ETV Bharat / state

ਸ਼੍ਰੋਮਣੀ ਕਮੇਟੀ ਦੇ ਕਾਲਜ ’ਤੇ ਚੱਲਿਆ ਪੀਲਾ ਪੰਜਾ, ਹੋਇਆ ਹੰਗਾਮਾ - ਕਬਜ਼ਾ ਲੈਣ ਦੀ ਕੋਸ਼ਿਸ਼

ਬੁਢਲਾਡਾ ਦੇ ਬਰੇਟਾ ਰੋਡ 'ਤੇ ਬਣ ਰਹੇ ਓਵਰਬ੍ਰਿਜ ਲਈ ਐੱਸ.ਜੀ.ਪੀ.ਸੀ. ਗੁਰੂ ਨਾਨਕ ਕਾਲਜ ਦੀ ਜ਼ਮੀਨ ਐਕਵਾਇਰ ਕੀਤੀ ਗਈ ਸੀ। ਜਿਸਦੇ ਲਈ ਸਰਕਾਰ ਦੁਆਰਾ ਕਾਲਜ ਪ੍ਰਬੰਧਕਾਂ ਨੂੰ ਬਹੁਤ ਸਾਰਾ ਪੈਸਾ ਵੀ ਅਦਾ ਕੀਤਾ ਜਾ ਚੁੱਕਾ ਹੈ।

ਸ਼੍ਰੋਮਣੀ ਕਮੇਟੀ ਦੇ ਕਾਲਜ ’ਤੇ ਚੱਲਿਆ ਪੀਲਾ ਪੰਜਾ ਚਲਾਉਣ ਦੌਰਾਨ ਹੋਇਆ ਹੰਗਾਮਾ

author img

By

Published : Mar 25, 2021, 5:03 PM IST

ਮਾਨਸਾ: ਕਸਬਾ ਬੁਢਲਾਡਾ ਦੇ ਬਰੇਟਾ ਰੋਡ 'ਤੇ ਬਣ ਰਹੇ ਓਵਰਬ੍ਰਿਜ ਲਈ ਐੱਸ.ਜੀ.ਪੀ.ਸੀ. ਗੁਰੂ ਨਾਨਕ ਕਾਲਜ ਦੀ ਜ਼ਮੀਨ ਐਕਵਾਇਰ ਕੀਤੀ ਗਈ ਸੀ। ਜਿਸਦੇ ਲਈ ਸਰਕਾਰ ਦੁਆਰਾ ਕਾਲਜ ਪ੍ਰਬੰਧਕਾਂ ਨੂੰ ਬਹੁਤ ਸਾਰਾ ਪੈਸਾ ਵੀ ਅਦਾ ਕੀਤਾ ਜਾ ਚੁੱਕਾ ਹੈ। ਪਰ ਅੱਜ ਜਦੋਂ ਕਾਲਜ ਦੀ ਕੰਧ ਢਹਿ-ਢੇਰੀ ਕਰ ਕੇ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਾਲਜ ਸਟਾਫ ਨੇ ਵਿਦਿਆਰਥੀਆਂ ਨਾਲ ਮਿਲ ਕੇ ਵਿਰੋਧ ਕੀਤਾ ਕਿ ਬਿਨਾਂ ਕੋਈ ਨੋਟਿਸ ਦਿੱਤੇ ਇਸ ਕੰਧ ਨੂੰ ਢਾਹ ਦਿੱਤਾ ਗਿਆ ਹੈ। ਜਿਸ ਕਾਰਨ ਕਾਲਜ ਦੇ ਅੰਦਰ ਪਏ ਮਾਲ ਦਾ ਨੁਕਸਾਨ ਹੋ ਸਕਦਾ ਹੈ।

ਇਹ ਵੀ ਪੜੋ: ਭਾਰੀ ਤੂਫਾਨ ਕਾਰਨ ਡਿੱਗੀ ਘਰ ਦੀ ਛੱਤ, 3 ਲੋਕ ਗੰਭੀਰ ਜ਼ਖਮੀ

ਇਸ ਦੌਰਾਨ ਕਾਲਜ ਦੇ ਮੈਨੇਜਰ ਨਰਿੰਦਰ ਸਿੰਘ ਅਤੇ ਅਧਿਆਪਕ ਰਮਨਦੀਪ ਸਿੰਘ ਨੇ ਦੱਸਿਆ ਕਿ ਇਸ ਕੰਧ ਨੂੰ ਪ੍ਰਸ਼ਾਸਨ ਵੱਲੋਂ ਕਾਲਜ ਮੈਨੇਜਮੈਂਟ ਨੂੰ ਕੋਈ ਜਾਣਕਾਰੀ ਦਿੱਤੇ ਬਿਨਾਂ ਢਾਹ ਦਿੱਤੀ ਗਈ ਹੈ।

ਸ਼੍ਰੋਮਣੀ ਕਮੇਟੀ ਦੇ ਕਾਲਜ ’ਤੇ ਚੱਲਿਆ ਪੀਲਾ ਪੰਜਾ, ਹੋਇਆ ਹੰਗਾਮਾ

ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਕੋਈ ਨੋਟਿਸ ਨਹੀਂ ਦਿੱਤਾ ਗਿਆ ਹੈ ਅਤੇ ਨਾ ਹੀ ਇਹ ਦੱਸਿਆ ਗਿਆ ਹੈ ਕਿ ਕਾਲਜ ਦੀ ਕਿੰਨੀ ਜ਼ਮੀਨ ਐਕੁਆਇਰ ਕੀਤੀ ਜਾਏਗੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਇਹ ਵੀ ਪਤਾ ਨਹੀਂ ਹੈ ਕਿ ਕਾਲਜ ਨੂੰ ਕਿੰਨਾ ਮੁਆਵਜ਼ਾ ਦਿੱਤਾ ਜਾਵੇਗਾ।

ਨਾਇਬ ਤਹਿਸੀਲਦਾਰ ਜੀਨਸੂ ਬਾਂਸਲ ਨੇ ਕਿਹਾ ਕਿ ਕਾਲਜ ਨੂੰ ਐਕੁਆਇਰ ਕੀਤੀ ਗਈ ਜ਼ਮੀਨ ਦੇ ਬਦਲੇ ਕਾਫ਼ੀ ਮੁਆਵਜ਼ਾ ਦਿੱਤਾ ਗਿਆ ਹੈ ਤੇ ਬਾਕੀ ਰਕਮ ਵੀ ਜਲਦ ਤੋਂ ਜਲਦ ਅਦਾ ਕਰ ਦਿੱਤੀ ਜਾਵੇਗੀ।

ਇਹ ਵੀ ਪੜੋ: 26 ਮਾਰਚ ਨੂੰ ਭਾਰਤ ਬੰਦ ਦੀਆਂ ਤਿਆਰੀਆਂ ਮੁਕੰਮਲ: ਦਰਸ਼ਨਪਾਲ

ETV Bharat Logo

Copyright © 2024 Ushodaya Enterprises Pvt. Ltd., All Rights Reserved.