ਲੁਧਿਆਣਾ: ਲੁਧਿਆਣਾ ਮੇਹਰਬਾਨ ਥਾਣੇ ਅਧੀਨ ਆਉਂਦੇ ਇਲਾਕੇ ਵਿੱਚ ਜਸਪ੍ਰੀਤ ਨਾਂ ਦੇ ਨੌਜਵਾਨ ਦੀ ਮੌਤ ਤੋਂ ਬਾਅਦ ਉਸਦੇ ਪਰਿਵਾਰ ਦੇ ਮੈਂਬਰਾਂ ਨੇ ਪੁਲਿਸ ਕਮਿਸ਼ਨ ਦਫਤਰ ਦੇ ਬਾਹਰ ਪੁਲਿਸ ਦੇ ਖਿਲਾਫ਼ ਹੱਥਾਂ ਵਿੱਚ ਬੈਨਰ ਫੜਕੇ ਇਨਸਾਫ਼ ਦੀ ਮੰਗ ਕੀਤੀ ਹੈ। ਪਰਿਵਾਰ ਨੇ ਇਲਜ਼ਾਮ ਲਾਇਆ ਕੇ ਥਾਣੇ ਵਿੱਚ ਹੀ ਏਐੱਸਆਈ ਰਾਧੇ ਸ਼ਾਮ ਅਤੇ ਹੋਰ ਮੁਲਾਜ਼ਮਾਂ ਨੇ ਉਨ੍ਹਾ ਦੇ ਬੇਟੇ ਦੀ ਇਨ੍ਹੀਂ ਕੁੱਟਮਾਰ ਕੀਤੀ ਹੈ ਕਿ ਉਸਦੀ ਹਸਪਤਾਲ ਵਿੱਚ ਮੌਤ ਹੋ ਗਈ। ਉਸ ਨੂੰ ਪਹਿਲਾਂ ਲੁਧਿਆਣਾ ਸਿਵਲ ਹਸਪਤਾਲ ਅਤੇ ਫਿਰ ਪੀਜੀਆਈ ਰੈਫਰ ਕੀਤਾ ਗਿਆ ਸੀ।
ਭੈਣ ਨੇ ਕਰਾਈ ਸੀ ਲਵ ਮੈਰਿਜ: ਜਿੱਥੇ ਪਰਿਵਾਰ ਦੇ ਮੈਂਬਰਾਂ ਵੱਲੋਂ ਆਪਣੇ ਬੇਟੇ ਦੀ ਮੌਤ ਦੇ ਇਲਜਾਮ ਥਾਣਾ ਮਿਹਰਬਾਨ ਦੇ ਏਐਸਆਈ ਉੱਪਰ ਲਏ ਨੇ ਉੱਥੇ ਹੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਬੇਟੀ ਨੇ ਤਿੰਨ ਮਹੀਨੇ ਪਹਿਲਾਂ ਲਵ ਮੈਰਿਜ ਕਰਵਾਈ ਸੀ ਪਰ ਤਿੰਨ ਮਹੀਨੇ ਬਾਅਦ ਅਚਾਨਕ ਉਹਨਾਂ ਦੇ ਬੇਟੇ ਨੇ ਬੇਟੀ ਨੂੰ ਦੇਖ ਲਿਆ ਤੇ ਆਪਣੇ ਘਰ ਲੈ ਆਇਆ। ਜਿਸ ਤੋਂ ਬਾਅਦ ਲੜਕੀ ਦੇ ਸਹੁਰਾ ਪਰਿਵਾਰ ਵੱਲੋਂ ਪੁਲਿਸ ਸ਼ਿਕਾਇਤ ਕੀਤੀ ਗਈ, ਜਿਸ ਤੋਂ ਬਾਅਦ ਥਾਣਾ ਮਹਿਰਬਾਨ ਦਾ ਇੰਚਾਰਜ ਸਾਰੇ ਪਰਿਵਾਰ ਨੂੰ ਥਾਣੇ ਲੈ ਗਿਆ, ਜਿੱਥੇ ਪੁਲਿਸ ਵੱਲੋਂ ਉਨ੍ਹਾਂ ਦੇ ਬੇਟੇ ਨਾਲ ਕੁੱਟਮਾਰ ਕੀਤੀ ਗਈ ਅਤੇ ਬੇਹੋਸ਼ ਹੋਣ ਉੱਤੇ ਪੁਲਿਸ ਅਧਿਕਾਰੀਆਂ ਵੱਲੋਂ ਉਨ੍ਹਾਂ ਦੇ ਬੇਟੇ ਨੂੰ ਲੈਕੇ ਜਾਣ ਲਈ ਕਿਹਾ ਗਿਆ। ਇਸ ਦੌਰਾਨ ਉਹ ਆਪਣੇ ਬੇਟੇ ਨੂੰ ਪਹਿਲਾਂ ਪ੍ਰਾਈਵੇਟ ਹਸਪਤਾਲ ਅਤੇ ਫਿਰ ਸਿਵਲ ਹਸਪਤਾਲ ਲੈ ਗਏ, ਜਿੱਥੋਂ ਉਨ੍ਹਾਂ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਅਤੇ ਇਲਾਜ ਦੌਰਾਨ ਉਹਨਾਂ ਦੇ ਬੇਟੇ ਦੀ ਮੌਤ ਹੋ ਗਈ।
- Youth Missing at Amritsar Railway Station: ਵੈਸ਼ਨੋ ਦੇਵੀ ਦੇ ਦਰਸ਼ਨ ਕਰ ਕੇ ਆਇਆ ਪਰਵਾਸੀ ਰੇਲਵੇ ਸਟੇਸ਼ਨ 'ਤੋਂ ਹੋਇਆ ਲਾਪਤਾ
- Playground In Cemetery : ਪਿੰਡ ਦੇ ਖੇਡ ਮੈਦਾਨ 'ਚ ਬੈਠੇ ਹੁੰਦੇ ਨਸ਼ੇੜੀ, ਪਿੰਡ ਦੇ ਕੁੜੀਆਂ-ਮੁੰਡੇ ਸ਼ਮਸ਼ਾਨ ਘਾਟ 'ਚ ਲੈ ਰਹੇ ਅਥਲੈਟਿਕ ਸਣੇ ਹੋਰ ਖੇਡਾਂ ਦੀ ਕੋਚਿੰਗ
- Dry Fruits Tea In Bathinda : ਪੰਜਾਬ ਵਿੱਚ ਪਹਿਲੀ ਵਾਰ ਵੇਖਣ ਨੂੰ ਮਿਲੀ ਡ੍ਰਾਈ ਫਰੂਟ ਵਾਲੀ ਚਾਹ !
ਪਰਿਵਾਰ ਦੇ ਮੈਂਬਰਾਂ ਨੇ ਕਿਹਾ ਕਿ ਥਾਣਾ ਐੱਸਐੱਚਓ ਵੱਲੋਂ ਬੇਰਹਮੀ ਨਾਲੋਂ ਉਹਨਾਂ ਦੇ ਬੇਟੇ ਦੀ ਕੁੱਟਮਾਰ ਕੀਤੀ ਗਈ ਸੀ ਅਤੇ ਉਨ੍ਹਾਂ ਦੇ ਬੇਟੇ ਦੀ ਮੌਤ ਵੀ ਇਸੇ ਕਾਰਣ ਹੋਈ ਹੈ। ਉਹਨਾਂ ਨੇ ਇਨਸਾਫ਼ ਦੀ ਮੰਗ ਕੀਤੀ ਅਤੇ ਪੁਲਿਸ ਅਧਿਕਾਰੀਆਂ ਨੂੰ ਲੈ ਕੇ ਅਪੀਲ ਕੀਤੀ ਹੈ, ਉੱਥੇ ਹੀ ਮੌਕੇ ਉੱਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਜਾਣਕਾਰੀ ਵਿੱਚ ਇਹ ਮਾਮਲਾ ਲਿਆਂਦਾ ਗਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।