ਲੁਧਿਆਣਾ: ਇਕ ਪਾਸੇ ਜਿੱਥੇ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਸਰਕਾਰ ਵੱਲੋਂ ਲਗਾਤਾਰ ਵੈਕਸੀਨੇਸ਼ਨ ਡਰਾਈਵ ਚਲਾਈ ਜਾ ਰਹੀ ਹੈ, ਉਥੇ ਹੀ ਦੂਜੇ ਪਾਸੇ ਹੁਣ 15 -18 ਸਾਲ ਦੇ ਬੱਚਿਆਂ ਲਈ ਵੀ ਵੈਕਸੀਨ ਡ੍ਰਾਈਵ ਜਲਦ ਸ਼ੁਰੂ ਹੋਣ ਜਾ ਰਹੀ ਹੈ। ਪਰ ਪ੍ਰਸ਼ਾਸਨ ਅੱਗੇ ਕਈ ਵੱਡੀ ਚੁਨੌਤੀਆਂ ਨੇ ਕੋਰੋਨਾ ਦੀ ਦੂਜੀ ਦੇਵ ਤੋਂ ਬਾਅਦ ਹੁਣ ਲੋਕਾਂ ਅੰਦਰ ਮਹਾਂਮਾਰੀ ਨੂੰ ਲੈ ਕੇ ਰਵੱਈਆ ਬਦਲਦਾ ਜਾ ਰਿਹਾ ਹੈ। ਲੁਧਿਆਣਾ ਵਿੱਚ 8 ਲੱਖ ਅਜਿਹੇ ਲੋਕ ਨੇ ਜਿਨ੍ਹਾਂ ਦੀ ਦੂਜੀ ਡੋਜ਼ ਲਵਾਉਣ ਦੀ ਮਿਆਦ ਨਿਕਲ ਚੁੱਕੀ ਹੈ, ਪਰ ਇਸਦੇ ਬਾਵਜੂਦ ਉਹ ਇੰਜੈਕਸ਼ਨ ਨਹੀਂ ਲਗਵਾ ਰਹੇ।
ਸਲੱਮ ਏਰੀਆ ਵਿੱਚ ਵੈਕਸੀਨੇਸ਼ਨ ਵੱਡੀ ਚੁਣੌਤੀ
ਸਲੱਮ ਏਰੀਆ ਦੇ ਵਿੱਚ ਵੈਕਸੀਨੇਸ਼ਨ ਲਾਉਣਾ ਵੱਡੀ ਚੁਣੌਤੀ ਬਣਿਆ ਹੋਇਆ ਹੈ, ਜ਼ਿਆਦਾਤਰ ਇਨ੍ਹਾਂ ਇਲਾਕਿਆਂ ਦੇ ਵਿੱਚ ਬੱਚੇ ਵੀ ਕੰਮਕਾਰ ਕਰਦੇ ਹਨ। ਜਿਸ ਕਰਕੇ ਉਨ੍ਹਾਂ ਕੋਲ ਨਾ ਤਾਂ ਵੈਕਸੀਨ ਲਵਾਉਣ ਦਾ ਸਮਾਂ ਹੁੰਦਾ ਹੈ। ਜਦੋਂ ਇਲਾਕਾ ਵਾਸੀਆਂ ਨਾਲ ਜਦੋਂ ਸਾਡੀ ਟੀਮ ਵੱਲੋਂ ਗੱਲਬਾਤ ਕੀਤੀ ਗਈ, ਉਨ੍ਹਾਂ ਨੇ ਆਧਾਰ ਕਾਰਡ ਦਾ ਹਵਾਲਾ ਦਿੰਦਿਆਂ ਕਿਹਾ ਕਿ ਬਿਨਾਂ ਆਧਾਰ ਕਾਰਡ ਦੇ ਵੈਕਸੀਨ ਨਹੀਂ ਲੱਗਦੀ ਅਤੇ ਉਹ ਪਰਵਾਸੀ ਹਨ, ਅਜਿਹੇ ਕੋਲ ਆਧਾਰ ਕਾਰਡ ਨਾ ਹੋਣ ਦੀ ਸੂਰਤ ਵਿੱਚ ਉਹ ਕਿਵੇਂ ਵੈਕਸੀਨ ਲਗਵਾ ਸਕਦੇ ਹਨ।
ਸਲੱਮ ਏਰੀਆ ਵਿੱਚ ਨਹੀਂ ਲੱਗ ਰਹੇ ਵੈਕਸੀਨੇਸ਼ਨ ਕੈਂਪ
