ETV Bharat / state

War Against Drug: ਪਹਿਲਾਂ ਖੁਦ ਕਰਦਾ ਸੀ ਨਸ਼ੇ, ਫਿਰ ਦੋਸਤ ਦੀ ਮੌਤ ਨੇ ਬਦਲੀ ਜ਼ਿੰਦਗੀ, ਹੁਣ ਲੋਕਾਂ ਨੂੰ ਨਸ਼ੇ ਖਿਲਾਫ਼ ਕਰ ਰਿਹਾ ਜਾਗਰੂਕ - ਰਾਜਪਾਲ ਬਨਵਾਰੀ ਲਾਲ ਪੁਰੋਹਿਤ

ਲੁਧਿਆਣਾ ਦਾ ਰਾਜਦੀਪ ਨਸ਼ਿਆਂ ਖਿਲਾਫ਼ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਜਿਸ 'ਚ ਉਨ੍ਹਾਂ ਵਲੋਂ ਨਸ਼ਿਆਂ ਨੂੰ ਤਿਆਗਣ ਦੇ ਸਲੋਗਨ ਦੇ ਨਾਲ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਬਾਈਕ ਰੈਲੀ ਕੀਤੀ ਗਈ। ਇਸ ਦੇ ਨਾਲ ਹੀ ਪਿੰਡਾਂ ਅਤੇ ਸਕੂਲਾਂ 'ਚ ਵੀ ਜਾ ਕੇ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। (War Against Drug)

War Against Drug
War Against Drug
author img

By ETV Bharat Punjabi Team

Published : Sep 13, 2023, 10:27 AM IST

Updated : Sep 13, 2023, 1:00 PM IST

ਆਪਣੀ ਜ਼ਿੰਦਗੀ ਨਾਲ ਜੁੜੀ ਕਹਾਣੀ ਦੱਸਦੇ ਹੋਏ

ਲੁਧਿਆਣਾ: ਪੰਜਾਬ ਦੇ ਵਿੱਚ ਨਸ਼ਿਆਂ ਦਾ ਵੱਗ ਰਿਹਾ ਛੇਵਾਂ ਦਰਿਆ ਕਈ ਘਰਾਂ ਦੇ ਚਿਰਾਗ ਬੁਝਾ ਚੁੱਕਾ ਹੈ। ਇੱਕ ਵਾਰ ਚਿੱਟੇ ਦੀ ਲਤ 'ਚ ਲੱਗਣ ਵਾਲੇ ਨੌਜਵਾਨ ਦਾ ਨਸ਼ੇ ਦੀ ਲਤ ਚੋਂ ਬਾਹਰ ਨਿਕਲਣਾ ਬੇਹੱਦ ਮੁਸ਼ਕਿਲ ਮੰਨਿਆ ਜਾਂਦਾ ਹੈ ਪਰ ਰਾਜਦੀਪ ਸਿੰਘ ਨੌਜਵਾਨਾਂ ਲਈ ਵੱਡੀ ਉਦਾਹਰਣ ਹਨ, ਜੋ ਨਸ਼ਾ ਛੱਡ ਕੇ ਚੰਗੇ ਰਾਹ ਪੈਣਾ ਚਾਹੁੰਦੇ ਹਨ। ਰਾਜਦੀਪ ਹੁਣ ਪੀਸ ਫਾਊਂਡੇਸ਼ਨ ਨਾਲ ਮਿਲ ਕੇ ਕੰਮ ਕਰ ਰਹੇ ਹਨ, ਜੋ ਕਿ ਯੂ ਐਨ ਵੱਲੋਂ ਪ੍ਰਮਾਣਿਤ ਹੈ ਅਤੇ ਨਸ਼ੇ ਵਿਰੁੱਧ ਚੱਲ ਰਹੇ ਪ੍ਰੋਗਰਾਮ ਦਾ ਹਿੱਸਾ ਬਣ ਕੇ ਨੌਜਵਾਨਾਂ ਅਤੇ ਬੱਚਿਆਂ ਨੂੰ ਨਸ਼ੇ ਦੇ ਖਿਲਾਫ ਜਾਗਰੂਕ ਕਰ ਰਹੇ ਹਨ। (War Against Drug)

