ਲੁਧਿਆਣਾ: ਜ਼ਿਲ੍ਹੇੇ ਵਿੱਚ ਲੱਖਾਂ ਦੀ ਆਬਾਦੀ ਹੈ ਅਤੇ ਕਈ ਲੋਕ ਅਜਿਹੇ ਵੀ ਹਨ ਜੋ ਬਿਨਾਂ ਛੱਤ ਤੋਂ ਲੁਧਿਆਣਾ ਵਿੱਚ ਮਿਹਨਤ ਮਜ਼ਦੂਰੀ ਕਰਕੇ ਬੜੀ ਮੁਸ਼ਕਿਲ ਨਾਲ ਦੋ ਵਕਤ ਦੀ ਰੋਟੀ ਜੋਗਾ ਕਮਾਉਂਦੇ ਹਨ। ਬਾਵਜੂਦ ਇਸਦੇ ਉਹ ਇੰਨ੍ਹੇ ਸਮਰੱਥ ਨਹੀਂ ਹੁੰਦੇ ਕਿ ਕਿਰਾਏ ਉੱਤੇ ਮਕਾਨ ਲੈਕੇ ਰਹਿ ਸਕਣ ਕਿਉਂਕਿ ਉਹ ਸਾਰੇ ਦਿਨ ਦੀ ਮਿਹਨਤ ਮਜ਼ਦੂਰੀ ਬਾਅਦ ਦੋ ਟੁੱਕ ਢਿੱਡ ਭਰਨ ਜੋਗਾ ਹੀ ਕਮਾ ਪਾਉਂਦੇ ਹਨ। ਇਸਦੇ ਚੱਲਦੇ ਹੀ ਉਨ੍ਹਾਂ ਨੂੰ ਮਜ਼ਬੂਰੀਵੱਸ ਸੜਕਾਂ ਉੱਤੇ ਸੌਂਅ ਕੇ ਜੀਵਨ ਨਿਰਬਾਹ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਸਰਕਾਰ ਦਾਅਵੇ ਕਰਦੀ ਹੈ ਕਿ ਗਰਮੀਆਂ-ਸਰਦੀਆਂ ਤੋਂ ਬਚਾਉਣ ਲਈ ਲੋੜਵੰਦ ਲੋਕਾਂ ਲਈ ਰੈਣ ਬਸੇਰੇ ਬਣਾਏ (night shelter) ਗਏ ਹਨ ਪਰ ਇੰਨ੍ਹਾਂ ਰੈਣ ਬਸੇਰਿਆਂ ਵਿੱਚ ਜੋ ਹਾਲਾਤ ਨੇ ਉੱਥੇ ਰਹਿਣਾ ਬਹੁਤ ਮੁਸ਼ਕਿਲ ਹੈ। ਸੜਕਾਂ ’ਤੇ ਸੌਣ ਵਾਲੇ ਲੋਕ ਰੈਣ ਬਸੇਰਿਆਂ ਦੀ ਥਾਂ ਸੜਕਾਂ ’ਤੇ ਹੀ ਸੌਂਣਾ ਜ਼ਿਆਦਾ ਪਸੰਦ ਕਰਦੇ ਹਨ ਕਿਉਂਕਿ ਉਨ੍ਹਾਂ ਦਾ ਕਹਿਣਾ ਕਿ ਰੈਣ ਬਸੇਰਿਆਂ ਵਿੱਚ ਤੜਕੇ ਚਾਰ ਪੰਜ ਵਜੇ ਉਠਾ ਕੇ ਉਨ੍ਹਾਂ ਨੂੰ ਭੇਜ ਦਿੱਤਾ ਜਾਂਦਾ ਹੈ ਅਤੇ ਰੈਣ ਬਸੇਰੇ ਖਾਲੀ ਕਰਵਾ ਲਏ ਜਾਂਦੇ ਹਨ।
