ਲੁਧਿਆਣਾ: ਹੌਜਰੀ ਹੱਬ (Hosiery Hub) ਦੇ ਨਾਂ ’ਤੇ ਜਾਣਿਆ ਜਾਂਦਾ ਸ਼ਹਿਰ ਲੁਧਿਆਣਾ ਸਾਲ 2021 ਵਿੱਚ ਸੁਰਖੀਆਂ ਵਿੱਚ ਬਣਿਆ ਰਿਹਾ (LUDHIANA remaind highlighted through out the year)। ਸਨਅਤਕਾਰਾਂ ਨੂੰ ਰਿਝਾਉਣ ਲਈ ਸਾਰੀਆਂ ਰਾਜਸੀ ਪਾਰਟੀਆਂ ਲਈ ਇਹ ਖਿੱਚ ਦਾ ਕੇਂਦਰ ਬਣਿਆ ਰਿਹਾ ਤੇ ਹੋਰ ਸਰਗਰਮੀਆਂ ਕਰਕੇ ਵੀ ਇਹ ਸ਼ਹਿਰ ਚਰਚਾ ਦਾ ਵਿਸ਼ਾ ਬਣਿਆ ਰਿਹਾ।
ਇਹ ਵੀ ਪੜੋ: Year Ender 2021: ਇਹ ਹਨ ਉਹ ਕਲਾਕਾਰਾਂ, ਜੋ ਇਸ ਸਾਲ ਸਦਾ ਲਈ ਚਲੇ ਗਏ...
1. ਅਕਤੂਬਰ ਮਹੀਨੇ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਨਿਵੇਸ਼ ਪੰਜਾਬ ਸੰਮੇਲਨ 2021 (Invest meet) ਦਾ ਪ੍ਰਬੰਧ ਲੁਧਿਆਣਾ ਵਿੱਚ ਕਰਵਾਇਆ ਗਿਆ ਜਿਸ ਵਿੱਚ 99 ਹਜਾਰ ਕਰੋੜ ਰੁਪਏ ਦਾ ਇਨਵੈਸਟ ਹੋਣ ਦਾ ਸਰਕਾਰ ਵੱਲੋਂ ਦਾਅਵਾ ਕੀਤਾ ਗਿਆ ਅਤੇ ਕਈ ਐਮ ਓ ਯੂ ਸਾਈਨ ਕੀਤੇ ਗਏ ਇੰਨਾ ਹੀ ਨਹੀਂ ਇਹ ਪਹਿਲਾ ਮੌਕਾ ਸੀ ਜਦੋਂ ਇਨਵੈਸਟਮੈਂਟ ਸਮਿੱਟ ਤੋਂ ਪਹਿਲਾਂ ਲੁਧਿਆਣਾ ਦੇ ਅੰਦਰ ਹੀ ਪੰਜਾਬ ਕੈਬਿਨਟ ਦੀ ਮੀਟਿੰਗ ਹੋਈ ਅਤੇ ਅਹੁਦਾ ਸਾਂਭਣ ਤੋਂ ਬਾਅਦ ਮੁੱਖ ਮੰਤਰੀ ਚੰਨੀ ਨੇ ਪ੍ਰੈੱਸ ਕਾਨਫ਼ਰੰਸ ਕਰ ਲੁਧਿਆਣਾ ਚ ਕਈ ਐਲਾਨ ਕੀਤੇ।
2.ਨਵੰਬਰ ਮਹੀਨੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਲੁਧਿਆਣਾ ਦੇ ਅੰਦਰ ਆਟੋ ਚਾਲਕਾਂ ਲਈ ਇਕ ਨਵੀਂ ਮੁਹਿੰਮ ਵਿੱਢੀ ਗਈ, ਇਸ ਦੌਰਾਨ ਉਨ੍ਹਾਂ ਨੇ ਆਟੋਆਂ ਤੇ ਆਪਣੇ ਪ੍ਰਚਾਰ ਲਈ ਪੋਸਟਰ ਲਾਏ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਲੁਧਿਆਣਾ ਦੇ ਆਟੋ ਚਾਲਕ ਦਿਲੀਪ ਦੇ ਘਰ ਬੈਠ ਕੇ ਖਾਣਾ ਖਾਧਾ, ਅਰਵਿੰਦ ਕੇਜਰੀਵਾਲ ਖੁਦ ਆਟੋ ਚ ਬੈਠ ਕੇ ਉਸਦੇ ਘਰ ਖਾਣਾ ਖਾਣ ਲਈ ਪਹੁੰਚੇ ਅਤੇ ਇਸ ਖ਼ਬਰ ਨੇ ਕਾਫੀ ਸੁਰਖੀਆਂ ਬਟੋਰੀਆਂ ਖਬਰ ਨੂੰ ਲੈ ਕੇ ਸਿਆਸਤ ਵੀ ਗਰਮਾਈ ਰਹੀ।
3. ਲੁਧਿਆਣਾ ਵਿੱਚ ਵੱਡਾ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਅਨਿਲ ਅਰੋੜਾ ਨਾਂ ਦੇ ਸ਼ਖ਼ਸ ਵੱਲੋਂ ਆਪਣੇ ਗਰੁੱਪ ਦੇ ਵਿਚ ਆਡੀਓ ਚੈਟ ਦੇ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੇ ਪਿਤਾ ਜੀ ਬਾਰੇ ਭੱਦੀ ਸ਼ਬਦਾਵਲੀ ਵਰਤੀ ਗਈ ਇਸ ਤੋਂ ਬਾਅਦ ਸਿੱਖ ਜਥੇਬੰਦੀਆਂ ਦੇ ਰੋਸ ਵਿਚ ਆ ਕੇ ਕਈ ਦਿਨ ਤਕ ਲੁਧਿਆਣਾ ਅੰਦਰ ਜਾਮ ਲਾਇਆ ਤੇ ਪੱਕੇ ਧਰਨੇ ਲਗਾਏ, ਇਸ ਮਾਮਲੇ ਵਿਚ ਪੁਲਸ ਨੇ ਅੱਧਾ ਦਰਜਨ ਤੋਂ ਵੱਧ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ 52 ਦਿਨ ਬਾਅਦ ਲਗਾਤਾਰ ਸਰਚ ਆਪ੍ਰੇਸ਼ਨ ਚਲਾ ਕੇ ਪੰਚਕੂਲਾ ਤੋਂ ਮੁੱਖ ਮੁਲਜ਼ਮ ਅਨਿਲ ਅਰੋੜਾ ਨੂੰ ਗ੍ਰਿਫਤਾਰ ਕੀਤਾ।
4. 5 ਅਪ੍ਰੈਲ ਨੂੰ ਲੁਧਿਆਣਾ ਦੇ ਡਾਬਾ ਰੋਡ ਤੇ ਇੱਕ ਵੱਡਾ ਹਾਦਸਾ ਵਾਪਰਿਆ ਜਦੋਂ ਫੈਕਟਰੀ ਦੇ ਲੈਂਟਰ ਨੂੰ ਜੈੱਕ ਲਾ ਕੇ ਚੁੱਕਿਆ ਜਾ ਰਿਹਾ ਸੀ ਤਾਂ ਲੈਂਟਰ ਹੇਠਾਂ ਡਿੱਗਣ ਨਾਲ ਉਸ ਵਿਚ ਦਰਜਨਾਂ ਮਜ਼ਦੂਰ ਫਸ ਗਏ ਇਸ ਹਾਦਸੇ ਚ 5 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਮਜ਼ਦੂਰ ਜ਼ਖ਼ਮੀ ਹੋ ਗਏ, ਜਿਸ ਤੋਂ ਬਾਅਦ ਮ੍ਰਿਤਕ ਅਤੇ ਜ਼ਖਮੀ ਹੋਏ ਮਜ਼ਦੂਰਾਂ ਦੇ ਪਰਿਵਾਰਕ ਮੈਂਬਰਾਂ ਲਈ ਸਰਕਾਰ ਵੱਲੋਂ ਮੁਆਵਜ਼ੇ ਦਾ ਐਲਾਨ ਵੀ ਕੀਤਾ ਗਿਆ।