ਨਸ਼ੇ ਦੀ ਦਲਦਲ 'ਚ ਫਸੇ ਨੌਜਵਾਨਾਂ ਲਈ ਯਤਨ: ਹੁਣ ਤੱਕ ਰਾਜਦੀਪ ਸਿੰਘ 250 ਦੇ ਕਰੀਬ ਸਰਕਾਰੀ ਸਕੂਲਾਂ ਦੇ ਵਿੱਚ ਨਾਟਕ ਕਰਵਾ ਕੇ ਪੰਜਾਬ ਪੁਲਿਸ ਦੇ ਨਾਲ ਮਿਲ ਕੇ ਨਸ਼ੇ ਦੇ ਖਿਲਾਫ ਨੌਜਵਾਨਾਂ ਨੂੰ ਜਾਗਰੂਕ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੇਰੀ ਜ਼ਿੰਦਗੀ ਦਾ ਹੁਣ ਇਹੀ ਮਕਸਦ ਹੈ ਕਿ ਨਸ਼ੇ ਦੀ ਦਲਦਲ 'ਚ ਫਸੇ ਨੌਜਵਾਨਾਂ ਨੂੰ ਕਿਵੇਂ ਬਾਹਰ ਕੱਢਿਆ ਜਾਵੇ। ਇਸ ਦੇ ਚੱਲਦੇ ਰਾਜਦੀਪ ਨੂੰ ਪੰਜਾਬ ਸਰਕਾਰ ਕਈ ਸਨਮਾਨ ਚਿੰਨ੍ਹ ਵੀ ਦੇ ਚੁੱਕੀ ਹੈ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਦੇ ਚੁੱਕੇ ਹਨ। ਭਾਰਤੀ ਫ਼ੌਜ ਵੱਲੋਂ ਉਨ੍ਹਾਂ ਨੂੰ ਕਈ ਵਾਰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਹ ਇੱਕਲੌਤੇ ਪੰਜਾਬ ਦੇ ਅਜਿਹੇ ਬਾਈਕਰ ਹਨ ਜੋ ਕਿ ਨਸ਼ੇ ਖਿਲਾਫ ਸਭ ਤੋਂ ਵੱਡੀ ਰੈਲੀ ਕੱਢਣ ਦਾ ਕੀਰਤੀਮਾਨ ਸਥਾਪਿਤ ਕਰ ਚੁੱਕੇ ਹਨ।

ਰਾਜਦੀਪ ਸਿੰਘ, ਸਮਾਜ ਸੇਵਕ
ਰਾਜਦੀਪ ਸਿੰਘ, ਸਮਾਜ ਸੇਵਕ

ਕਈ ਕੀਰਤੀਮਾਨ ਬਣਾਏ: ਰਾਜਦੀਪ ਸਿੰਘ ਹੁਣ ਤੱਕ 5 ਵਾਰ ਇੰਡੀਆ ਬੁੱਕ ਆਫ ਰਿਕਾਰਡ ਚ ਅਪਣਾ ਨਾਂਅ ਦਰਜ ਕਰਵਾ ਚੁੱਕੇ ਹਨ। ਇਸ ਦੇ ਨਾਲ ਹੀ 2 ਵਾਰ ਲਿਮਕਾ ਬੁੱਕ ਆਫ ਰਿਕਾਰਡ, ਅਸੀਸਟ ਵਰਲਡ ਰਿਕਾਰਡ ਹੋਲਡਰ, ਵਜਰ ਵਰਲਡ ਰਿਕਾਰਡ, ਗਲੋਬਲ ਰਿਕਾਰਡ 'ਚ ਆਪਣਾ ਨਾਮ ਦਰਜ ਕਰਵਾ ਚੁੱਕੇ ਹਨ। ਇਸ ਦੇ ਨਾਲ ਹੀ ਰਾਜਦੀਪ ਨੂੰ ਪੰਜਾਬ ਸਰਕਾਰ ਵਲੋਂ ਸਨਮਾਨਿਤ ਕੀਤਾ ਜਾ ਚੁੱਕਿਆ ਅਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਵੀ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ ਜਾ ਚੁੱਕਿਆ ਹੈ।

