ETV Bharat / state

ਚੋਣਾਂ ਨੂੰ ਲੈਕੇ ਲੀਡਰਾਂ ਨੂੰ ਸਿੱਧੇ ਹੋਏ ਪੰਜਾਬ ਦੇ ਨੌਜਵਾਨ ! - ਚੋਣਾਂ ਨੂੰ ਲੈਕੇ ਲੀਡਰਾਂ ਨੂੰ ਸਿੱਧੇ ਹੋਏ ਪੰਜਾਬ ਦੇ ਨੌਜਵਾਨ

ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਨੂੰ ਲੈਕੇ ਸਿਆਸਤ ਗਰਮਾ ਚੁੱਕੀ ਹੈ। ਇਸ ਵਾਰ ਪੰਜਾਬ ਚੋਣਾਂ ਵਿੱਚ ਨੌਜਵਾਨ ਅਹਿਮ ਭੂਮਿਕਾ ਨਿਭਾ ਸਕਦੇ ਹਨ। ਲੁਧਿਆਣਾ ਵਿੱਚ ਚੋਣਾਂ ਦੇ ਸਬੰਧ ਵਿੱਚ ਨੌਜਵਾਨਾਂ ਨਾਲ ਖਾਸ ਗੱਬਲਾਤ ਕੀਤੀ ਗਈ ਹੈ। ਨੌਜਵਾਨਾਂ ਦਾ ਕਹਿਣੈ ਕਿ ਇਸ ਵਾਰ ਪਾਰਟੀਆਂ ਨੂੰ ਨਹੀਂ ਉਮੀਦਵਾਰ ਨੂੰ ਵੋਟ ਪਵੇਗੀ।

ਪੰਜਾਬ ਚੋਣਾਂ ਨੂੰ ਲੈਕੇ ਨੌਜਵਾਨਾਂ ਦੇ ਪ੍ਰਤੀਕਰਮ

author img

By

Published : Jan 15, 2022, 2:17 PM IST

ਲੁਧਿਆਣਾ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਵਿੱਚ ਇਸ ਵਾਰ ਨੌਜਵਾਨਾਂ ਦਾ ਅਹਿਮ ਰੋਲ ਰਹਿਣ ਵਾਲਾ ਹੈ ਕਿਉਂਕਿ ਜਿੱਥੇ ਪੰਜਾਬ ਦੇ ਵਿੱਚ ਯੂਥ ਇੱਕ ਵੱਡਾ ਵੋਟ ਬੈਂਕ ਹੈ। ਨੌਜਵਾਨ ਕਿਸ ਪਾਸੇ ਭੁਗਤਦਾ ਹੈ ਇਹ ਇੱਕ ਵੱਡਾ ਚੈਲੰਜ ਪਾਰਟੀਆਂ ਲਈ ਹੈ।

ਲੁਧਿਆਣਾ ਦਾ ਵਿਧਾਨ ਸਭਾ ਹਲਕਾ ਪੱਛਮੀ ਵਿੱਚ ਈਟੀਵੀ ਭਾਰਤ ਦੀ ਟੀਮ ਵੱਲੋਂ ਨੌਜਵਾਨਾਂ ਨਾਲ ਗੱਲਬਾਤ ਕੀਤੀ ਗਈ। ਇਸ ਗੱਲਬਾਤ ਵਿੱਚ ਨੌਵਜਾਨਾਂ ਨੇ ਖੁੱਲ੍ਹ ਕੇ ਚੋਣਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਦੌਰਾਨ ਨੌਜਵਾਨਾਂ ਨੇ ਆਪਣੇ ਹਲਕੇ ਦੇ ਹਾਲ ਦੱਸਣ ਦੇ ਨਾਲ ਨਾਲ ਰਵਾਇਤੀ ਪਾਰਟੀਆਂ ਖਿਲਾਫ਼ ਵੀ ਭੜਾਸ ਕੱਢੀ ਹੈ।

ਚੋਣਾਂ ਨੂੰ ਲੈਕੇ ਲੀਡਰਾਂ ਨੂੰ ਸਿੱਧੇ ਹੋਏ ਪੰਜਾਬ ਦੇ ਨੌਜਵਾਨ

ਨੌਜਵਾਨਾਂ ਨੇ ਕਿਹਾ ਕਿ ਇਸ ਵਾਰ ਸਿਰਫ਼ ਚੰਗੇ ਉਮੀਦਵਾਰ ਨੂੰ ਵੋਟਾਂ ਪੈਣਗੀਆਂ ਕਿਉਂਕਿ ਕਿਸੇ ਵੀ ਪਾਰਟੀ ਦੀ ਇਸ ਵਾਰ ਕੋਈ ਵੇਵ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਜੋ ਪਿਛਲੇ ਸਾਲਾਂ ਦੇ ਵਿੱਚ ਰਾਜਨੀਤਿਕ ਪਾਰਟੀਆਂ ਦੇ ਹਾਲਾਤ ਵੇਖੇ ਹਨ ਇਸ ਕਰਕੇ ਉਨ੍ਹਾਂ ਦਾ ਹੁਣ ਮਨ ਇੰਨ੍ਹਾਂ ਤੋਂ ਅੱਕ ਚੁੱਕਾ ਹੈ।