5.ਲੁਧਿਆਣਾ ਵਿੱਚ ਢਾਈ ਸਾਲ ਦੀ ਬੱਚੀ ਦਿਲਰੋਜ਼ ਦੇ ਕਤਲ ਦਾ ਮਾਮਲਾ ਕਾਫ਼ੀ ਸੁਰਖੀਆਂ ਚ ਰਿਹਾ, ਜੋ ਕਿ ਹੁਣ ਤਕ ਵੱਡਾ ਮਸਲਾ ਬਣਿਆ ਹੋਇਆ ਹੈ, ਸ਼ਿਮਲਾਪੁਰੀ ਦੀ ਰਹਿਣ ਵਾਲੀ ਪੁਲੀਸ ਮੁਲਾਜ਼ਮ ਦੀ ਢਾਈ ਸਾਲ ਦੀ ਬੇਟੀ ਦਿਲਰੋਜ਼ ਦਾ ਉਸ ਦੀ ਗੁਆਂਢਣ ਨੇ ਬੜੀ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ ਅਤੇ ਉਸ ਨੂੰ ਕਤਲ ਕਰਨ ਤੋਂ ਬਾਅਦ ਦਫ਼ਨਾ ਦਿੱਤਾ, ਇਸ ਪੂਰੇ ਮਾਮਲੇ ਨੂੰ ਲੈ ਕੇ ਨਾ ਸਿਰਫ਼ ਸਿਆਸਤਦਾਨ ਸਗੋਂ ਸਮਾਜ ਸੇਵੀ ਸੰਸਥਾਵਾਂ ਇੱਥੋਂ ਤਕ ਕਿ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਖ਼ੁਦ ਪਰਿਵਾਰ ਨੂੰ ਮਿਲਣ ਪਹੁੰਚੀ।
6. ਲੁਧਿਆਣਾ ਦੇ ਦੀਪ ਨਗਰ ਦੇ ਵਿੱਚ ਅਕਤੂਬਰ ਮਹੀਨੇ ਅੰਦਰ ਉਸ ਵੇਲੇ ਵੱਡਾ ਹਾਦਸਾ ਵਾਪਰਿਆ ਸੀ ਜਦੋਂ ਸੜਕ ਦੇ ਵਿਚਕਾਰ ਇਕ ਵੱਡਾ ਪਾੜ ਪੈ ਗਿਆ ਅਤੇ ਇਸ ਟੋਏ ਵਿੱਚ ਸਕੂਲੀ ਬੱਚੇ ਐਕਟਿਵਾ ਸਮੇਤ ਡਿੱਗ ਗਏ, ਜਿਸ ਤੋਂ ਬਾਅਦ ਬੱਚਿਆਂ ਨੂੰ ਬਾਹਰ ਕੱਢਣ ਦੀ ਸੀਸੀਟੀਵੀ ਤਸਵੀਰਾਂ ਵੀ ਵਾਇਰਲ ਹੋਈਆਂ ਅਤੇ ਲੁਧਿਆਣਾ ਨਗਰ ਨਿਗਮ ਅਤੇ ਪੀ ਡਬਲਯੂ ਡੀ ਦੇ ਉੱਤੇ ਵੀ ਕਈ ਸਵਾਲ ਸੜਕਾਂ ਨੂੰ ਲੈ ਕੇ ਖੜ੍ਹੇ ਹੋਏ।
7.ਇਸ ਸਾਲ ਲੁਧਿਆਣਾ ਦੀਆਂ ਦੋ ਸ਼ਖ਼ਸੀਅਤਾਂ ਨੂੰ ਪਦਮਸ੍ਰੀ ਐਵਾਰਡ ਦੇ ਨਾਲ ਨਵਾਜ਼ਿਆ ਗਿਆ, ਜਿਨ੍ਹਾਂ ਵਿੱਚ ਕ੍ਰਿਮਿਕਾ ਕੰਪਨੀ ਦੇ ਐਮਡੀ ਰਜਨੀ ਬੈਕਟਰ ਅਤੇ ਪ੍ਰੋਫੈਸਰ ਕਰਤਾਰ ਸਿੰਘ ਸ਼ਾਮਿਲ ਨੇ, ਰਜਨੀ ਬੈਕਟਰ ਨੇ ਆਪਣੀ ਪਹਿਚਾਣ ਇਕ ਬਿਜ਼ਨੈੱਸ ਵੁਮੈਨ ਵਜੋਂ ਪੂਰੇ ਦੇਸ਼ ਚ ਸਥਾਪਿਤ ਕੀਤੀ, ਜਦੋਂਕਿ ਗੁਰਮਤਿ ਸੰਗੀਤ ਤੇ ਤਾਂਤੀ ਸਾਜ਼ਾਂ ਦੇ ਧਨੀ ਪ੍ਰੋਫੈਸਰ ਕਰਤਾਰ ਸਿੰਘ ਇੱਕ ਅਜਿਹੀ ਮਹਾਨ ਸ਼ਖ਼ਸੀਅਤਾਂ ਨੇ ਜਿਨ੍ਹਾਂ ਨੇ ਸੰਗੀਤ ਨੂੰ ਜਿਉਂਦਾ ਰੱਖਣ ਲਈ ਦਰਜਨਾਂ ਕਿਤਾਬਾਂ ਲਿਖੀਆਂ।
