ਲੁਧਿਆਣਾ: ਕਾਂਗਰਸ ਪਾਰਟੀ ਨੇ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਨੌਜਵਾਨਾਂ ਨੂੰ ਪਾਰਟੀ ਨਾਲ ਜੋੜ ਕੇ ਉਨ੍ਹਾਂ ਨੂੰ ਰਾਜਨੀਤੀ ਵਿੱਚ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਯੂਥ ਕਾਂਗਰਸ ਦੀਆਂ ਚੋਣਾਂ ਕਰਵਾਈਆਂ।
ਇਸੇ ਤਹਿਤ ਸਮਰਾਲਾ ਵਿੱਚ ਵੀ ਬੁੱਧਵਾਰ ਨੂੰ ਯੂਥ ਕਾਂਗਰਸ ਦੀ ਚੋਣ ਹੋਈ, ਜਿਸ ਵਿੱਚ ਨੌਜਵਾਨਾਂ ਦਾ ਰੁਝਾਨ ਘੱਟ ਹੀ ਦੇਖਿਆ ਗਿਆ। ਦੇਖਣ ਵਾਲੀ ਗੱਲ ਹੈ ਕਿ ਜ਼ਿਆਦਾਤਰ ਹਲਕਿਆਂ ਵਿੱਚ ਇੱਕ-ਇੱਕ ਹੀ ਉਮੀਦਵਾਰ ਸੀ। ਇਸ ਕਰਕੇ ਉਸ ਦਾ ਹੀ ਜਿੱਤਣਾ ਤੈਅ ਸੀ।
ਦੇਖਣ ਵਾਲੀ ਗੱਲ ਹੈ ਕਿ ਕਾਂਗਰਸ ਯੂਥ ਦੀ ਚੋਣ ਵਿੱਚ ਸਿਰਫ਼ ਪਾਰਟੀ ਦੇ ਵਰਕਰਾਂ ਵਿਚੋਂ ਹੀ ਅਹੁਦੇਦਾਰ ਚੁਣੇ ਜਾਣੇ ਸਨ ਪਰ ਪਾਰਟੀ ਦੇ ਬਣੇ ਵਰਕਰਾਂ ਦਾ ਰੁਝਾਨ ਘੱਟ ਹੀ ਦੇਖਣ ਨੂੰ ਮਿਲਿਆ।
ਇਹ ਵੀ ਪੜੋ: ਸੰਸਦ 'ਚ ਬੋਲੇ ਸਦੀਕ, "ਪਾਸੇ ਹੋਜਾ ਸੋਹਣਿਆਂ,ਸਾਡੀ ਰੇਲ ਗੱਡੀ ਆਈ"
ਜਿਸ ਸਥਿਤੀ ਨੂੰ ਕਾਂਗਰਸ ਪਾਰਟੀ ਮਜ਼ਬੂਤੀ ਦੀ ਸਥਿਤੀ ਦੱਸ ਰਹੀ ਸੀ ਉਸ ਦੇ ਨੌਜਵਾਨ ਵਰਕਰ ਹੀ ਇਸ ਚੋਣ ਵਿੱਚ ਆਪਣੀ ਵੋਟ ਪਾਉਣ ਨਹੀਂ ਆਏ, ਜੇ ਉਨ੍ਹਾਂ ਦਾ ਰੁਝਾਨ ਪਾਰਟੀ ਪ੍ਰਤੀ ਨਹੀਂ ਸੀ ਤਾਂ ਕਾਂਗਰਸ ਪਾਰਟੀ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਵੋਟਾਂ ਵਿੱਚ ਕੀ ਕਾਰਗੁਜ਼ਾਰੀ ਦਿਖਾਏਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।