ਲੱਦਾਖ ਤੋਂ ਲਾਹੌਲ ਸਪੀਤੀ ਤੱਕ 6 ਰੈਲੀਆਂ: ਇਸ ਦੇ ਨਾਲ ਹੀ ਘਰੇਲੂ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ 2010 ਚ ਰਾਜਦੀਪ ਦਾ ਵਿਆਹ ਹੋਇਆ ਸੀ ਤੇ ਉਨ੍ਹਾਂ ਦੀ ਇਕ ਬੇਟੀ ਅਤੇ ਇਕ ਬੇਟਾ ਹੈ। ਉਹ ਪੰਜਾਬ ਦੇ ਇਕਲੌਤੇ ਪਾਧਰੀ ਹਨ ਜੋਕਿ ਬਾਈਕ ਰਾਈਡੰਗ ਕਰਦੇ ਹਨ। ਇਸ ਦੇ ਨਾਲ ਹੀ ਰਾਜਦੀਪ Say no to drug ਨਾਂ ਦੇ ਸਲੋਗਨ ਹੇਠ ਲੱਦਾਖ ਤੋਂ ਲਾਹੌਲ ਸਪੀਤੀ ਤੱਕ 6 ਰੈਲੀਆਂ ਕੱਢ ਚੁੱਕੇ ਹਨ। ਇਸ ਤੋਂ ਇਲਾਵਾ ਸ਼ਿੰਕੁਲਾ ਦ੍ਰਰਾ, ਜਾਲੋਰੀ ਦ੍ਰਰਾ ਵਰਗੇ ਕਈ ਅਹਿਮ ਹਿੱਸਿਆਂ 'ਚ ਜਾ ਚੁੱਕੇ ਹਨ।

ਨਸ਼ੇ ਵਿਰੁੱਧ ਮੁਹਿੰਮ: ਰਾਜਦੀਪ ਨੇ ਦੱਸਿਆ ਕਿ ਜਦੋਂ ਉਹ 18 ਸਾਲ ਦੇ ਸੀ ਤਾਂ ਪੜ੍ਹਾਈ ਦੇ ਦਬਾਅ ਦੇ ਕਾਰਨ ਉਨ੍ਹਾਂ ਦੇ ਦੋਸਤਾਂ ਨੇ ਉਸ ਨੂੰ ਨਸ਼ੇ ਦੀ ਲਤ ਲਗਾ ਦਿੱਤੀ, ਜਿਸ ਤੋਂ ਬਾਅਦ ਉਹ ਚਿੱਟੇ ਦਾ ਨਸ਼ਾ ਕਰਨ ਲੱਗ ਗਏ, ਪਰ ਇੱਕ ਦਿਨ ਉਨ੍ਹਾਂ ਦੇ ਦੋਸਤ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਜਿਸ ਤੋਂ ਬਾਅਦ ਉਨ੍ਹਾਂ ਨੇ ਫੈਸਲਾ ਕੀਤਾ ਕੇ ਉਹ ਨਸ਼ਾ ਛੱਡ ਦੇਣਗੇ। ਉਨ੍ਹਾਂ ਨੇ ਬਿਨ੍ਹਾਂ ਕਿਸੇ ਨਸ਼ਾ ਛੁਡਾਊ ਕੇਂਦਰ ਜਾ ਕੇ ਨਸ਼ਾ ਛੱਡਿਆ ਅਤੇ ਫਿਰ ਉਨ੍ਹਾਂ ਫੈਸਲਾ ਕੀਤਾ ਕਿ ਕਿਉਂ ਨਾ ਉਨ੍ਹਾਂ ਵਰਗੇ ਹੋਰ ਨੌਜਵਾਨਾਂ ਨੂੰ ਵੀ ਨਸ਼ੇ ਦੀ ਦਲਦਲ ਚੋਂ ਬਾਹਰ ਕੱਢਿਆ ਜਾਵੇ ਜੋ ਆਪਣੀ ਜਿੰਦਗੀ ਬਰਬਾਦ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਹ ਨੌਜਵਾਨਾਂ ਨੂੰ ਨਸ਼ੇ ਦੇ ਖਿਲਾਫ ਆਪਣੀ ਕਹਾਣੀ ਦੱਸ ਕੇ ਜਾਗਰੂਕ ਕਰਦੇ ਹਨ। ਇਸ ਦੇ ਨਾਲ ਹੀ 40 ਮਿੰਟ ਦਾ ਉਨ੍ਹਾਂ ਦੀ ਜ਼ਿੰਦਗੀ 'ਤੇ ਅਧਾਰਿਤ ਇਕ ਨਾਟਕ ਨਸ਼ੇ ਦੀ ਦਲਦਲ 'ਚ ਫਸੇ ਨੌਜਵਾਨਾਂ ਨੂੰ ਨਸ਼ੇ ਤਿਆਗਣ ਲਈ ਪ੍ਰੇਰਿਤ ਕਰਦਾ ਹੈ।

