ਮਾਨਸਾ: ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) ਵੱਲੋਂ ਐਲਾਨੇ ਗਏ ਬਾਰ੍ਹਵੀਂ ਕਲਾਸ ਦੇ ਨਤੀਜਿਆਂ (Twelfth grade results) ਵਿੱਚੋਂ ਮਾਨਸਾ ਜ਼ਿਲ੍ਹੇ ਦੇ ਪਿੰਡ ਬੱਛੂਆਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (Government Senior Secondary Smart School at village Bachhuana in Mansa district) ਦੀ ਵਿਦਿਆਰਥਣ ਅਰਸ਼ਪ੍ਰੀਤ ਕੌਰ ਵੱਲੋਂ ਪੰਜਾਬ ਭਰ ਦੇ ਵਿੱਚੋਂ ਟਾਪ ਕਰਕੇ ਦੂਸਰਾ ਸਥਾਨ ਹਾਸਿਲ ਕੀਤਾ ਹੈ। ਅਰਸ਼ਪ੍ਰੀਤ ਨੇ 497/500 ਨੰਬਰ ਹਾਸਲ ਕੀਤੇ ਹਨ, ਅਰਸ਼ਪ੍ਰੀਤ ਕੌਰ ਨੇ ਇਸ ਉਪਲੱਬਧੀ ‘ਤੇ ਮਾਨਸਾ ਜ਼ਿਲ੍ਹਾ ਅਤੇ ਪਿੰਡ ਵਾਸੀ ਮਾਣ ਕਰ ਰਹੇ ਹਨ।
ਅਰਸ਼ਪ੍ਰੀਤ ਕੌਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਵੱਲੋਂ ਸਖ਼ਤ ਮਿਹਨਤ ਕੀਤੀ ਗਈ, ਜਿਸ ਦਾ ਨਤੀਜਾ ਅੱਜ ਉਸ ਨੇ ਪੰਜਾਬ ਵਿੱਚੋਂ ਟੌਪ ਕਰਕੇ ਦੂਸਰਾ ਸਥਾਨ ਹਾਸਲ ਕੀਤਾ ਹੈ। ਅਰਸ਼ਪ੍ਰੀਤ ਕੌਰ ਨੇ ਦੱਸਿਆ ਕਿ ਉਸ ਦੀ ਇਸ ਮਿਹਨਤ ਦੇ ਪਿੱਛੇ ਮਾਤਾ-ਪਿਤਾ ਅਤੇ ਸਕੂਲ ਸਟਾਫ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਉਹ ਸਿਵਲ ਸਰਿਵਸਜ ਅਫ਼ਸਰ (Civil Services Officer) ਬਣ ਕੇ ਸਮਾਜ ਸੇਵਾ ਕਰਨਾ ਚਾਹੁੰਦੀ ਹੈ ਅਤੇ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਨੂੰ ਦੂਰ ਕਰਨਾ ਚਾਹੁੰਦੀ ਹੈ।
ਅਰਸ਼ਪ੍ਰੀਤ ਕੌਰ ਨੇ ਦੱਸਿਆ ਕਿ ਉਹ ਆਪਣੇ ਮਾਤਾ-ਪਿਤਾ ਦੀਆਂ ਛੇ ਧੀਆਂ ਹਨ ਅਤੇ ਉਹ ਇਨ੍ਹਾਂ ਵਿੱਚੋਂ ਸਾਰਿਆਂ ਤੋਂ ਛੋਟੀ ਹੈ ਅਤੇ ਭਰਾ ਨਹੀਂ ਹੈ ਅਤੇ ਮਾਪਿਆਂ ਨੇ ਵੀ ਉਸ ਨੂੰ ਆਪਣੇ ਪੁੱਤ ਦੀ ਤਰ੍ਹਾਂ ਪਾਲਿਆ ਹੈ ਜਿਸ ਦੇ ਲਈ ਅੱਜ ਉਸ ਨੇ ਪੰਜਾਬ ਦੇ ਵਿੱਚ ਟਾਪ ਕਰਕੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਅੱਜ ਮਾਪੇ ਵੀ ਉਸ ਨੂੰ ਆਪਣੀ ਧੀ ਨਹੀਂ ਸਗੋਂ ਪੁੱਤ ਮੰਨ ਰਹੇ ਹਨ ਅਤੇ ਮਾਪਿਆਂ ਦਾ ਵੀ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੀ ਬੇਟੀ ਦੇ ਇਸ ਉਪਲੱਬਧੀ ‘ਤੇ ਮਾਣ ਹੈ
ਇਹ ਵੀ ਪੜ੍ਹੋ:ਰਾਮਪੁਰਾ ਫੂਲ ਦੀ ਵਿਦਿਆਰਥਣ ਦਾ ਨਾਮ ਇੰਡੀਆ ਬੁੱਕ ਆਫ਼ ਰਿਕਾਰਡਜ਼ 'ਚ ਦਰਜ
ਇਸ ਮੌਕੇ ਅਰਸ਼ਪ੍ਰੀਤ ਦੇ ਪਿੰਡ ਵਾਸੀ ਵੀ ਉਸ ਦੀ ਇਸ ਖੁਸ਼ੀ ਨੂੰ ਉਨ੍ਹਾਂ ਦੇ ਘਰ ਪਹੁੰਚੇ ਕੇ ਸਾਂਝਾ ਕਰ ਰਹੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅਰਸ਼ਪ੍ਰੀਤ ਕੌਰ ਬਹੁਤ ਹੀ ਮਿਹਨਤੀ ਕੁੜੀ ਹੈ, ਜੋ ਘਰ ਦੇ ਕੰਮ ਦੇ ਨਾਲ-ਨਾਲ ਪੜਾਈ ਵਿੱਚ ਹੀ ਅਵਲ ਹੈ।
ਇਹ ਵੀ ਪੜ੍ਹੋ:ਪੰਜਾਬ ’ਤੇ ਮੁੜ ਕੋਰੋਨਾ ਦਾ ਖਤਰਾ: 24 ਘੰਟਿਆਂ ’ਚ ਕੋਰੋਨਾ ਦੇ 200 ਨਵੇਂ ਮਾਮਲੇ ਆਏ ਸਾਹਮਣੇ