ਲੁਧਿਆਣਾ: ਪੰਜਾਬ ਦੇ ਵਿੱਚ ਗਰਮੀ ਨੇ ਵੱਟ ਕੱਢੇ ਪਏ ਨੇ, ਗਰਮੀ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ, ਬੀਤੇ ਦਿਨੀਂ ਵੈਸਟਰਨ ਡਿਸਟਰਬੈਂਸ ਕਰਕੇ ਮੌਸਮ ਦੇ ਵਿੱਚ ਥੋੜ੍ਹੀ ਜਿਹੀ ਤਬਦੀਲੀ ਜ਼ਰੂਰ ਵੇਖਣ ਨੂੰ ਮਿਲੀ ਸੀ। ਪਰ ਮੁੜ ਤੋਂ ਤਾਪਮਾਨ ਵੱਧਦੇ ਜਾ ਰਹੇ ਨੇ ਮੌਜੂਦਾ ਹਾਲਾਤ ਦੀ ਗੱਲ ਜੇਕਰ ਕੀਤੀ ਜਾਵੇ ਤਾਂ ਅੱਜ ਦਾ ਤਾਪਮਾਨ 40 ਡਿਗਰੀ ਰਿਹਾ।
ਜੋ ਕਿ ਅਪਰੈਲ ਮਹੀਨੇ ਵਿੱਚ ਇਨ੍ਹਾਂ ਦਿਨਾਂ ਅੰਦਰ ਆਮ ਤੌਰ ਤੇ 34 ਡਿਗਰੀ ਦੇ ਨੇੜੇ ਰਹਿੰਦਾ ਹੈ ਜਦੋਂ ਕਿ ਦੂਜੇ ਪਾਸੇ ਘੱਟੋ ਘੱਟ ਤਾਪਮਾਨ ਅੱਜ 23 ਡਿਗਰੀ ਰਿਹਾ ਜੋ ਕਿ ਆਮ ਅਪਰੈਲ ਮਹੀਨੇ ਵਿੱਚ ਇਨ੍ਹਾਂ ਦਿਨਾਂ ਅੰਦਰ 19 ਡਿਗਰੀ ਦੇ ਕਰੀਬ ਚੱਲ ਰਿਹਾ ਹੈ ਜਿਸ ਤੋਂ ਜ਼ਾਹਿਰ ਹੈ ਕਿ ਗਰਮੀ ਦਾ ਪ੍ਰਕੋਪ ਲਗਾਤਾਰ ਜਾਰੀ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਨੇ ਦੱਸਿਆ ਕਿ ਆਉਂਦੇ 20 ਅਤੇ 21 ਅਪ੍ਰੈਲ ਨੂੰ ਇਕ ਫਰੈੱਸ਼ ਸਿਸਟਮ ਆ ਰਿਹਾ ਹੈ ਜਿਸ ਨਾਲ ਮਾਝਾ ਅਤੇ ਦੋਆਬਾ ਖੇਤਰ ਦੇ ਅੰਦਰ ਕਈ ਥਾਵਾਂ ਤੇ ਹਲਕੀ ਬਾਰਿਸ਼ ਜਦੋ ਕਿ ਮਾਲਵਾ ਖੇਤਰ ਦੇ ਵਿੱਚ ਠੰਢੀਆਂ ਹਵਾਵਾਂ ਅਤੇ ਤੇਜ਼ ਹਨ੍ਹੇਰੀ ਚੱਲਣ ਦੀ ਭਵਿੱਖਬਾਣੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਗਰਮੀ ਤੋਂ ਥੋੜ੍ਹੀ ਬਹੁਤ ਰਾਹਤ ਜ਼ਰੂਰ ਮਿਲੇਗੀ ਅਤੇ ਤਾਪਮਾਨ ਵੀ ਇੱਕ ਜਾਂ ਦੋ ਡਿਗਰੀ ਤੱਕ ਹੇਠਾਂ ਆ ਜਾਣਗੇ ਪਰ ਇਸ ਨਾਲ ਬਹੁਤਾ ਫ਼ਰਕ ਨਹੀਂ ਪੈਣ ਵਾਲਾ ਉਨ੍ਹਾਂ ਦੱਸਿਆ ਕਿ ਇਸ ਵਾਰ ਮੌਨਸੂਨ ਦੀ ਜੋ ਭਵਿੱਖਬਾਣੀ ਆਈਐਮਡੀ ਵੱਲੋਂ ਆਈ ਹੈ ਉਸ ਮੁਤਾਬਕ ਮੌਨਸੂਨ ਆਮ ਰਹਿਣ ਵਾਲਾ ਹੈ।
ਉੱਥੇ ਹੀ ਦੂਜੇ ਪਾਸੇ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਵੀ ਆਪਣੀ ਫ਼ਸਲ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ, ਸਬਜ਼ੀਆਂ ਗਰਮ ਹਵਾਵਾਂ ਅਤੇ ਜ਼ਿਆਦਾ ਗਰਮੀ ਪੈਣ ਨਾਲ ਖਰਾਬ ਹੋ ਜਾਂਦੀਆਂ ਹਨ, ਇਸ ਕਰਕੇ ਉਨ੍ਹਾਂ ਨੂੰ ਪਾਣੀ ਕਿਸਾਨਾਂ ਨੂੰ ਦਿੰਦੇ ਰਹਿਣਾ ਚਾਹੀਦਾ ਹੈ। ਉੱਥੇ ਹੀ ਉਨ੍ਹਾਂ ਕਿਹਾ ਕਿ ਕਣਕ ਦੀ ਫਸਲ ਜੋ ਪੱਕੀ ਖੇਤਾਂ ਵਿੱਚ ਖੜ੍ਹੀ ਹੈ। ਤੇਜ਼ ਹਨ੍ਹੇਰੀ ਚੱਲਣ ਨਾਲ ਬਿਜਲੀ ਨਾਲ ਸ਼ਾਰਟ ਸਰਕਟ ਹੋਰ ਦਾ ਖਤਰਾ ਬਣਿਆ ਰਹਿੰਦਾ ਹੈ।
ਇਸ ਕਰਕੇ ਕਿਸਾਨ ਆਪਣੀ ਪੱਕੀ ਖੜ੍ਹੀ ਕਣਕ ਦੀ ਫਸਲ ਦੇ ਕੋਲ ਪਾਣੀ ਦਾ ਪ੍ਰਬੰਧ ਜ਼ਰੂਰ ਕਰ ਕੇ ਰੱਖਣ। ਉਥੇ ਹੀ ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਗਰਮੀ ਤੋਂ ਜਿੰਨ੍ਹਾਂ ਬੱਝ ਕੇ ਰਹਿ ਸਕਦੇ ਨੇ ਬਚਣ ਦੁਪਹਿਰ ਵੇਲੇ ਘੱਟ ਨਿਕਲਣ, ਇਸ ਤੋਂ ਇਲਾਵਾ ਤਰਲ ਪਦਾਰਥਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਅਤੇ ਸਿੱਧੀ ਧੁੱਪ ਤੋਂ ਆਪਣੇ ਆਪ ਨੂੰ ਜ਼ਰੂਰ ਬਚਾਉਣ।
ਇਹ ਵੀ ਪੜੋ:- ਕੇਂਦਰ ਨੇ ਚੁੱਪ ਚੁਪੀਤੇ ਵਧਾਏ ਕਪਾਹ ਦੇ ਬੀਜਾਂ ਦੇ ਭਾਅ, ਭੜਕੇ ਕਿਸਾਨ