ਸਭ ਤੋਂ ਵੱਡੀ ਰੈਲੀ: ਰਾਜਦੀਪ ਨੂੰ ਬਾਈਕ ਚਲਾਉਣ ਦਾ ਸ਼ੌਂਕ ਆਪਣੇ ਪਿਤਾ ਤੋਂ ਮਿਲਿਆ ਹੈ ਜੋ ਕਿ ਬਾਈਕ ਦੇ ਸ਼ੌਕੀਨ ਸਨ। ਜਿਸ ਕਰਕੇ ਉਨ੍ਹਾਂ ਨੇ ਬਾਈਕ ਕਲੱਬ ਦੇ ਨਾਲ ਜੁੜ ਕੇ ਇਸ ਦੀ ਸ਼ੁਰੂਆਤ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਨੇ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਇਕ ਬਾਈਕ ਰੈਲੀ ਕੱਢੀ, ਜਿਸ 'ਚ ਇੰਨ੍ਹੀਂ ਵੱਡੀ ਗਿਣਤੀ 'ਚ ਬਾਈਕਰ ਇਕੱਠੇ ਹੋਏ ਕਿ 5 ਰਿਕਾਰਡ ਉਨ੍ਹਾਂ ਨੇ ਇਕੱਠਿਆਂ ਹੀ ਬਣਾ ਦਿੱਤੇ। ਉਨ੍ਹਾਂ ਦੱਸਿਆ ਕਿ ਪੰਜਾਬ 'ਚ ਉਹ ਇਕੱਲੇ ਬਾਈਕਰ ਹਨ, ਜਿਨ੍ਹਾਂ ਨੇ ਨਸ਼ੇ ਦੇ ਖ਼ਿਲਾਫ਼ ਲਿਮਕਾ ਬੁੱਕ ਆਫ ਰਿਕਾਰਡ 'ਚ ਅਪਣਾ ਨਾਂ ਦਰਜ ਕਰਵਾਇਆ ਹੈ। ਰਾਜਦੀਪ ਨੇ ਕਿਹਾ ਕਿ ਨਸ਼ੇ ਕਾਰਨ ਪੰਜਾਬ ਦੀ ਜਵਾਨੀ ਬਰਬਾਦ ਹੋ ਰਹੀ ਹੈ, ਜਿਸ ਨੂੰ ਪਿੱਛੇ ਮੋੜਨਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਪੁਲਿਸ ਦੇ ਨਾਲ ਮਿਲ ਕੇ ਉਹ ਨਸ਼ੇ ਦੇ ਵਿਰੁੱਧ ਪਿੰਡਾਂ ਅਤੇ ਸਕੂਲਾਂ-ਕਾਲਜਾਂ 'ਚ ਨੌਜਵਾਨਾਂ ਨੂੰ ਨਸ਼ੇ ਤਿਆਗਣ ਦੀ ਅਪੀਲ ਕਰਦੇ ਹਨ।

Last Updated : Sep 13, 2023, 1:00 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.