ਲੁਧਿਆਣਾ : ਸ਼ਹਿਰ ਵਿੱਚ ਸੈਂਕੜੇ ਮੈਟਰੋ-ਕਰਮੀਆਂ ਨੇ ਅੱਜ ਉਸ ਵੇਲੇ ਧਰਨਾ ਲਾ ਦਿੱਤਾ ਜਦੋਂ ਕੰਪਨੀ ਵੱਲੋਂ ਉਨ੍ਹਾਂ ਨੂੰ ਇਹ ਸੁਨੇਹਾ ਆਇਆ ਕਿ ਉਨ੍ਹਾਂ ਨੂੰ ਗੇੜੇ ਦੇ ਹਿਸਾਬ ਨਾਲ ਦਿੱਤੇ ਜਾਣ ਵਾਲੇ ਪੈਸਿਆਂ 'ਚ ਕਟੌਤੀ ਕੀਤੀ ਜਾ ਰਹੀ ਹੈ ਜਿਸ ਦੇ ਰੋਹ 'ਚ ਆ ਕੇ ਸੈਂਕੜਿਆਂ ਦੀ ਤਾਦਾਦ 'ਚ Zomaot ਕਰਮੀਆਂ ਨੇ ਦਾਣਾ ਮੰਡੀ ਵਿਖੇ ਧਰਨਾ ਲਾ ਦਿੱਤਾ।
ਇਸ ਮੌਕੇ ਜ਼ੋਮਾਟੋ ਕਰਮੀਆਂ ਨੇ ਕਿਹਾ ਕਿ ਪਹਿਲਾਂ 40 ਰੁਪਏ ਗੇੜੇ ਦੇ ਹਿਸਾਬ ਨਾਲ ਉਨ੍ਹਾਂ ਨੂੰ ਦਿੱਤੇ ਜਾਂਦੇ ਸਨ ਅਤੇ ਨਾਲ ਹੀ ਉਨ੍ਹਾਂ ਨੂੰ 10 ਰੁਪਏ ਰੇਟਿੰਗ ਦੇ ਦਿੱਤੇ ਜਾਂਦੇ ਸੀ ਪਰ ਹੁਣ ਕੰਪਨੀ ਨੇ ਸਿੱਧਾ 10 ਰੁਪਏ ਕਟੌਤੀ ਕਰ ਦਿੱਤੀ ਹੈ ਅਤੇ ਰੇਟਿੰਗ 'ਚ ਵੀ 5 ਰੁਪਏ ਦੀ ਕਟੌਤੀ ਕੀਤੀ ਹੈ ਜੋ ਸਰਾਸਰ ਮੁਲਾਜ਼ਮਾਂ ਦੇ ਹੱਕ ਨਾਲ ਧੱਕਾ ਹੈ।
ਇਹ ਵੀ ਪੜ੍ਹੋ : ਮੁੰਬਈ: ਚਾਰ ਮੰਜ਼ਿਲਾ ਇਮਾਰਤ ਡਿੱਗੀ, 12 ਮੌਤਾਂ ਦਾ ਖਦਸ਼ਾ
ਇਸ ਲਈ ਜ਼ੋਮਾਟੋ ਦੇ ਕਰਿੰਦਿਆਂ ਨੇ ਕਿਹਾ ਕਿ ਉਹ ਆਪਣੀ ਜਾਨ ਜੋਖ਼ਮ 'ਚ ਪਾ ਕੇ ਡਿਲੀਵਰੀ ਕਰਦੇ ਹਨ ਪਰ ਕੰਪਨੀ ਵੱਲੋਂ ਨਾ ਤਾਂ ਉਨ੍ਹਾਂ ਨੂੰ ਕੋਈ ਸੁਰੱਖਿਆ ਦੇ ਲਿਹਾਜ਼ ਨਾਲ ਕੋਈ ਸੁਵਿਧਾ ਦਿੱਤੀ ਜਾਂਦੀ ਹੈ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਵਾਹਨ ਦਾ ਖ਼ਰਚਾ ਦਿੱਤਾ ਜਾਂਦਾ ਹੈ।