8. ਲੁਧਿਆਣਾ ਉਦੋਂ ਵੀ ਸੁਰਖੀਆਂ ਚ ਰਿਹਾ ਜਦੋਂ ਅਫਗਾਨਿਸਤਾਨ ਵਿਚ ਤਾਲਿਬਾਨ ਦਾ ਕਬਜ਼ਾ ਹੋਣ ਤੋਂ ਬਾਅਦ ਕਈ ਲੁਧਿਆਣਾ ਦੇ ਪਰਿਵਾਰ ਅਫਗਾਨਿਸਤਾਨ ਵਿਚ ਫਸ ਗਏ ਅਤੇ ਜੋ ਅਫ਼ਗਾਨਿਸਤਾਨ ਛੱਡ ਕੇ ਕੜੀ ਮੁਸ਼ੱਕਤ ਤੋਂ ਬਾਅਦ ਭਾਰਤ ਪਹੁੰਚੇ, ਖਾਸਤੌਰ ਤੇ ਲੁਧਿਆਣਾ ਪਹੁੰਚੇ, ਉਨ੍ਹਾਂ ਨੇ ਆਪਣੇ ਦੁੱਖ ਦਰਦ ਸਾਂਝੇ ਕੀਤੇ ਅਤੇ ਉੱਥੋਂ ਦੇ ਹਾਲਾਤਾਂ ਬਾਰੇ ਜਾਣੂ ਕਰਵਾਇਆ ਪਰਿਵਾਰਾਂ ਨੇ ਦੱਸਿਆ ਕਿ ਕਿਵੇਂ ਹੋ ਉਜੜ ਕੇ ਇੱਥੇ ਪਹੁੰਚੇ ਨੇ ਅਤੇ ਉਥੋਂ ਦੇ ਹਾਲਾਤ ਕਿੰਨੇ ਖ਼ਰਾਬ ਹੋ ਗਏ ਨੇ।
9. ਲੁਧਿਆਣਾ ਦਾ ਵੰਸ਼ ਜੋ ਕਿ ਜ਼ੁਰਾਬਾਂ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ ਉਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਰਾਤੋ ਰਾਤ ਬੱਚੇ ਵੰਸ਼ ਤੇ ਉਸ ਦੇ ਪਰਿਵਾਰ ਦੀ ਜ਼ਿੰਦਗੀ ਬਦਲ ਗਈ, ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੰਸ਼ ਨੂੰ ਵੀਡੀਓ ਕਾਲ ਕੀਤੀ, ਉਸ ਦੇ ਪਰਿਵਾਰ ਨੂੰ ਵਿੱਤੀ ਸਹਾਇਤਾ ਦੇ ਨਾਲ ਉਸ ਦੇ ਭੈਣ ਭਰਾਵਾਂ ਦੀ ਸਿੱਖਿਆ ਦਾ ਪ੍ਰਬੰਧ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਵਾਇਆ ਗਿਆ।
10. ਲੁਧਿਆਣਾ ਵਿੱਚ ਕੋਰੋਨਾ ਮਹਾਂਮਾਰੀ ਤੋਂ ਬਾਅਦ ਮਈ ਮਹੀਨੇ ਅੰਦਰ ਬਲੈਕ ਫੰਗਸ ਇਕ ਵੱਡੀ ਬਿਮਾਰੀ ਦੇ ਰੂਪ ਚ ਕਹਿਰ ਬਣ ਕੇ ਟੁੱਟਿਆ, ਪੰਜਾਬ ਭਰ ਚੋਂ ਸਭ ਤੋਂ ਵੱਧ ਬਲੈਕ ਫੰਗਸ ਤੇ ਕੇਸ ਲੁਧਿਆਣਾ ਚ ਹੀ ਸਾਹਮਣੇ ਆਏ, ਬਲੈਕ ਫੰਗਸ ਤੋਂ ਬਾਅਦ ਹਾਲਾਂਕਿ ਡੇਂਗੂ ਨੇ ਆਪਣਾ ਕਹਿਰ ਬਰਪਾਇਆ ਅਤੇ ਲੁਧਿਆਣਾ ਵਿੱਚ ਰਿਕਾਰਡਤੋੜ ਡੇਂਗੂ ਦੇ ਵੀ ਮਾਮਲੇ ਸਾਹਮਣੇ ਆਏ, ਇਨ੍ਹਾਂ ਦੋਵਾਂ ਬੀਮਾਰੀਆਂ ਨੇ ਲੁਧਿਆਣਾ ਨੂੰ ਕੌਮੀ ਪੱਧਰ ਤੇ ਸੁਰਖੀਆਂ ਚ ਰੱਖਿਆ।