ਬੇਸਹਾਰਿਆਂ ਦੇ ਦੁੱਖ ਨੂੰ ਦੇਖਦੇ ਹੋਏ ਈਟੀਵੀ ਭਾਰਤ ਦੀ ਟੀਮ ਵੱਲੋਂ ਰੈਣ ਬਸੇਰਿਆਂ ਦਾ ਦੌਰਾ ਕੀਤਾ ਗਿਆ ਤਾਂ ਕਈ ਕਮਰਿਆਂ ’ਤੇ ਜ਼ਿੰਦਰੇ ਜੜੇ ਹੋੋਏ ਸਨ ਜਦੋਂ ਪ੍ਰਬੰਧਕਾਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਤਾਂ ਨਗਰ ਨਿਗਮ ਹੀ ਦੱਸ ਸਕਦਾ ਹੈ।
ਹਾਲਾਂਕਿ ਲੋਕ ਇਹ ਕਹਿੰਦੇ ਵਿਖਾਈ ਦਿੱਤੇ ਕਿ ਰੈਣ ਬਸੇਰਿਆਂ ਵਿੱਚ ਰਹਿਣਾ ਮੁਸ਼ਕਿਲ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਤੜਕੇ ਉਠਾ ਕੇ ਭੇਜ ਦਿੱਤਾ ਜਾਂਦਾ ਹੈ ਅਤੇ ਜਿੰਨੀ ਦੂਰ ਰੈਣ ਬਸੇਰੇ ਬਣਾਏ ਗਏ ਹਨ ਉਨ੍ਹਾਂ ਨੂੰ ਉੱਥੇ ਤੱਕ ਜਾਣ ਲਈ ਕਿਰਾਇਆ ਖਰਚਣਾ ਪੈਂਦਾ ਹੈ ਜਿਸ ਕਰਕੇ ਉਹ ਇੱਥੇ ਰਹਿਣਾ ਹੀ ਪਸੰਦ ਕਰਦੇ ਹਨ।
ਉੱਥੇ ਹੀ ਦੂਜੇ ਪਾਸੇ ਰੈਣ ਬਸੇਰਿਆਂ ਦੇ ਪ੍ਰਬੰਧਕਾਂ ਨੇ ਕਿਹਾ ਕਿ ਅਸੀਂ ਤਾਂ ਸਿਰਫ਼ ਇੱਥੇ ਦੇਖਭਾਲ ਕਰਦੇ ਹਾਂ ਅਤੇ ਬਾਕੀ ਸਭ ਨਗਰ ਨਿਗਮ ਦੇ ਅਫਸਰਾਂ ਨੂੰ ਪਤਾ ਹੈ। ਉਨ੍ਹਾਂ ਕਿਹਾ ਕਿ ਲੁਧਿਆਣ ਨਗਰ ਨਿਗਮ ਵੱਲੋਂ 4 ਜ਼ੋਨਾਂ ਦੇ ਮੁਤਾਬਕ 4 ਹੀ ਰੈਣ ਬਸੇਰੇ ਬਣਾਏ ਗਏ ਹਨ ਅਤੇ 20 ਬਿਸਤਰੇ ਅਤੇ 50 ਬਿਸਤਰੇ ਵੀ ਹਨ ਦੂਜੇ ਪਾਸੇ ਸੜਕਾਂ ’ਤੇ ਸੌਣ ਵਾਲੇ ਲੋਕ ਆਪਣੇ ਅੱਡੇ ਛੱਡਣ ਨੂੰ ਤਿਆਰ ਨਹੀਂ ਉਨ੍ਹਾਂ ਨੂੰ ਲਿਆਉਣ ਲਈ ਬੱਸਾਂ ਵੀ ਭੇਜੀਆਂ ਜਾਂਦੀਆਂ ਹਨ।
ਇਹ ਵੀ ਪੜ੍ਹੋ: CM ਚੰਨੀ ਦੇ ਘਰ ਕੋਰੋਨਾ ਦੀ ਐਂਟਰੀ, ਪਰਿਵਾਰ ਦੇ 3 ਮੈਂਬਰ ਪਾਜ਼ੀਟਿਵ