ਲੁਧਿਆਣਾ: ਲੁਧਿਆਣਾ ਵਿਖੇ ਇੱਕ ਸੁਪਾਰੀ ਕਿਲਰ ਨੂੰ ਕਾਬੂ ਕਰਨ ਲਈ ਯੂਪੀ ਪੁਲਿਸ ਸ਼ਹਿਰ ਵਿੱਚ ਪਹੁੰਚੀ ਤਾਂ ਸਨਸਨੀ ਫੈਲ ਗਈ। ਹਰ ਪਾਸੇ ਪੁਲਿਸ ਹੀ ਪੁਲਿਸ ਦੇਖ ਕੇ ਲੋਕ ਹੈਰਾਨ ਰਹਿ ਗਏ। ਦਰਅਸਲ ਕੁਝ ਸਾਲ ਪਹਿਲਾਂ ਇੱਕ ਭਾਜਪਾ ਆਗੂ ਦੇ ਕਤਲ ਕੇਸ ਵਿੱਚ ਸਜ਼ਾ ਯਾਫਤਾ ਮੁਲਜ਼ਮ ਜੇਲ੍ਹ ਚੋਂ ਫਰਾਰ ਹੋਣ ਤੋਂ ਬਾਅਦ ਪੰਜਾਬ ਵਿੱਚ ਆਕੇ ਲੁਕਿਆ ਹੋਇਆ ਸੀ। ਜਿਸ ਦੀ ਸੂਹ ਮਿਲਦੇ ਹੀ ਯੂਪੀ ਪੁਲਿਸ ਨੇ ਲੁਧਿਆਣਾ ਪੁਲਿਸ ਨਾਲ ਮਿਲ ਕੇ ਤਲਾਸ਼ੀ ਅਭਿਆਨ ਚਲਾਇਆ ਤਾਂ ਪੁਲਿਸ ਨੂੰ ਸਫਲਤਾ ਹਾਸਿਲ ਹੋਈ। ਮਿਲੀ ਜਾਣਕਾਰੀ ਮੁਤਾਬਿਕ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਅਰਵਿੰਦ ਕਸ਼ਅਪ ਨਾਂ ਦਾ ਇਹ ਮੁਲਜ਼ਮ ਸੁਪਾਰੀ ਲੈਕੇ ਕਤਲ ਕਰਦਾ ਸੀ। ਜਿਸ ਨੇ 19 ਜੁਲਾਈ 2013 'ਚ ਵਿਧਾਨ ਸਭਾ ਜਨਪਦ ਆਜ਼ਮਗੜ੍ਹ ਤੋਂ ਐਮ ਐਲ ਏ ਸਰਵੇਸ਼ ਸਿੰਘ ਸੀਪੁ ਨੂੰ ਵੀ ਕਤਲ ਕੀਤਾ ਸੀ ਅਤੇ ਇਸ ਮਾਮਲੇ ਵਿੱਚ ਪਿਛਲੇ ਹੀ ਸਾਲ ਇਸ ਨੂੰ ਸਜ਼ਾ ਵੀ ਹੋਈ ਸੀ।
ਅਦਾਲਤ ਵਲੋਂ ਉਸ ਨੂੰ ਭਗੌੜਾ ਘੋਸ਼ਿਤ ਕੀਤਾ ਗਿਆ ਸੀ: ਮੁਲਜ਼ਮ ਨੇ ਆਪਣੇ ਮੂੰਹ ਤੋਂ ਕਈ ਕਤਲ ਕਰਨ ਦੀ ਗੱਲ ਵੀ ਕਬੂਲੀ ਹੈ। ਇਸ ਮਾਮਲੇ 'ਚ 16 ਮਾਰਚ 2022 ਨੂੰ ਅਦਾਲਤ ਵਲੋਂ ਕੁਲ 8 ਮੁਲਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਜਦੋਂ ਕਿ ਮੁਲਜ਼ਮ ਅਰਵਿੰਦ ਕਸ਼ਅਪ ਉਸ ਸਮੇਂ ਤੋਂ ਹੀ ਫਰਾਰ ਚੱਲ ਰਿਹਾ ਸੀ।ਅਦਾਲਤ ਵਲੋਂ ਉਸ ਨੂੰ ਭਗੌੜਾ ਘੋਸ਼ਿਤ ਕੀਤਾ ਗਿਆ ਸੀ। ਆਖਿਰਕਰ ਲੁਧਿਆਣਾ ਪੁਲਿਸ ਦੀ ਗੁਪਤ ਸੂਚਨਾ ਅਤੇ ਯੂ ਪੀ ਪੁਲਿਸ ਵੱਲੋਂ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ।