ਇਸ ਦੇ ਨਾਲ ਹੀ ਉਨ੍ਹਾਂ ਇਹ ਗੱਲ ਸਪੱਸ਼ਟ ਕੀਤੀ ਹੈ ਕਿ ਇਸ ਵਾਰ ਚੰਗੇ ਉਮੀਦਵਾਰ ਨੂੰ ਵੋਟ ਪਵੇਗੀ ਨਾ ਕਿ ਕਿਸੇ ਪਾਰਟੀ ਦੇ ਚੋਣ ਨਿਸ਼ਾਨ ਨੂੰ ਦੇਖ ਕੇ ਮੋਹਰ ਲੱਗੇਗੀ। ਨੌਜਵਾਨਾਂ ਨੇ ਕਿਹਾ ਕਿ ਇਸ ਵਾਰ ਪਾਰਟੀਆਂ ਦੇ ਝੂਠੀ ਜੁਮਲੇਬਾਜ਼ੀ ਨਹੀਂ ਚੱਲੇਗੀ ਕਿਉਂਕਿ ਉਨ੍ਹਾਂ ਨੂੰ ਜ਼ਮੀਨੀ ਪੱਧਰ ਦਾ ਕੰਮ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਉਮੀਦਵਾਰ ਉਨ੍ਹਾਂ ਨੂੰ ਇਹ ਦਾਅਵਾ ਕਰਦਾ ਹੈ ਕਿ ਉਹ ਉਨ੍ਹਾਂ ਦੇ ਹਲਕੇ ਵਿੱਚ ਇਕ ਚੰਗਾ ਹਸਪਤਾਲ, ਮੁਫ਼ਤ ਸਿਹਤ ਸੇਵਾਵਾਂ, ਇੱਕ ਚੰਗਾ ਸਿੱਖਿਅਕ ਅਦਾਰਾ ਜੋ ਨੌਜਵਾਨਾਂ ਨੂੰ ਮੁਫ਼ਤ ਸਿੱਖਿਆ ਦੇਵੇਗਾ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਵੇਗਾ ਉਸ ਉਮੀਦਵਾਰ ਨੂੰ ਹੀ ਉਹ ਆਪਣੀ ਵੋਟ ਪਾਉਣਗੇ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਮੁਫ਼ਤ ਦੀ ਰਾਜਨੀਤੀ ਕਰਨ ਵਾਲੇ ਲੀਡਰਾਂ ਦੀਆਂ ਗੱਲਾਂ ਆਉਣ ਵਾਲੇ ਨਹੀਂ ਹਨ। ਇਸਦੇ ਨਾਲ ਹੀ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਦੇ ਨਾਲ ਨਾਲ ਨੌਜਵਾਨਾਂ ਨੇ ਆਪਣਾ ਰੁਝਾਨ ਦੂਜੇ ਪਾਸੇ ਕਿਸਾਨਾਂ ਦੀ ਪਾਰਟੀ ਸੰਯੁਕਤ ਸਮਾਜ ਮੋਰਚੇ ਵੱਲ ਵੀ ਵਿਖਾਇਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਜਿਵੇਂ ਕਿਸਾਨ ਜਥੇਬੰਦੀਆਂ ਵੱਲੋਂ ਇਕਜੁੱਟ ਹੋ ਕੇ ਪੰਜਾਬ ਦੀ ਹੱਕ ਦੀ ਆਵਾਜ਼ ਬੁਲੰਦ ਕੀਤੀ ਗਈ ਇਸ ਦਾ ਅਸਰ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ’ਤੇ ਵੀ ਪਵੇਗਾ ਅਤੇ ਸੰਯੁਕਤ ਸਮਾਜ ਮੋਰਚੇ ਵੱਲੋਂ ਆਪਣੇ ਉਮੀਦਵਾਰ ਖੜ੍ਹੇ ਕੀਤੇ ਜਾ ਰਹੇ ਹਨ ਉਹ ਰਵਾਇਤੀ ਪਾਰਟੀਆਂ ਨੂੰ ਸਖ਼ਤ ਮੁਕਾਬਲਾ ਦੇਣਗੇ।

ਇਹ ਵੀ ਪੜ੍ਹੋ: ਸੰਯੁਕਤ ਸਮਾਜ ਮੋਰਚੇ ਦਾ ਫੈਸਲਾ: 16 ਜਨਵਰੀ ਨੂੰ ਕਰਾਂਗੇ ਉਮੀਦਵਾਰਾਂ ਦੀ ਸੂਚੀ ਜਾਰੀ

ETV Bharat Logo

Copyright © 2025 Ushodaya Enterprises Pvt. Ltd., All Rights Reserved.