ਲੁਧਿਆਣਾ: ਜ਼ਿਲ੍ਹੇ ਵਿੱਚ ਈਐਸਆਈ ਹਸਪਤਾਲ ਦੇ ਸਾਹਮਣੇ ਉਸ ਸਮੇਂ ਮਾਹੌਲ ਗਰਮਾ ਗਿਆ ਜਦੋਂ ਇੱਕ ਐਕਟਿਵਾ ਦਾ ਇੱਕ ਗੱਡੀ ਨਾਲ ਐਕਸੀਡੈਂਟ ਹੋ ਗਿਆ ਅਤੇ ਬਾਹਰੋਂ ਆ ਕੇ ਇੱਕ ਤੀਸਰੇ ਨੌਜਵਾਨ ਨੇ ਮਾਹੌਲ ਨੂੰ ਗਰਮਾ ਦਿੱਤਾ। ਜਿਸ ਤੋਂ ਬਾਅਦ ਐਕਟਿਵਾ ਸਵਾਰ ਨੇ ਆਪਣੇ ਦੋਸਤਾਂ ਨੂੰ ਬੁਲਾ ਕੇ ਉਸ ਤੀਸਰੇ ਵਿਅਕਤੀ ਨਾਲ ਜੰਮਕੇ ਕੁੱਟਮਾਰ ਕੀਤੀ।
ਇਹ ਵੀ ਪੜੋ: ਤੇਜ਼ਧਾਰ ਹਥਿਆਰ ਨਾਲ ਲੈਸ ਚੋਰਾਂ ਨੂੰ ਘੁੰਮਦੇ ਵੇਖ ਸਹਿਮੇ ਫਰੀਦਕੋਟੀਏ
ਇਹ ਕਾਫੀ ਸਮਾਂ ਚੱਲਿਆਂ ਤੇ ਤਸਵੀਰਾਂ ਵਿੱਚ ਨਜ਼ਰ ਆ ਰਿਹਾ ਹੈ ਕਿ ਪੁਲਿਸ ਅਧਿਕਾਰੀ ਵੀ ਮੌਜੂਦ ਹਨ, ਪਰ ਨੌਜਵਾਨਾਂ ਵਿਚਕਾਰ ਪੁਲਿਸ ਦਾ ਡਰ ਨਜ਼ਰ ਨਹੀਂ ਆ ਰਿਹਾ ਅਤੇ ਉਹ ਪੁਲਿਸ ਦੇ ਸਾਹਮਣੇ ਵੀ ਕੁੱਟਮਾਰ ਜਾਰੀ ਹੈ ਤੇ ਪੁਲਿਸ ਮੂਕ ਦਰਸ਼ਕ ਬਣੀ ਹੋਈ ਹੈ।
ਜਦੋਂ ਇਸਦੇ ਸਬੰਧ ਵਿੱਚ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਨ੍ਹਾਂ ਕੋਲ ਇੱਕ ਪਾਰਟੀ ਰਿਪੋਰਟ ਲਿਖਵਾਉਣ ਲਈ ਆਈ ਹੈ। ਜੋ ਵੀ ਬਣਦੀ ਕਾਰਵਾਈ ਹੋਵੇਗੀ ਕੀਤੀ ਜਾਵੇਗੀ।
ਇਹ ਵੀ ਪੜੋ: ਕਾਮਾਗਾਟਾ ਮਾਰੂ ਯਾਦਗਾਰ ਨਾਲ ਛੇੜਛਾੜ, ਜਸਟਿਨ ਟਰੂਡੋ ਨੇ ਦਿੱਤਾ ਇਹ ਬਿਆਨ