ਇਕ ਪਾਸੇ ਜਿੱਥੇ ਸਰਕਾਰ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਅਤੇ ਵੈਕਸੀਨ ਲਗਵਾਉਣ ਲਈ ਲੋਕਾਂ ਨੂੰ ਪ੍ਰੇਰਿਤ ਕਰ ਰਹੀ ਹੈ। ਇੱਥੋਂ ਤੱਕ ਕਿ ਹੁਣ ਸਖ਼ਤ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ। ਪਰ ਇਸਦੇ ਬਾਵਜੂਦ ਲੋਕ ਵੈਕਸੀਨ ਲਵਾਉਣ ਤੋਂ ਵਾਂਝੇ ਹਨ, ਕਿਉਂਕਿ ਜ਼ਿਆਦਾਤਰ ਸਲੱਮ ਏਰੀਆ ਦੇ ਵਿੱਚ ਕੈਂਪ ਹੀ ਨਹੀਂ ਲਗਾਏ ਜਾਂਦੇ ਹਨ, ਜਿਸ ਕਰਕੇ ਅਜਿਹੇ ਲੋਕ ਵੈਕਸੀਨ ਤੋਂ ਵਾਂਝੇ ਰਹਿ ਜਾਂਦੇ ਹਨ। ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਵੈਕਸੀਨ ਦੀ ਲੋੜ ਹੈ, ਸਲੱਮ ਏਰੀਆ ਦੇ ਵਿੱਚ ਇੱਕ ਇੱਕ ਕਮਰੇ ਅੰਦਰ ਅੱਧਾ ਦਰਜਨ ਤੋਂ ਵੱਧ ਲੋਕ ਰਹਿੰਦੇ ਹਨ, ਇੱਥੇ ਨਾ ਤਾਂ ਸੋਸ਼ਲ ਡਿਸਟੈਂਸ ਹੈ ਅਤੇ ਨਾ ਹੀ ਕੋਈ ਕੋਵਿੰਦ ਗਾਈਡਲਾਈਂਸ ਨੂੰ ਫਾਲੋ ਕਰਦੇ ਹਨ।
ਵੈਕਸੀਨੇਸ਼ਨ ਲਈ ਮਾਪਿਆਂ ਨੂੰ ਮਨਾਉਣਾ ਵੱਡੀ ਚੁਣੌਤੀ
ਲੁਧਿਆਣਾ ਦੀ ਨੋਡਲ ਅਫ਼ਸਰ ਦਾ ਮੰਨਣਾ ਹੈ ਕਿ ਲੁਧਿਆਣਾ ਦੇ ਵਿੱਚ 8 ਲੱਖ ਅਜਿਹੇ ਲੋਕ ਹਨ, ਜਿਨ੍ਹਾਂ ਦੀ ਦੂਜੀ ਵੈਕਸੀਨ ਲਵਾਉਣ ਦੀ ਮਿਆਦ ਲੰਘ ਚੁੱਕੀ ਹੈ। ਪਰ ਇਸਦੇ ਬਾਵਜੂਦ ਉਹ ਵੈਕਸੀਨ ਨਹੀਂ ਲਵਾ ਰਹੇ, ਕਿਉਂਕਿ ਉਨ੍ਹਾਂ ਦਾ ਰਵੱਈਆ ਕਾਫ਼ੀ ਨਕਾਰਾਤਮਕ ਹੁੰਦਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਛੋਟੇ ਬੱਚਿਆਂ ਨੂੰ ਵੈਕਸੀਨ ਲਵਾਉਣਾ ਵੱਡੀ ਚੁਣੌਤੀ ਇਸ ਕਰਕੇ ਵੀ ਬਣ ਸਕਦਾ ਹੈ, ਕਿਉਂਕਿ ਉਨ੍ਹਾਂ ਦੇ ਮਾਪਿਆਂ ਨੂੰ ਰਾਜ਼ੀ ਕਰਨਾ ਕਾਫ਼ੀ ਮੁਸ਼ਕਿਲ ਹੈ। ਜਿਸ ਕਰਕੇ ਹੁਣ ਉਨ੍ਹਾਂ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਕਿ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾ ਸਕੇ।
ਇਹ ਵੀ ਪੜੋ:- Omicron Update: ਪੰਜਾਬ ਸਰਕਾਰ ਨੇ ਲਗਾਈਆਂ ਪਾਬੰਦੀਆਂ