੇਸ਼ ਸੈੱਟ ਹੋ ਜਾਂਦੇ ਹਨ ਤਾਂ ਉਹ ਆਪਣੀਆਂ ਜ਼ਮੀਨਾਂ ਵੀ ਛੁਡਾ ਲੈਣਗੇ।

ਦੁਆਬੇ ਤੋਂ ਬਾਅਦ ਹੁਣ ਮਾਲਵੇ ਵਿੱਚ ਵਧਿਆ ਵਿਦੇਸ਼ ਜਾਣ ਦਾ ਕ੍ਰੇਜ਼ : ਪੰਜਾਬ ਵਿੱਚ ਪਿਛਲੇ ਪੰਜ ਸਾਲਾਂ ਦੌਰਾਨ ਕਸਬੇ ਅਤੇ ਸ਼ਹਿਰਾਂ ਦੇ ਵਿੱਚ ਆਈਲੈਟਸ ਸੈਂਟਰ ਧੜਾ-ਧੜ ਖੁੱਲ੍ਹ ਰਹੇ ਹਨ। ਇਸ ਦਾ ਮੁੱਖ ਕਾਰਨ ਹੈ ਕਿ ਬੱਚੇ ਜ਼ਿਆਦਾਤਰ ਆਈਲੈਟਸ ਕਰ ਕੇ ਵਿਦੇਸ਼ ਜਾਣ ਨੂੰ ਤਰਜ਼ੀਹ ਦੇ ਰਹੇ ਹਨ। ਦੁਆਬੇ ਤੋਂ ਬਾਅਦ ਹੁਣ ਮਾਲਵੇ ਵਿੱਚ ਵੀ ਵਿਦੇਸ਼ ਜਾਣ ਦਾ ਕ੍ਰੇਜ਼ ਵੱਧ ਗਿਆ ਹੈ, ਜਿਸ ਕਾਰਨ ਪਿੰਡਾਂ ਦੇ ਵਿੱਚੋਂ ਸੈਂਕੜੇ ਬੱਚੇ ਆਈਲੈਟਸ ਕਰ ਕੇ ਵਿਦੇਸ਼ ਜਾ ਰਹੇ ਹਨ ਅਤੇ ਮਾਪੇ ਬੱਚਿਆਂ ਨੂੰ ਵਿਦੇਸ਼ ਭੇਜਣ ਦੇ ਲਈ ਆਪਣੀਆਂ ਜ਼ਮੀਨਾਂ ਨੂੰ ਵਪਾਰੀਆਂ ਦੇ ਕੋਲ ਸਸਤੇ ਰੇਟ ਉਤੇ ਵੇਚ ਰਹੇ ਹਨ।

ਮਾਪੇ ਮਜਬੂਰੀਵੱਸ ਜ਼ਮੀਨਾਂ ਗਹਿਣੇ ਰੱਖ ਕੇ ਬੱਚੇ ਭੇਜ ਰਹੇ ਬਾਹਰ : ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਆਪਣੇ ਬੱਚਿਆਂ ਦਾ ਵਧੀਆ ਭਵਿੱਖ ਬਣਾਉਣ ਲਈ ਉਹ ਜ਼ਮੀਨਾਂ ਵੇਚ ਕੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਵਿਦੇਸ਼ਾਂ ਵਿੱਚ ਬੱਚਿਆਂ ਨੂੰ ਜਲਦ ਰੁਜ਼ਗਾਰ ਮਿਲ ਜਾਂਦਾ ਹੈ ਅਤੇ ਚੰਗੀ ਸੁਸਾਇਟੀ ਵੀ ਮਿਲ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮਜਬੂਰੀਵੱਸ ਆਪਣੀਆਂ ਜ਼ਮੀਨਾਂ ਨੂੰ ਵੇਚ ਜਾਂ ਫਿਰ ਗਿਹਣੇ ਰੱਖ ਕੇ ਬੱਚਿਆਂ ਨੂੰ ਵਿਦੇਸ਼ ਭੇਜ ਰਹੇ ਹਾਂ ਅਤੇ ਉਮੀਦ ਹੈ ਕਿ ਵਿਦੇਸ਼ ਜਾ ਕੇ ਬੱਚਿਆਂ ਨੂੰ ਰੁਜ਼ਗਾਰ ਮਿਲ ਜਾਵੇਗਾ ਅਤੇ ਉਹ ਆਪਣੀਆਂ ਜ਼ਮੀਨਾਂ ਨੂੰ ਵੀ ਛੁਡਵਾ ਲੈਣਗੇ।

ਆਈਲੈਟਸ ਕਰ ਰਹੇ ਵਿਦਿਆਰਥੀਆਂ ਨੇ ਕਿਹਾ ਕਿ ਉਹ ਲੱਖਾਂ ਰੁਪਏ ਲਗਾ ਕੇ ਆਈਲੈਟਸ ਕਰ ਰਹੇ ਹਨ ਅਤੇ ਵਿਦੇਸ਼ ਜਾਣ ਲਈ ਉਨ੍ਹਾਂ ਦੇ ਮਾਪੇ ਜ਼ਮੀਨਾਂ ਵੇਚ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਵਿਦੇਸ਼ ਜਾ ਕੇ ਚੰਗੀ ਪੜ੍ਹਾਈ ਵੀ ਕਰ ਸਕਦੇ ਹਨ ਅਤੇ ਉਸ ਜਗ੍ਹਾ ਉਤੇ ਜਾ ਕੇ ਸਾਨੂੰ ਰੁਜ਼ਗਾਰ ਵੀ ਵਧੀਆ ਮਿਲ ਜਾਵੇਗਾ। ਇਸ ਲਈ ਅਸੀਂ ਲੱਖਾਂ ਰੁਪਏ ਲਗਾ ਕੇ ਵਿਦੇਸ਼ ਜਾ ਰਹੇ ਹਾਂ ਅਤੇ ਅਸੀਂ ਆਪਣੀਆਂ ਗਹਿਣੇ ਰੱਖਣੀਆਂ ਜਾਂ ਫਿਰ ਵੇਚਿਆ ਉਨ੍ਹਾਂ ਜ਼ਮੀਨਾਂ ਨੂੰ ਵਾਪਸ ਲਵਾਂਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.