ਜੁਰਮ ਕਬੂਲ ਕਰਦਿਆਂ ਮੀਡੀਆ ਅੱਗੇ ਮੰਨਿਆ ਕਤਲ ਨੂੰ ਦਿੱਤਾ ਅੰਜਾਮ : ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਲੁਧਿਆਣਾ 'ਚ ਭੇਸ ਬਦਲ ਕੇ ਰਹਿ ਰਿਹਾ ਸੀ,ਜਿਸ ਦੀ ਸੂਹ ਪੁਲਿਸ ਨੂੰ ਮਿਲੀ ਤਾਂ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ। ਉਥੇ ਹੀ ਅਰਵਿੰਦ ਨੇ ਵੀ ਆਪਣਾ ਜੁਰਮ ਕਬੂਲ ਕਰਦਿਆਂ ਮੀਡੀਆ ਅੱਗੇ ਮੰਨਿਆ ਹੈ ਕਿ ਉਸ ਨੇ 5 ਤੋਂ 6 ਕਤਲ ਕੀਤੇ ਨੇ। ਉੱਤਰ ਪ੍ਰਦੇਸ਼ ਪੁਲਿਸ ਹੁਣ ਉਸ ਨੂੰ ਕਾਬੂ ਕਰ ਕੇ ਵਾਪਿਸ ਯੂਪੀ ਲੈਕੇ ਜਾਵੇਗੀ ਅਤੇ ਅਗਲੀ ਕਾਰਵਾਈ ਉਥੇ ਹੀ ਕੀਤੀ ਜਾਵੇਗੀ।ਦੱਸਣਯੋਗ ਹੈ ਕਿ ਮੁਲਜ਼ਮ ਨੂੰ ਐਂਟੀ ਟਾਸਕ ਗੈਂਗਸਟਰ ਫੋਰਸ ਪੰਜਾਬ ਅਤੇ ਉੱਤਰ ਪ੍ਰਦੇਸ਼ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ।
- Raghav Chadha Bollywood Connection: ਰਾਘਵ ਚੱਢਾ ਦਾ ਬਾਲੀਵੁੱਡ ਕਨੈਕਸ਼ਨ, ਪਰਨੀਤੀ ਚੋਪੜਾ ਨਾਲ ਕਿਵੇਂ ਹੋਇਆ ਪਿਆਰ, ਪੜ੍ਹੋ ਪੂਰੀ ਕਹਾਣੀ...
- Reaction On Raghav Suspension: ਰਾਘਵ ਚੱਢਾ ਦੇ ਸਸਪੈਂਡ ਹੋਣ ਤੋਂ ਬਾਅਦ ਭਖੀ ਸਿਆਸਤ, ਆਪ ਆਗੂ ਨੇ ਪੀਐਮ ਮੋਦੀ 'ਤੇ ਸਾਧਿਆ ਨਿਸ਼ਾਨਾ
- Raghav Chadha Political Career: ਜਾਣੋ, ਕੌਣ ਨੇ ਸੰਸਦ ਮੈਂਬਰ ਰਾਘਵ ਚੱਢਾ, ਵਿਵਾਦ ਤੋਂ ਲੈ ਕੇ ਸਿਆਸੀ ਕਰੀਅਰ ਬਾਰੇ ਸਭ ਕੁੱਝ
ਡੀਜੀਪੀ ਪੰਜਾਬ ਵੱਲੋਂ ਇਸ ਸਬੰਧੀ ਪ੍ਰੈਸ ਨੋਟ ਵੀ ਜਾਰੀ ਕੀਤਾ ਗਿਆ ਹੈ ਅਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਮੁਲਜ਼ਮ ਤੇ 1 ਲੱਖ ਰੁਪਏ ਦਾ ਉੱਤਰ ਪ੍ਰਦੇਸ਼ ਪੁਲਿਸ ਨੇ ਇਨਾਮ ਵੀ ਰੱਖਿਆ ਹੋਇਆ ਸੀ ਅਤੇ ਉਹ ਧਰੁਵ ਸਿੰਘ ਕਿੰਤੂ ਗੈਂਗ ਦੇ ਨਾਲ ਜੁੜਿਆ ਹੋਇਆ ਸੀ। ਪੁਲਿਸ ਦੇ ਰਿਕਾਰਡ ਦੇ ਮੁਤਾਬਿਕ ਸੁਪਾਰੀ ਕਿਲਰ ਕਸ਼ਅਪ ਤੇ 16 ਦੇ ਕਰੀਬ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲੇ ਦਰਜ ਸਨ। ਪੁਲਿਸ ਇਸ ਨੂੰ ਵਡੀ ਕਾਮਯਾਬੀ ਦੇ ਰੂਪ 'ਚ ਵੇਖ ਰਹੀ ਹੈ।