ਲੁਧਿਆਣਾ : ਪੰਜਾਬ ਵਿੱਚ ਆਉਣ ਵਾਲੇ ਤਿੰਨ ਦਿਨ ਤੇਜ਼ ਮੀਂਹ ਦੀ ਸੰਭਾਵਨਾ ਹੈ। ਅੱਜ ਸਵੇਰ ਤੋਂ ਹੀ ਪੰਜਾਬ ਭਰ ਦੇ ਵਿਚ ਤੇਜ਼ ਮੀਂਹ ਪੈ ਰਿਹਾ ਹੈ, ਪੰਜਾਬ ਦੇ ਕਈ ਜ਼ਿਲਿਆਂ ਵਿੱਚ ਮੌਸਮ ਵਿਭਾਗ ਵੱਲੋਂ ਯੈੱਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਲੁਧਿਆਣਾ, ਫ਼ਤਹਿਗੜ੍ਹ ਸਾਹਿਬ, ਨਵਾਂਸ਼ਹਿਰ, ਪਠਾਨਕੋਟ, ਗੁਰਦਾਸਪੁਰ, ਰੋਪੜ ਅਤੇ ਮੋਹਾਲੀ ਆਦਿ ਸ਼ਹਿਰ ਸ਼ਾਮਿਲ ਹਨ ਜਿਨ੍ਹਾਂ ਦੇ ਵਿਚ ਆਉਂਦੇ ਤਿੰਨ ਦਿਨ ਤੱਕ ਤੇਜ਼ ਮੀਂਹ ਪੈਣ ਦੀ ਸੰਭਾਵਨਾ ਹੈ। ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਅੱਜ ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ। ਬਾਰਿਸ਼ ਦੇ ਨਾਲ ਕਈ ਇਲਾਕਿਆਂ ਵਿੱਚ ਪਾਣੀ ਭਰਨ ਦੀ ਵੀ ਖਬਰਾਂ ਨੇ ਲੁਧਿਆਣਾ ਦੇ ਕਈ ਇਲਾਕੇ ਦੇ ਵਿੱਚ ਪਾਣੀ ਭਰਨ ਕਰਕੇ ਲੋਕ ਖੱਜਲ ਖੁਆਰ ਹੋਏ ਅਤੇ ਨਾਲ ਹੀ ਕਈ ਥਾਂ ਤੇ ਪਾੜ ਵੀ ਪੈ ਗਏ।
ਝੋਨੇ ਲਈ ਮੀਂਹ ਦਾ ਫਾਇਦਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੇ ਮੁਤਾਬਕ ਬੀਤੇ ਦਿਨਾਂ ਦੇ ਵਿਚ ਜੋ ਗਰਮੀ ਪੈ ਰਹੀ ਸੀ ਉਸ ਨਾਲ ਪਾਰਾ 37 ਡਿਗਰੀ ਦੇ ਕਰੀਬ ਚੱਲ ਰਿਹਾ ਸੀ, ਮੀਂਹ ਪੈਣ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਕੱਲ੍ਹ ਦਾ ਪਾਰਾ 35 ਡਿਗਰੀ ਅਤੇ ਅੱਜ ਇਸ ਤੋਂ ਵੀ ਘਟ ਗਿਆ ਹੈ ਆਉਂਦੇ ਦਿਨਾਂ ਵਿੱਚ ਹੋਰ ਘੱਟ ਹੋਵੇਗਾ ਪਰ ਨਾਲ ਹੀ ਤੇਜ਼ ਮੀਂਹ ਨਾਲ ਲੋਕਾਂ ਨੂੰ ਮੌਸਮ ਵਿਭਾਗ ਵੱਲੋਂ ਸੁਚੇਤ ਰਹਿਣ ਦੀ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਪੰਜਾਬ ਵਿੱਚ ਇਸ ਵੇਲੇ ਜ਼ਿਆਦਾਤਰ ਝੋਨੇ ਦੀ ਫ਼ਸਲ ਕਿਸਾਨਾਂ ਵੱਲੋਂ ਲਗਾਈ ਗਈ ਹੈ, ਕਈ ਥਾਵਾਂ ਉੱਤੇ ਲਗਾਇਆ ਵੀ ਜਾ ਰਿਹਾ ਹੈ, ਜਿਸ ਲਈ ਪਾਣੀ ਕਾਫੀ ਲਾਹੇਵੰਦ ਹੈ। ਬਾਰਿਸ਼ ਪੈਣ ਨਾਲ ਝੋਨੇ ਨੂੰ ਭਰਪੂਰ ਪਾਣੀ ਮਿਲੇਗਾ, ਜਿਸ ਨਾਲ ਧਰਤੀ ਹੇਠਾਂ ਤੋਂ ਪਾਣੀ ਕੱਢਣ ਦੀ ਜ਼ਿਆਦਾ ਲੋੜ ਨਹੀਂ ਪਵੇਗੀ।
- Toll Plaza Singhawala: ਸੀਐਮ ਮਾਨ ਨੇ ਬੰਦ ਕਰਵਾਇਆ ਇਕ ਹੋਰ ਟੋਲ ਪਲਾਜ਼ਾ, ਮੋਗਾ-ਫ਼ਰੀਦਕੋਟ ਵਾਸੀਆਂ ਨੂੰ ਰਾਹਤ
- ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੀ ਕੌਮੀ ਪ੍ਰਧਾਨ ਜੇਪੀ ਨੱਡਾ ਨਾਲ ਮੁਲਾਕਾਤ, ਸਿਆਸੀ ਨਜ਼ਰ ਤੋਂ ਮੁਲਾਕਾਤ ਨੂੰ ਮੰਨਿਆ ਜਾ ਰਿਹਾ ਅਹਿਮ
- Maharashtra Political Crisis : NCP ਦੋਵਾਂ ਧੜਿਆਂ ਦਾ ਪ੍ਰਦਰਸ਼ਨ ਜਾਰੀ, ਅਜੀਤ ਪਵਾਰ ਧੜੇ ਨੇ 42 ਵਿਧਾਇਕਾਂ ਦੇ ਸਮਰਥਨ ਦਾ ਕੀਤਾ ਦਾਅਵਾ
ਹਾਲਾਂਕਿ ਅਪ੍ਰੈਲ ਮਹੀਨੇ ਵਿੱਚ ਔਸਤਨ ਤੋਂ ਜ਼ਿਆਦਾ ਮੀਂਹ ਪੈਣ ਕਰਕੇ ਇਹ ਖਦਸ਼ਾ ਵੀ ਜਤਾਇਆ ਜਾ ਰਿਹਾ ਸੀ ਕਿ ਇਸ ਵਾਰ ਮੌਨਸੂਨ ਦੀਆਂ ਬਾਰਿਸ਼ਾਂ ਘੱਟ ਹੋਣਗੀਆਂ, ਜਿਸ ਕਰਕੇ ਜਦੋਂ ਪੰਜਾਬ ਦੇ ਵਿੱਚ 26 ਜੂਨ ਨੂੰ ਮੌਨਸੂਨ ਦਾਖਲ ਹੋਇਆ ਸੀ, ਉਦੋਂ ਕਾਫੀ ਬਾਰਿਸ਼ ਘੱਟ ਸੀ ਪਰ ਹੁਣ ਮੌਨਸੂਨ ਕਾਫੀ ਤੇਜ਼ ਵਿਖਾਈ ਦੇ ਰਿਹਾ ਹੈ ਅਤੇ ਬਾਰਿਸ਼ਾਂ ਵੀ ਪੰਜਾਬ ਭਰ ਦੇ ਵਿੱਚ ਪੈ ਰਹੀਆਂ ਹਨ। ਇਕ ਪਾਸੇ ਜਿੱਥੇ ਬਾਰਿਸ਼ ਨਾਲ ਗਰਮੀ ਦਾ ਅਸਰ ਕੁਝ ਸਮੇਂ ਲਈ ਘਟ ਹੋਇਆ ਹੈ। ਦੂਜੇ ਪਾਸੇ ਝੋਨੇ ਲਈ ਵੀ ਵਾਧੂ ਪਾਣੀ ਕਿਸਾਨਾਂ ਨੂੰ ਮਿਲਿਆ ਹੈ। ਇਸ ਵਾਰ ਮਾਨਸੂਨ ਆਮ ਰਹਿਣ ਦੀ ਵੀ ਭਵਿੱਖਬਾਣੀ ਕੀਤੀ ਗਈ ਹੈ।