ਲੁਧਿਆਣਾ: ਹਲਕਾ ਸਾਹਨੇਵਾਲ ਦੇ ਇੱਕ ਪਿੰਡ ਬੋਂਕਰ ਗੁਜਰਾਂ ਦੀ ਨਬਾਲਿਗ ਕੁੜੀ ਨੂੰ ਗੁਆਂਢੀ ਵੱਲੋਂ ਭਜਾ ਕੇ ਲੈ ਜਾਣ ਕਾਰਨ ਪਿੰਡ ਵਾਸੀਆਂ ਵੱਲੋਂ ਆਸ਼ਕ ਨੂੰ ਦਿਲ ਦਹਿਲਾਉਣ ਵਾਲੀ ਸਜ਼ਾ ਦਿੱਤੀ ਗਈ, ਜਿਸ ਤਹਿਤ ਇਸ ਨੌਜਵਾਨ ਦਾ ਪਿੰਡ ਦੇ ਵਿਚਕਾਰ ਦਰੱਖਤ ਨਾਲ ਬੰਨ੍ਹ ਕੇ ਮੂੰਹ ਕਾਲਾ ਕਰ ਜੁੱਤੀਆਂ ਦਾ ਹਾਰ ਪਾ ਕੇ ਕੁਟਾਪਾ ਚਾੜ੍ਹਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦਾ ਨੌਜਵਾਨ ਸਾਜਨ (ਕਾਲਪਨਿਕ ਨਾਂਅ) ਆਪਣੇ ਗੁਆਂਢ ’ਚ ਰਹਿੰਦੀ ਨਬਾਲਿਗ ਕੁੜੀ ਨੂੰ ਪਿਛਲੇ ਮਹੀਨੇ ਭਜਾ ਕੇ ਲੈ ਗਿਆ ਸੀ। ਕੁੜੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਸ ਸਬੰਧੀ ਕੂਮਕਲਾਂ ਥਾਣਾ ਵਿਖੇ ਸ਼ਿਕਾਇਤ ਦਰਜ ਕਰਵਾਈ, ਜਿਸ ਤਹਿਤ ਪੁਲਿਸ ਨੇ 8 ਜੂਨ ਨੂੰ ਨੌਜਵਾਨ ਸਾਜਨ ਸਿੰਘ ਖ਼ਿਲਾਫ਼ ਨਬਾਲਿਗ ਕੁੜੀ ਨੂੰ ਵਰਗਲਾ ਕੇ ਲਿਜਾਣ ਦੇ ਕਥਿਤ ਦੋਸ਼ ਹੇਠ ਮਾਮਲਾ ਦਰਜ ਕਰ ਲਿਆ।
ਪੁਲਿਸ ਵੱਲੋਂ ਨੌਜਵਾਨ 'ਤੇ ਨਬਾਲਿਗ ਕੁੜੀ ਦੀ ਤਲਾਸ਼ ਕੀਤੀ ਜਾ ਰਹੀ ਸੀ ਕਿ ਅਤੇ ਇਹ ਦੋਵੇਂ ਪਿੰਡ ਵਾਸੀਆਂ ਦੇ ਹੱਥ ਲੱਗ ਗਏ, ਜਿਸ ’ਤੇ ਨੌਜਵਾਨ ਨੂੰ ਕੁੜੀ ਦੇ ਪਰਿਵਾਰਕ ਮੈਂਬਰਾਂ ਤੇ ਹੋਰ ਪਿੰਡ ਵਾਸੀਆਂ ਨੇ ਪੁਲਿਸ ਦੇ ਸਪੁਰਦ ਕਰਨ ਤੋਂ ਪਹਿਲਾਂ ਪਿੰਡ ਦੇ ਚੌਰਾਹੇ ਵਿੱਚ ਲਿਆ ਕੇ ਦਿਲ ਦਹਿਲਾਉਣ ਵਾਲੀ ਸਜ਼ਾ ਦਿੱਤੀ। ਲੋਕਾਂ ਨੇ ਨੌਜਵਾਨ ਨੂੰ ਪਿੰਡ ਦੀ ਨਬਾਲਿਗ ਕੁੜੀ ਭਜਾ ਕੇ ਲਿਜਾਣ ਦੇ ਦੋਸ਼ ਹੇਠ ਜਿੱਥੇ ਲਾਹਨਤਾਂ ਪਾਈਆਂ, ਉਥੇ ਦਰੱਖਤ ਨਾਲ ਬੰਨ੍ਹ ਕੇ ਉ ਸਦਾ ਮੂੰਹ ਕਾਲਾ ਕਰ ਜੁੱਤੀਆਂ ਦੇ ਹਾਰ ਵੀ ਪਾਏ। ਇਹ ਸਜ਼ਾ ਦੇਣ ਤੋਂ ਬਾਅਦ ਮੁੰਡੇ ਦੇ ਪਰਿਵਾਰਕ ਮੈਂਬਰਾਂ ਨੇ ਰਾਘਵ ਸਿੰਘ ਨੂੰ ਕੂੰਮਕਲਾਂ ਪੁਲਿਸ ਹਵਾਲੇ ਕਰ ਆਏ।
ਇਹ ਵੀ ਪੜੋ: ਜਨਤਾ ਦੇ ਰੂਬਰੂ ਹੋਏ ਕੈਪਟਨ, ਕੋਰੋਨਾ ਤੋਂ ਲੈ ਕੇ ਮੱਤੇਵਾੜਾ ਵਰਗੇ ਮੁੱਦਿਆਂ 'ਤੇ ਦਿੱਤੇ ਜਵਾਬ
ਜਿਸ ਦੇ ਮੱਦੇਨਜਰ ਕੂਮਕਲਾਂ ਥਾਣੇ ਵਿੱਚ ਨੌਜਵਾਨ ਦੀ ਕੁੱਟਮਾਰ ਕਰਨ ਵਾਲੇ ਪਿੰਡ ਵਾਲਿਆਂ 'ਤੇ ਪਰਚਾ ਦਰਜ ਕਰ ਲਿਆ ਹੈ, ਜਿਸ ਵਿੱਚ 4 ਵਿਅਕਤੀਆਂ ਦੇ ਖ਼ਿਲਾਫ਼ ਮਾਮਲ ਦਰਜ ਕਰ ਲਿਆ ਹੈ, ਜਿਨ੍ਹਾਂ ਵਿੱਚ ਦੋ ਅਣਪਛਾਤੇ ਵਿਅਕਤੀਆਂ 'ਤੇ ਮੁਕੱਦਮਾ ਦਰਜ ਕੀਤਾ ਹੈ ।