ETV Bharat / state

ਕੀ ਹੈ ਅੰਮ੍ਰਿਤਸਰ ਦੇ ਨੇੜੇ ਮਿਲੀਆਂ ਸੁਰੰਗਾਂ ਦਾ ਅਸਲ ਸੱਚ, ਸੁਣੋਂ ਪੁਰਾਣੇ ਸਿੱਖ ਇਤਿਹਾਸਕਾਰ ਦੀ ਜ਼ੁਬਾਨੀ...? - ਪੁਰਾਤਨ ਅੰਗਰੇਜ਼ਾਂ ਦੇ ਵੇਲੇ ਦੇ ਨਕਸ਼ੇ ਕੱਢੇ

ਡਾ. ਅਨੁਰਾਗ ਸਿੰਘ ਨੇ ਦੱਸਿਆ ਕਿ ਇਹ ਕੋਈ ਸੁਰੰਗ ਜਾਂ ਕੋਈ ਇਮਾਰਤ ਨਹੀਂ ਸਗੋਂ ਗਿਆਨੀਆਂ ਦਾ ਬੁੰਗਾ ਹੈ। ਉਨ੍ਹਾਂ ਕਿਹਾ ਕਿ ਇਹ ਸਿੱਖ ਕੌਮ ਦੇ ਵਿੱਚ ਅਹਿਮ ਮਹੱਤਤਾ ਰੱਖਦੇ ਹਨ। ਓਧਰ ਇਤਿਹਾਸਕਾਰ ਭਾਈ ਸਤਿੰਦਰ ਸਿੰਘ ਨੇ ਦੱਸਿਆ ਕਿ ਪੁਰਾਣੀਆਂ ਕਿਤਾਬਾਂ ਵਿਚ ਜੋ ਸ੍ਰੀ ਹਰਿਮੰਦਰ ਸਾਹਿਬ ਦੇ ਨਕਸ਼ੇ ਨੇ ਉਨ੍ਹਾਂ ਵਿਚ ਗਿਆਨੀਆਂ ਦੇ ਬੁੰਗੇ ਦਾ ਜ਼ਿਕਰ ਹੈ ਅਤੇ ਉਨ੍ਹਾਂ ਨੇ ਇਸ ਦੇ ਨਾਲ ਪ੍ਰਮਾਣ ਵੀ ਦਿੱਤੇ।

ਕੀ ਹੈ ਅੰਮ੍ਰਿਤਸਰ ਦੇ ਨੇੜੇ ਮਿਲੀਆਂ ਸੁਰੰਗਾਂ ਦਾ ਅਸਲ ਸੱਚ

author img

By

Published : Jul 24, 2021, 1:24 PM IST

ਲੁਧਿਆਣਾ: ਸ੍ਰੀ ਹਰਿਮੰਦਰ ਸਾਹਿਬ ਪਰਿਸਰ ਦੇ ਵਿੱਚ ਜੋੜਾ ਘਰ ਬਣਾਉਣ ਨੂੰ ਲੈ ਕੇ ਖੁਦਾਈ ਦੇ ਦੌਰਾਨ ਹੇਠਾਂ ਮਿਲੀਆਂ ਪ੍ਰਾਚੀਨ ਇਮਾਰਤਾਂ ਨੂੰ ਲੈ ਕੇ ਹੁਣ ਇੱਕ ਨਵੀਂ ਬਹਿਸ ਛਿੜ ਗਈ ਹੈ ਕਈ ਸਿੱਖ ਵਿਦਵਾਨ ਇਸ ਨੂੰ ਆਮ ਇਮਾਰਤ ਦੱਸ ਰਹੇ ਹਨ ਪਰ ਕਈਆਂ ਦਾ ਕਹਿਣਾ ਹੈ ਕਿ ਇਸ ਦੀ ਵੱਖਰੀ ਇਤਿਹਾਸਿਕ ਮਹੱਤਤਾ ਹੈ ਜਿਸ ਸਬੰਧੀ ਅਸੀਂ ਪ੍ਰਸਿੱਧ ਸਿੱਖ ਇਤਿਹਾਸਕਾਰ ਅਤੇ ਦਰਜਨਾਂ ਕਿਤਾਬਾਂ ਲਿਖ ਚੁੱਕੇ ਡਾ. ਅਨੁਰਾਗ ਸਿੰਘ ਅਤੇ ਇਸ ਪੂਰੇ ਮਾਮਲੇ ਤੇ ਬੀਤੇ ਕਈ ਸਮੇਂ ਤੋਂ ਲਗਾਤਾਰ ਖੋਜ ਕਰ ਰਹੇ ਇਤਿਹਾਸਕਾਰ ਭਾਈ ਸਤਵਿੰਦਰ ਸਿੰਘ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਇਸ ਗੱਲਬਾਤ ਦੌਰਾਨ ਉਨ੍ਹਾਂ ਵੱਲੋਂ ਉਨ੍ਹਾਂ ਇਮਾਰਤਾਂ ਦੇ ਇਤਿਹਾਸ ‘ਤੇ ਚਾਨਣਾ ਪਾਇਆ ਹੈ।

