ਲੁਧਿਆਣਾ: ਕੇਂਦਰ ਸਰਕਾਰ ਵੱਲੋਂ ਕੱਲ੍ਹ ਆਮ ਬਜਟ 2023 ਪੇਸ਼ ਕੀਤਾ ਜਾ ਰਿਹਾ ਹੈ, ਜਿਸਨੂੰ ਲੈਕੇ ਹਰ ਵਰਗ ਨੂੰ ਉਮੀਦ ਹੈ ਕਿ ਕੁੱਝ ਖਾਸ ਹੋਵੇਗਾ।ਆਮ ਵਿਅਕਤੀ ਜੋਕਿ ਮਹਿੰਗਾਈ ਦੇ ਬੋਝ ਹੇਠ ਦਬਿਆ ਹੋਇਆ ਹੈ ਉਸਨੇ ਆਸ ਜਤਾਈ ਹੈ ਕਿ ਆਮ ਬਜਟ ਵਿੱਚ ਆਮ ਲੋਕਾਂ ਨੂੰ ਰਾਹਤ ਦਿੱਤੀ ਜਾਵੇ। ਆਮ ਮਹਿਲਾਵਾਂ ਨੇ ਜਿਥੇ ਰਸੋਈ ਦੀ ਗੱਲ ਕੀਤੀ ਹੈ, ਉਥੇ ਹੀ ਕੰਮਕਾਜੀ ਮਹਿਲਾਵਾਂ ਨੇ ਪੈਟਰੋਲ ਡੀਜ਼ਲ ਅਤੇ ਸਿੱਖਿਆ ਦੇ ਖੇਤਰ ਵਿੱਚ ਸਿਹਤ ਦੇ ਖੇਤਰ ਵਿੱਚ ਲੋਕਾਂ ਨੂੰ ਵਧ ਤੋਂ ਵੱਧ ਰਾਹਤ ਦੇਣ ਦੀ ਮੰਗ ਕੀਤੀ ਹੈ। ਮਹਿਲਾਵਾਂ ਨੇ ਕਿਹਾ ਕਿ ਸਿੱਖਿਆ ਦੇ ਖੇਤਰ, ਸਿਹਤ ਦੇ ਖੇਤਰ ਦੇ ਨਾਲ ਨਾਲ ਰੁਜ਼ਗਾਰ ਦੇ ਖੇਤਰ ਵਿੱਚ ਸੁਧਾਰਾਂ ਦੀ ਬੇਹੱਦ ਲੋੜ ਹੈ। ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਸ਼ਹਿਰ ਦੀਆਂ ਮਹਿਲਾਵਾਂ ਨੇ ਬਜਟ ਤੋਂ ਆਪਣੀਆਂ ਉਮੀਦਾਂ ਦਾ ਖੁਲਾਸਾ ਹੈ...
ਸਿੱਖਿਆ ਖੇਤਰ ਉੱਤੇ ਸੁਧਾਰ ਦੀ ਲੋੜ: ਵਿਸ਼ੇਸ਼ਤੌਰ ਉੱਤੇ ਲੜਕੀਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਿੱਖਿਆ ਦੇ ਖੇਤਰ ਨੂੰ ਲੈ ਕੇ ਸੁਧਾਰਾਂ ਦੀ ਬੇਹੱਦ ਲੋੜ ਹੈ ਕਿਉਂਕਿ ਉਨ੍ਹਾਂ ਨੂੰ ਜਦੋਂ ਪ੍ਰੋਫੈਸ਼ਨਲ ਕੋਰਸ ਕਰਨੇ ਪੈਂਦੇ ਹਨ ਤਾਂ ਉੱਥੇ ਵੱਡੀਆਂ ਫੀਸਾਂ ਦੇਣੀਆਂ ਪੈਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਕਰਕੇ ਅਸੀਂ ਸਿੱਖਿਆ ਤੋਂ ਵਾਂਝੇ ਰਹਿ ਜਾਂਦੇ ਹਾਂ। ਸਿੱਖਿਆ ਦੇ ਖੇਤਰ ਦੇ ਵਿੱਚ ਸੁਧਾਰ ਕਰਨ ਦੀ ਬੇਹੱਦ ਲੋੜ ਹੈ। ਖਾਸ ਕਰਕੇ ਡਿਗਰੀ ਕਾਲਜਾਂ ਦੇ ਵਿਚ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਆ ਦੇਣੀ ਚਾਹੀਦੀ ਹੈ ਤਾਂ ਕਿ ਉਹ ਰੁਜ਼ਗਾਰ ਹਾਸਲ ਕਰ ਸਕਣ।
ਇਹ ਵੀ ਪੜ੍ਹੋ: Drugs Supply Chain: ਜੇਲ੍ਹ ਵਿੱਚੋਂ ਮੋਬਾਇਲ ਰਾਹੀਂ ਚੱਲਦਾ ਸੀ ਨਸ਼ੇ ਦਾ ਕਾਰੋਬਾਰ, ਪੜ੍ਹੋ ਪੁਲਿਸ ਨੇ ਕਿਵੇਂ ਕੀਤਾ ਪਰਦਾਫਾਸ਼
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘਟਣ: ਪੈਟਰੋਲ-ਡੀਜ਼ਲ ਦੇ ਮੁੱਦੇ ਨੂੰ ਲੈ ਕੇ ਵੀ ਮਹਿਲਾਵਾਂ ਨੇ ਕਿਹਾ ਕਿ ਜਿਨ੍ਹਾਂ ਦੇ ਵਿਚ ਕਟੌਤੀ ਕਰਨੀ ਚਾਹੀਦੀ ਹੈ ਸਿਹਤ ਸੁਵਿਧਾਵਾਂ ਚੰਗੀਆਂ ਹੋਣੀਆਂ ਚਾਹੀਦੀਆਂ ਹਨ। ਪੀਜੀਆਈ ਵਰਗੇ ਹਸਪਤਾਲ ਬਣਨੇ ਚਾਹੀਦੇ ਨੇ, ਜਿਥੇ ਉਨ੍ਹਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਮਿਲ ਸਕਣ। ਮਹਿਲਾਵਾਂ ਨੇ ਕਿਹਾ ਕਿ ਅਸੀਂ ਮੁਫ਼ਤ ਦੀ ਗੱਲ ਨਹੀਂ ਕਰ ਰਹੇ ਪਰ ਸਿੱਖਿਆ ਅਤੇ ਸਿਹਤ ਵਾਜਬ ਕੀਮਤਾਂ ਤੇ ਮਿਲਣੀ ਚਾਹੀਦੀ ਹੈ ਤਾਂ ਕਿ ਉਸ ਨੂੰ ਆਮ ਪਰਿਵਾਰ ਦਾ ਵਿਅਕਤੀ ਵੀ ਹਾਸਿਲ ਕਰ ਸਕੇ। ਰਸੋਈ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਖਾਣ ਪੀਣ ਦਾ ਸਮਾਨ ਸਸਤਾ ਹੋਣਾ ਚਾਹੀਦਾ ਹੈ ਜੋ ਕਿ ਸਾਡੀ ਮੁੱਢਲੀ ਜ਼ਰੂਰਤ ਹੈ।