ETV Bharat / state

ਦਿਨ-ਦਿਹਾੜੇ ਨੌਜਵਾਨ ਦੇ ਮਾਰਿਆ ਦਾਤ, ਦੇਖੋ ਵੀਡੀਓ - ਪੁਲਿਸ ਪ੍ਰਸ਼ਾਸਨ

ਲੁਧਿਆਣਾ ਦੇ ਵਿੱਚ ਗੁੰਡਾ ਅਨਸਰ ਬੇਖੌਫ਼ ਘੁੰਮਦੇ ਦਿਖਾਈ ਦੇ ਰਹੇ ਹਨ। ਇੱਕ ਅਣਪਛਾਤੇ ਹਮਲਾਵਰ ਦੇ ਵੱਲੋਂ ਕੇਲੇ ਦੀ ਰੇਹੜੀ ਤੇ ਕੇਲੇ ਖਰੀਦ ਰਹੇ ਦੋ ਨੌਜਵਾਨ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਇੱਕ ਨੌਜਵਾਨ ਗੰਭੀਰ ਰੂਪ ਦੇ ਵਿੱਚ ਜ਼ਖ਼ਮੀ ਹੋ ਗਏ। ਹਮਲੇ ਦੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ।

ਦਿਨ-ਦਿਹਾੜੇ ਨੌਜਵਾਨ ਦੇ ਗਲ ‘ਤੇ ਮਾਰਿਆ ਦਾਤ
ਦਿਨ-ਦਿਹਾੜੇ ਨੌਜਵਾਨ ਦੇ ਗਲ ‘ਤੇ ਮਾਰਿਆ ਦਾਤ
author img

By

Published : Aug 6, 2021, 1:19 PM IST

ਲੁਧਿਆਣਾ: ਜ਼ਿਲ੍ਹੇ ਦੇ ਵਿੱਚ ਗੁੰਡਾ ਅਨਸਰ ਕਿੰਨੇ ਬੇਖ਼ੌਫ਼ ਨੇ ਇਸ ਗੱਲ ਦਾ ਅੰਦਾਜ਼ਾ ਸਲੇਮ ਟਾਬਰੀ ਦੇ ਵਿੱਚ ਹੋਈ ਇੱਕ ਘਟਨਾ ਤੋਂ ਲਾਇਆ ਜਾ ਸਕਦਾ ਹੈ ਜਿੱਥੇ ਦੋ ਨੌਜਵਾਨ ਭੁੱਖ ਲੱਗਣ ‘ਤੇ ਇਕ ਰੇਹੜੀ ਵਾਲੇ ਤੋਂ ਕੇਲੇ ਖ਼ਰੀਦਣ ਲੱਗੇ ਤਾਂ ਕੇਲਿਆਂ ਦੀ ਕੀਮਤ ਘੱਟ ਕਰਨ ਲਈ ਉਨ੍ਹਾਂ ਦੋ ਨੌਜਵਾਨਾਂ ਨੇ ਕਿਹਾ ਤਾਂ ਨੇੜੇ ਆਟੋ ‘ਚ ਬੈਠੇ ਇੱਕ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਦੋਵਾਂ ਨੌਜਵਾਨਾਂ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਅਤੇ ਇਕ ਨੌਜਵਾਨ ਦੇ ਗਲ ‘ਤੇ ਉਹ ਹਥਿਆਰ ਲੱਗਾ ਜਿਸ ਨਾਲ ਉਸ ਨੂੰ ਵੀ ਟਾਂਕੇ ਲਾਉਣੇ ਪਏ।

ਇਸ ਪੂਰੀ ਘਟਨਾ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਥੇ ਤਸਵੀਰਾਂ ‘ਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਅਣਪਛਾਤੇ ਸ਼ਖ਼ਸ ਨੇ ਤੇਜ਼ਧਾਰ ਹਥਿਆਰਾਂ ਨਾਲ ਕੇਲੇ ਖ਼ਰੀਦ ਰਹੇ ਨੌਜਵਾਨਾਂ ‘ਤੇ ਜਾਨਲੇਵਾ ਹਮਲਾ ਕਰ ਦਿੱਤਾ ਜਿਸ ਵਿਚ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ ਉਸ ਦੇ ਗਲੇ ‘ਤੇ ਕਈ ਟਾਂਕੇ ਲੱਗੇ ਹਨ।

ਦਿਨ-ਦਿਹਾੜੇ ਨੌਜਵਾਨ ਦੇ ਗਲ ‘ਤੇ ਮਾਰਿਆ ਦਾਤ

ਪੀੜਤ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਨਾਲ ਧੱਕਾ ਹੋਇਆ ਹੈ ਅਤੇ ਬਿਨਾਂ ਗੱਲ ਤੋਂ ਹੀ ਉਨ੍ਹਾਂ ‘ਤੇ ਹਮਲਾ ਕਰ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਕੇਲੇ ਵਾਲਾ ਸਸਤੇ ਕੇਲੇ ਦੇਣ ਲਈ ਮੰਨ ਵੀ ਗਿਆ ਸੀ ਪਰ ਇਸਦੇ ਬਾਵਜੂਦ ਹਮਲਾ ਕਰਨ ਵਾਲੇ ਨੇ ਕਿਹਾ ਕਿ ਉਹ ਉਸ ਨਾਲ ਧੱਕਾ ਕਰ ਰਹੇ ਨੇ ਅਤੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਪੀੜਤਾਂ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਇਸ ਮਾਮਲੇ ਦੇ ਵਿੱਚ ਇਨਸਾਫ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ: ਸ਼ਰਮਸਾਰ: ਨੂੰਹ-ਪੋਤਿਆਂ ਵੱਲੋਂ ਬਜ਼ੁਰਗ ਨਾਲ ਕੁੱਟਮਾਰ, ਦੇਖੋ ਵੀਡੀਓ

ETV Bharat Logo

Copyright © 2025 Ushodaya Enterprises Pvt. Ltd., All Rights Reserved.