ਲੁਧਿਆਣਾ: ਸਿਮਰਜੀਤ ਬੈਂਸ ’ਤੇ ਕਥਿਤ ਸਰੀਰਕ ਸ਼ੋਸ਼ਣ ਦੇ ਇਲਜ਼ਾਮ (victim who accused simarjit singh Bains) ਲਾਉਣ ਵਾਲੀ ਪੀੜਤ ਮਹਿਲਾ ਲੁਧਿਆਣਾ ਵਿਖੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੀ। ਇਸ ਦੌਰਾਨ ਪੀੜਤ ਮਹਿਲਾ ਨੇ ਸਵਾਲ ਚੁੱਕਦੇ ਹੋਏ ਕਿਹਾ ਕਿ ਉਸ ਨੂੰ ਪੁਲਿਸ ਵੱਲੋਂ ਬਾਹਰ ਕੱਢਿਆ ਗਿਆ ਕੀ ਸਰਕਾਰੀ ਦਫਤਰ ਆਮ ਲੋਕਾਂ ਦੇ ਲਈ ਨਹੀ ਹੁੰਦੇ ਹਨ।
ਦੱਸ ਦਈਏ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਿਰਕਟ ਹਾਊਸ ਚ ਕੌਂਸਲਰਾਂ ਨਾਲ ਮੁਲਾਕਾਤ (Navjot Sidhu in ludhiana ) ਕਰਨ ਲਈ ਪਹੁੰਚੇ ਸੀ। ਇਸ ਦੌਰਾਨ ਸਿਰਕਟ ਹਾਊਸ ਵਿਖੇ ਸਿਮਰਜੀਤ ਬੈੰਸ ’ਤੇ ਕਥਿਤ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਲਾਉਣ ਵਾਲੀ ਪੀੜਤ ਮਹਿਲਾ ਪਹੁੰਚੀ। ਜਿੱਥੇ ਉਸ ਨੂੰ ਪੁਲਿਸ ਨੇ ਬਾਹਰ ਕੱਢ ਦਿੱਤਾ। ਅਤੇ ਹਵਾਲਾ ਦਿੱਤਾ ਕਿ ਇਹ ਸਰਕਾਰੀ ਥਾਂ ਹੈ ਜਿਸ ਤੇ ਪੀੜਤ ਮਹਿਲਾ ਨੇ ਸਵਾਲ ਚੁੱਕਿਆ ਕਿ ਜਨਤਾ ਦੇ ਪੈਸਿਆਂ ਨਾਲ ਸਰਕਾਰੀ ਅਦਾਰੇ ਬਣੇ ਹਨ ਅਤੇ ਆਮ ਲੋਕਾਂ ਨੂੰ ਹੀ ਅੰਦਰ ਜਾਣ ਦੀ ਇਜਾਜਤ ਨਹੀਂ ਮਿਲੀ।
ਆਪਣੀ ਭੜਾਸ ਕੱਢਦਿਆਂ ਪੀੜਤ ਮਹਿਲਾ ਨੇ ਕਿਹਾ ਕਿ ਉਸ ਦਾ ਮਾਮਲਾ ਵਿਦੇਸ਼ਾਂ ਤੱਕ ਪਹੁੰਚ ਚੁੱਕਿਆ ਹੈ ਕਿ ਪੰਜਾਬ ਸਰਕਾਰ ਨੂੰ ਇਸ ਬਾਰੇ ਪਤਾ ਨਹੀ ਉਨ੍ਹਾਂ ਮੁੱਖ ਮੰਤਰੀ ਚੰਨੀ ’ਤੇ ਸਵਾਲ ਖੜਾ ਕੀਤਾ ਕਿ ਉਹ ਅਤੇ ਕਾਂਗਰਸੀ ਆਗੂ ਬੈਂਸ ਨੂੰ ਬਚਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਸਿੱਧੂ ਵੀ ਅੱਖ ਬਚਾ ਕੇ ਨਿਕਲ ਗਏ ਅਤੇ ਉਸ ਨੂੰ ਨਹੀਂ ਮਿਲੇ। ਪੀੜਤਾ ਨੇ ਇਹ ਵੀ ਕਿਹਾ ਕਿ ਅਦਾਲਤ ਤੋਂ ਉਸ ਨੂੰ ਇਨਸਾਫ ਮਿਲੇਗਾ ਪਰ ਜੋ ਆਗੂ ਆਪਣੇ ਆਪ ਨੂੰ ਜਨਤਾ ਦਾ ਨੁਮਾਇੰਦਾ ਦੱਸਦੇ ਹਨ ਉਹ ਖੁਦ ਜਨਤਾ ਦੇ ਮਸਲੇ ਹੱਲ ਨਹੀਂ ਕਰ ਸਕਦੇ।