11. ਜਿੱਥੇ ਪੂਰੇ ਦੇਸ਼ ਭਰ ਵਿੱਚ ਕੋਰੋਨਾ ਕਹਿਰ ਬਣ ਕੇ ਟੁੱਟਿਆ ਅਤੇ ਲੱਖਾਂ ਲੋਕਾਂ ਦੀ ਜਾਨ ਚਲੀ ਗਈ ਉਥੇ ਹੀ ਲੁਧਿਆਣਾ ਦੇ ਵਿੱਚ ਅਪਰੈਲ ਮਹੀਨੇ ਅੰਦਰ ਬੌਲੀਵੁੱਡ ਅਤੇ ਪੌਲੀਵੁੱਡ ਦੇ ਪ੍ਰਸਿੱਧ ਅਦਾਕਾਰ ਸਤੀਸ਼ ਕੌਲ ਦਾ 77 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ, ਉਨ੍ਹਾਂ ਨੇ ਦੇਸ਼ ਦੇ ਪ੍ਰਸਿੱਧ ਧਾਰਾਵਾਹਿਕ ਪ੍ਰੋਗਰਾਮ ਮਹਾਂਭਾਰਤ ਦੇ ਵਿਚ ਕੰਮ ਕੀਤਾ ਸੀ, ਇਸ ਤੋਂ ਇਲਾਵਾ ਉਨ੍ਹਾਂ ਦਰਜਨਾਂ ਹਿੰਦੀ ਅਤੇ ਪੰਜਾਬੀ ਫ਼ਿਲਮਾਂ ਵਿਚ ਬਤੌਰ ਮੁੱਖ ਅਦਾਕਾਰ ਕੰਮ ਕੀਤਾ ਸੀ, ਸਤੀਸ਼ ਕੋਲ ਲੰਬੀ ਬੀਮਾਰੀ ਤੋਂ ਵੀ ਜੂਝਦੀ ਰਹੇ, ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਮੱਦਦ ਲਈ ਚੈੱਕ ਵੀ ਭੇਜਿਆ ਗਿਆ ਸੀ ,ਪਰ ਕਰੋਨਾ ਦੇ ਦੌਰਾਨ ਉਹ ਇਸ ਸੰਸਾਰ ਨੂੰ ਅਲਵਿਦਾ ਆਖ ਗਏ।
12. ਲੁਧਿਆਣਾ ਉਦੋਂ ਵੀ ਸੁਰਖੀਆਂ ਚ ਆਇਆ ਜਦੋਂ 1983 ਭਾਰਤ ਵਿੱਚ ਭਾਰਤ ਨੂੰ ਪਹਿਲਾ ਕ੍ਰਿਕਟ ਵਿਸ਼ਵ ਕੱਪ ਜਿਤਾਉਣ ਚ ਅਹਿਮ ਯੋਗਦਾਨ ਪਾਉਣ ਵਾਲੇ ਕ੍ਰਿਕਟਰ ਯਸ਼ਪਾਲ ਸ਼ਰਮਾ ਦਾ ਦੇਹਾਂਤ ਹੋਇਆ, ਜਿਨ੍ਹਾਂ ਦਾ ਜੱਦੀ ਘਰ ਲੁਧਿਆਣਾ ਵਿੱਚ ਸਥਿਤ ਸੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਕ੍ਰਿਕਟ ਦੇ ਵਿੱਚ ਆਪਣਾ ਯੋਗਦਾਨ ਪਾਇਆ ਅਤੇ ਭਾਰਤ ਦੇ ਨਾਲ ਪੰਜਾਬ ਲੁਧਿਆਣਾ ਦਾ ਨਾਂ ਵੀ ਰੌਸ਼ਨ ਕੀਤਾ।