ਮਾਨਸਾ: ਸੀਸੀਆਈ ਵੱਲੋਂ ਨਰਮੇ ਦੀ ਖਰੀਦ ਵਿੱਚ ਵੱਡੀ ਤਬਦੀਲੀ ਕੀਤੀ ਗਈ ਹੈ। ਸੀਸੀਆਈ ਵੱਲੋਂ ਹੁਣ ਮਾਨਸਾ ਜ਼ਿਲ੍ਹੇ ਦੀਆਂ ਵੱਖ ਵੱਖ ਮੰਡੀਆਂ ਚੋਂ 600 ਗੱਠਾ ਹੀ ਰੋਜ਼ਾਨਾ ਨਰਮੇ ਦੀ ਖਰੀਦੀ ਜਾਵੇਗੀ।
ਕਿਸਾਨਾਂ ਵਿੱਚ ਭਾਰੀ ਰੋਸ
ਕਿਸਾਨਾਂ ਦੇ ਘਰਾਂ ਵਿੱਚ ਨਰਮਾ ਵੱਡੇ ਪੱਧਰ ਤੇ ਪਿਆ ਹੈ। ਸਰਕਾਰ ਦੇ ਇਸ ਫ਼ੈਸਲੇ ਨੂੰ ਲੈ ਕੇ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨ ਅੱਜੇ ਤੱਕ ਦਿੱਲੀ ਦੇ ਬਾਰਡਰਾਂ ਤੇ ਡਟੇ ਹੋਏ ਹਨ। ਦੂਜੇ ਪਾਸੇ ਸਰਕਾਰ ਅਜਿਹੀਆਂ ਚਾਲਾਂ ਚੱਲ ਰਹੀ ਹੈ, ਜਿਸ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋਵੇਗਾ।
ਕਿਸਾਨਾਂ ਦੀ ਸਰਕਾਰ ਨੂੰ ਚੇਤਾਵਨੀ
ਕਿਸਾਨਾਂ ਨੇ ਸੀਸੀਆਈ ਵੱਲੋਂ 600 ਗੱਠਾ ਖਰੀਦਣ ਦੇ ਫ਼ੈਸਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਸਰਕਾਰ ਆਪਣਾ ਇਹ ਫ਼ੈਸਲਾ ਤੁਰੰਤ ਵਾਪਸ ਲਵੇ। ਕਿਸਾਨਾਂ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਆਪਣਾ ਫ਼ੈਸਲਾ ਵਾਪਸ ਨਹੀਂ ਲੈਦੀਂ ਹੈ ਤਾਂ ਕਿਸਾਨਾਂ ਨੂੰ ਮਜ਼ਬੂਰਨ ਸੰਘਰਸ਼ ਕਰਨਾ ਪਵੇਗਾ।
ਸੀਸੀਆਈ ਅਧਿਕਾਰੀ ਦਾ ਕਹਿਣਾ
ਸੀਸੀਆਈ ਅਧਿਕਾਰੀ ਸ਼ੈਲੇਂਦਰ ਤਿਵਾੜੀ ਦੱਸਿਆ ਕਿ ਮਾਨਸਾ ਜ਼ਿਲ੍ਹੇ ਦੀਆਂ ਵੱਖ ਵੱਖ ਮੰਡੀਆਂ ਵਿੱਚੋਂ ਹੁਣ ਰੋਜ਼ਾਨਾ 600 ਗੱਠਾ ਹੀ ਨਰਮੇ ਦੀ ਖ਼ਰੀਦੀ ਜਾਵੇਗੀ।ਸਰਕਾਰ ਨੇ ਅਜਿਹਾ ਫ਼ੈਸਲਾ ਇਸ ਲਈ ਲਿਆ ਹੈ, ਕਿਉਂਕਿ ਮੌਸਮ ਖ਼ਰਾਬ ਹੋਣ ਕਰਕੇ ਨਰਮੇ ਦੇ ਵਿੱਚ ਵੀ ਸੀਲ ਆ ਜਾਂਦੀ ਹੈ ਇਸ ਲਈ ਸਰਕਾਰ ਨੇ ਮੌਸਮ ਨੂੰ ਵੇਖਦੇ ਹੋਏ ਹੀ ਅਜਿਹਾ ਫ਼ੈਸਲਾ ਲਿਆ ਹੈ।