ਕੀ ਹੈ ਅੰਮ੍ਰਿਤਸਰ ਦੇ ਨੇੜੇ ਮਿਲੀਆਂ ਸੁਰੰਗਾਂ ਦਾ ਅਸਲ ਸੱਚ

ਡਾ. ਅਨੁਰਾਗ ਸਿੰਘ ਨੇ ਦੱਸਿਆ ਕਿ ਇਹ ਕੋਈ ਸੁਰੰਗ ਜਾਂ ਕੋਈ ਇਮਾਰਤ ਨਹੀਂ ਸਗੋਂ ਗਿਆਨੀਆਂ ਦਾ ਬੁੰਗਾ ਹੈ। ਉਨ੍ਹਾਂ ਕਿਹਾ ਕਿ ਇਹ ਸਿੱਖ ਕੌਮ ਦੇ ਵਿੱਚ ਅਹਿਮ ਮਹੱਤਤਾ ਰੱਖਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਆਪ੍ਰੇਸ਼ਨ ਬਲੂ ਸਟਾਰ ਤੋਂ ਬਾਅਦ ਅਪਰੇਸ਼ਨ ਬਲੈਕ ਥੰਡਰ ਹੋਇਆ ਤਾਂ ਉਸ ਸਮੇਂ ਦੇ ਗਵਰਨਰ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਚ ਗਲਿਆਰਾ ਬਣਾਉਣ ਦੇ ਨਾਂ ਤੇ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਅਤੇ ਇਸ ਦੌਰਾਨ ਉਸ ਨੇ 45000 ਦੋ ਰੁਪਏ ਵਿੱਚ ਇਸ ਇਮਾਰਤ ਦਾ ਮੁਆਵਜ਼ਾ ਦੇ ਕੇ ਇਸ ਨੂੰ ਢਹਿ ਢੇਰੀ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਦਾ ਜ਼ਿਕਰ ਉਨ੍ਹਾਂ ਦੇ ਪਿਤਾ ਜੀ ਵੱਲੋਂ ਲਿਖੀ ਗਈ ਕਿਤਾਬ ‘ਚ ਵੀ ਹੈ ਜੋ 1992 ਵਿੱਚ ਲਿਖੀ ਗਈ ਸੀ।

ਉਨ੍ਹਾਂ ਨੇ ਦੱਸਿਆ ਕਿ ਪਰ ਸ਼੍ਰੋਮਣੀ ਕਮੇਟੀ ਇਹ ਨਹੀਂ ਚਾਹੁੰਦੀ ਕੇਸ ਦਾ ਅਸਲ ਸੱਚ ਸਾਹਮਣੇ ਆਵੇ। ਉਨ੍ਹਾਂ ਕਿਹਾ ਕਿ ਜੋ ਪੁਰਾਤਨ ਅੰਗਰੇਜ਼ਾਂ ਦੇ ਵੇਲੇ ਦੇ ਨਕਸ਼ੇ ਕੱਢੇ ਗਏ ਹਨ ਉਸ ਵਿੱਚ ਵੀ ਇਨ੍ਹਾਂ ਗਿਆਨੀਆਂ ਦੇ ਬੁੰਗੇ ਦਾ ਸਿਖਰ ਹੈ ਇਹ ਬਹੁਮੰਜ਼ਿਲਾ ਇਮਾਰਤ ਸੀ।

