ਲੁਧਿਆਣਾ: ਲੁਧਿਆਣਾ ਵਿੱਚ ਹੁਣ ਗੱਡੀਆਂ ਵਿੱਚ ਬੈਠ ਕੇ ਸ਼ਰਾਬ ਪੀਣ ਵਾਲਿਆਂ ਦੀ ਖੈਰ ਨਹੀਂ ਕਿਉਂਕਿ ਲੁਧਿਆਣਾ ਪੁਲਿਸ ਹੁਣ ਇਸ ਨੂੰ ਲੈ ਕੇ ਸਖ਼ਤ ਕਾਰਵਾਈ ਕਰਨ ਜਾਂ ਰਹੀ ਹੈ। ਜਿਸ ਦੀ ਤਹਿਤ ਪੁਲਿਸ ਵੱਲੋਂ ਬੁੱਧਵਾਰ ਦੇਰ ਰਾਤ ਲੁਧਿਆਣਾ ਦੇ ਸਰਾਭਾ ਨਗਰ, ਹੀਰੋ ਬੇਕਰੀ ਚੌਂਕ, ਕੇਨਾਲ ਰੋਡ, ਪੱਖੋਵਾਲ ਰੋਡ ਆਦਿ 'ਤੇ ਪੁਲਿਸ ਵੱਲੋਂ ਗੱਡੀਆਂ ਚੈੱਕ ਕੀਤੀਆਂ ਗਈਆਂ ਸਨ। ਗੱਡੀਆਂ ਵਿੱਚ ਬਹਿ ਕੇ ਸ਼ਰਾਬ ਪੀਣ ਵਾਲਿਆਂ 'ਤੇ ਸਖ਼ਤ ਕਾਰਵਾਈ ਕੀਤੀ ਗਈ। ਇਸ ਦੌਰਾਨ ਪੁਲਿਸ ਵੱਲੋਂ ਕੁੱਝ ਗੱਡੀਆਂ ਨੂੰ ਬੰਦ ਵੀ ਕੀਤੀਆਂ ਗਈਆਂ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬਹੁਤ ਸਾਰੀਆਂ ਸ਼ਿਕਾਇਤਾਂ ਆ ਰਹੀਆਂ ਸਨ। ਕਿ ਇਨ੍ਹਾਂ ਇਲਾਕਿਆਂ ਵਿੱਚ ਲੋਕ ਗੱਡੀਆਂ ਵਿੱਚ ਬਹਿ ਕੇ ਸ਼ਰਾਬ ਪੀਂਦੇ ਹਨ। ਇਸ ਨਾਲ ਕਈ ਪ੍ਰਕਾਰ ਦੇ ਹਾਦਸੇ ਵੀ ਹੋ ਜਾਂਦੇ ਸਨ। ਜਿਸ ਨੂੰ ਮੁੱਖ ਰੱਖਦਿਆਂ ਹੋਇਆ ਇਹ ਮੁਹਿੰਮ ਚਲਾਈ ਗਈ ਹੈ। ਜਿਸ ਦੇ ਤਹਿਤ ਰੋਜ਼ਾਨਾ ਇਨ੍ਹਾਂ ਇਲਾਕਿਆਂ ਵਿੱਚ ਹੁਣ ਚੈਕਿੰਗ ਕੀਤੀ ਜਾਵੇਗੀ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਗੱਡੀ ਵਿਚ ਸ਼ਰਾਬ ਪੀਣ ਤੋਂ ਬਾਅਦ ਕਈ ਪ੍ਰਕਾਰ ਦੇ ਹਾਦਸੇ ਹੁੰਦੇ ਹਨ। ਜਿਸ ਨਾਲ ਗੱਡੀ ਚਾਲਕ ਆਪਣੀ ਜਾਨ ਨੂੰ ਤਾਂ ਖ਼ਤਰੇ ਵਿੱਚ ਪਾਉਂਦੇ ਹੀ ਹਨ ਨਾਲ ਦੂਜੇ ਵਿਅਕਤੀਆਂ ਦੀ ਜਾਨ ਵੀ ਖਤਰੇ ਵਿੱਚ ਪਾ ਦਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਗੱਡੀ ਵਿੱਚ ਬਹਿ ਕੇ ਸ਼ਰਾਬ ਪੀਣਾ ਕਾਨੂੰਨੀ ਅਪਰਾਧ ਹੈ। ਇਸ ਲਈ ਉਹ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਲੋਕ ਕਾਨੂੰਨ ਦੀ ਉਲੰਘਣਾ ਨਾ ਕਰਨ 'ਤੇ ਜੇਕਰ ਕੋਈ ਨਾਲ ਕਾਨੂੰਨ ਦੀਆਂ ਉਲੰਘਣਾ ਕਰਦਾ ਹੈ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ:- ਭਾਰਤ-ਪਾਕਿ ਸਰਹੱਦ 'ਤੇ ਇੱਕ ਪਾਕਿਸਤਾਨੀ ਨਸ਼ਾ ਤਸਕਰ ਕਾਬੂ