ਮਾਨਸਾ: ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰੋਫੈਸਰ ਬਲਜਿੰਦਰ ਕੌਰ ਨੇ ਮਾਨਸਾ ਜ਼ਿਲ੍ਹੇ ਦੇ ਦਰਜਨਾਂ ਪਿੰਡਾਂ ਦਾ ਦੌਰਾ ਕਰ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਵੀ ਹਾਜ਼ਰ ਸਨ।
ਬਲਜਿੰਦਰ ਕੌਰ ਨੇ ਕਿਹਾ ਕਿ ਬਠਿੰਡਾ ਸੀਟ ਤੇ ਅਕਾਲੀ ਦਲ ਅਤੇ ਕਾਂਗਰਸ ਦੀ ਸਾਂਝ ਨਹੀਂ ਹੋ ਰਹੀ ਜਿਸ ਕਾਰਨ ਉਹ ਆਪਣੇ ਆਪਣੇ ਉਮੀਦਵਾਰ ਨਹੀਂ ਐਲਾਨ ਰਹੇ ਉਨ੍ਹਾਂ ਕਿਹਾ ਕਿ ਦੋਨੋਂ ਪਾਰਟੀਆਂ ਮਿਲਕੇ ਚੋਣ ਲੜਦੀਆ ਹਨ।
ਉਨ੍ਹਾਂ ਬਾਦਲਕਿਆਂ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਬਾਦਲਾਂ ਨੇ ਬੁਢਲਾਡੇ ਤੋਂ ਲੰਬੀ ਤੱਕ ਸੜਕਾਂ ਹੀ ਬਣਾਈਆਂ ਹਨ, ਪਰ ਸੜਕਾਂ ਬਣਾਉਣਾ ਹੀ ਵਿਕਾਸ ਨਹੀਂ ਹੁੰਦਾ। ਵਿਕਾਸ ਨੂੰ ਮਾਪਣ ਦੀ ਦਰ ਹੈ ਸਾਖ਼ਰਤਾ ਦੀ ਦਰ ਵਿੱਚ ਵਾਧਾ। ਇਸਦੇ ਨਾਲ ਹੀ ਉਨ੍ਹਾਂ ਸੁਖਪਾਲ ਖਹਿਰਾ ਵੱਲੋਂ ਦੋਆਬਾ ਛੱਡਕੇ ਮਾਲਵੇ ਵਿੱਚ ਚੋਣ ਲੜਨ ਤੇ ਵੀ ਸਵਾਲ ਖੜੇ ਕੀਤੇ।