ਓਧਰ ਇਤਿਹਾਸਕਾਰ ਭਾਈ ਸਤਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਇਹ ਇਮਾਰਤਾਂ ਮਿਲੀਆਂ ਸਨ ਉਸ ਤੋਂ ਕੁਝ ਦਿਨ ਬਾਅਦ ਹੀ ਉਨ੍ਹਾਂ ਨੇ ਇਸ ਸਬੰਧੀ ਸੋਸ਼ਲ ਮੀਡੀਆ ਤੇ ਜਾਣਕਾਰੀ ਸਾਂਝੀ ਕਰ ਦਿੱਤੀ ਸੀ ਅਤੇ ਹੁਣ ਉਨ੍ਹਾਂ ਨੇ ਇਸ ਦੇ ਤਰਕ ਵੀ ਲੱਭੇ ਹਨ। ਉਨ੍ਹਾਂ ਨੇ ਕਿਹਾ ਕਿ ਪੁਰਾਣੀਆਂ ਕਿਤਾਬਾਂ ਵਿਚ ਜੋ ਸ੍ਰੀ ਹਰਿਮੰਦਰ ਸਾਹਿਬ ਦੇ ਨਕਸ਼ੇ ਨੇ ਉਨ੍ਹਾਂ ਵਿਚ ਗਿਆਨੀਆਂ ਦੇ ਬੁੰਗੇ ਦਾ ਜ਼ਿਕਰ ਹੈ ਅਤੇ ਉਨ੍ਹਾਂ ਨੇ ਇਸ ਦੇ ਨਾਲ ਪ੍ਰਮਾਣ ਵੀ ਦਿੱਤੇ।

ਉਨ੍ਹਾਂ ਕਿਹਾ ਕਿ ਉਹ ਇਸ ਦਾ ਵਿਰੋਧ ਨਹੀਂ ਕਰ ਰਹੇ ਕਿ ਇਥੇ ਜੋੜਾ ਘਰ ਨਹੀਂ ਬਣਨ ਚਾਹੀਦਾ ਪਰ ਆਪਣੀ ਧਰੋਹਰ ਅਤੇ ਆਪਣੀ ਵਿਰਾਸਤ ਨੂੰ ਵੀ ਸੰਭਾਲਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੀ ਸਾਂਭ ਹੋਣੀ ਚਾਹੀਦੀ ਹੈ ਇਸ ਬੁੰਗੇ ਦਾ ਬਚਾਅ ਕਰਦੇ ਹੋਏ ਜੋੜਾ ਘਰ ਵੀ ਸਥਾਪਿਤ ਕਰਨਾ ਚਾਹੀਦਾ ਹੈ ਪਰ ਆਪਣੀ ਧਰੋਹਰ ਨੂੰ ਵੀ ਸਾਂਭਣਾ ਜ਼ਰੂਰੀ ਹੈ।

ਇਹ ਵੀ ਪੜ੍ਹੋ: ਬੇਅਦਬੀ ਮਾਮਲਾ: ਸਰਬੱਤ ਖਾਲਸਾ ਨੇ ਪੰਜਾਬ ਸਰਕਾਰ ਖਿਲਾਫ਼ ਕੀ ਚੁੱਕਿਆ ਹੁਣ ਤੱਕ ਦਾ ਸਭ ਤੋਂ ਵੱਡਾ ਕਦਮ ?

ETV Bharat Logo

Copyright © 2025 Ushodaya Enterprises Pvt. Ltd., All Rights Reserved.