ਲੁਧਿਆਣਾ: ਪੰਜਾਬ ਤੇ ਹਰਿਆਣਾ ਵਿੱਚ ਪਿਛਲੇ ਤਿੰਨ-ਚਾਰ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਤੋਂ ਬਾਅਦ ਅੱਜ ਦੁਪਹਿਰ ਸਮੇਂ ਪਏ ਗੜਿਆਂ, ਮੀਂਹ ਅਤੇ ਤੇਜ਼ ਹਵਾਵਾਂ ਨੇ ਖੇਤਾਂ ਵਿੱਚ ਤਿਆਰ ਖੜ੍ਹੀ ਹਾੜੀ ਦੀ ਫਸਲ ਡੇਗ ਦਿੱਤੀ। ਇਸ ਦੌਰਾਨ ਪਟਿਆਲਾ ਤੇ ਮੋਗਾ ’ਚ ਕੁਝ ਥਾਵਾਂ ’ਤੇ ਗੜੇ ਪਏ। ਇਨ੍ਹਾਂ ਇਲਾਕਿਆਂ ਵਿੱਚ ਕਣਕ ਦੀ ਫਸਲ ਦਾ ਜ਼ਿਆਦਾ ਨੁਕਸਾਨ ਹੋਣ ਦਾ ਖਦਸ਼ਾ ਹੈ। ਦੂਜੇ ਪਾਸੇ ਭਾਰੀ ਮੀਂਹ ਕਰਕੇ ਖੇਤ ਪਾਣੀ ਵਿੱਚ ਡੁੱਬ ਗਏ ਹਨ ਅਤੇ ਤੇਜ਼ ਹਵਾਵਾਂ ਕਰਕੇ ਤਿਆਰ ਖੜ੍ਹੀ ਫਸਲ ਵੀ ਡਿੱਗ ਗਈ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ 21 ਤੇ 22 ਮਾਰਚ ਨੂੰ ਹਲਕਾ ਅਤੇ 23 ਤੇ 24 ਨੂੰ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ। ਇਸ ਦੇ ਨਾਲ ਹੀ 40 ਤੋਂ 50 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ।
ਖੜ੍ਹੀ ਫ਼ਸਲ ਦਾ ਵੱਡਾ ਨੁਕਸਾਨ: ਪੰਜਾਬ ਦੇ ਜ਼ਿਆਦਤਰ ਹਿਸਿਆਂ ਦੇ ਵਿੱਚ ਅੱਜ ਸਵੇਰ ਤੋਂ ਹੀ ਬਾਰਿਸ਼ ਹੋ ਰਹੀ ਹੈ ਮੌਸਮ ਦੇ ਵਿੱਚ ਜ਼ਰੂਰੀ ਤਬਦੀਲੀ ਵੇਖਣ ਨੂੰ ਮਿਲੀ ਹੈ ਪਰ ਬਾਰਿਸ਼ ਪੈਣ ਨਾਲ ਕਣਕ ਦੀ ਖੜ੍ਹੀ ਫਸਲ ਦਾ ਵੱਡਾ ਨੁਕਸਾਨ ਹੋਇਆ ਹੈ ਕਿਸਾਨਾਂ ਨੇ ਦੱਸਿਆ ਹੈ ਕੇ 30 ਫ਼ੀਸਦੀ ਤਕ ਉਹਨਾਂ ਦੀ ਫਸਲ ਦਾ ਨੁਕਸਾਨ ਹੋਇਆ ਹੈ, ਕਿਸਾਨਾਂ ਨੇ ਕਿਹਾ ਕਿ ਬੇਮੌਸਮੀ ਮੀਂਹ ਪੈਣ ਕਰਕੇ ਕਣਕ ਦੇ ਝਾੜ ਤੇ ਇਸ ਦਾ ਮਾੜਾ ਅਸਰ ਪਵੇਗਾ ਉਨ੍ਹਾਂ ਕਿਹਾ ਕਿ ਹਾਲੇ ਵੀ ਮੌਸਮ ਸਾਫ਼ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ : Amritpal Singhs passport: ਅੰਮ੍ਰਿਤਪਾਲ ਸਿੰਘ ਦਾ ਘਰ 'ਚੋਂ ਨਹੀਂ ਮਿਲਿਆ ਪਾਸਪੋਰਟ, ਵਿਦੇਸ਼ ਭੱਜਣ ਦੀ ਕੋਸ਼ਿਸ਼ 'ਚ ਅੰਮ੍ਰਿਤਪਾਲ !
ਕਿਸਾਨਾਂ ਦਾ ਨੁਕਸਾਨ: ਕਿਸਾਨਾਂ ਨੇ ਕਿਹਾ ਕਿ ਜਿਹੜੇ ਇਲਾਕਿਆਂ ਦੇ ਵਿੱਚ ਗੜੇਮਾਰੀ ਹੋਈ ਹੈ, ਉੱਥੇ ਨੁਕਸਾਨ ਜ਼ਿਆਦਾ ਹੈ, ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਸਬੰਧੀ ਸੋਚਣਾ ਚਾਹੀਦਾ ਹੈ ਅਤੇ ਕਿਸਾਨਾਂ ਨੂੰ ਕੁਝ ਮੁਆਵਜ਼ਾ ਜ਼ਰੂਰ ਦੇਣਾ ਚਾਹੀਦਾ ਹੈ। ਕਿਸਾਨਾਂ ਨੇ ਕਿਹਾ ਕਿ ਸਰਕਾਰ ਦਾਅਵੇ ਤਾਂ ਕਰ ਰਹੀ ਹੈ ਕਿ ਗਰਦਾਵਰੀ ਕਰਵਾਈ ਜਾਵੇਗੀ ਪਰ ਜਿਨ੍ਹਾਂ ਕਿਸਾਨਾਂ ਦਾ ਨੁਕਸਾਨ ਹੁੰਦਾ ਹੈ ਸਹੀ ਜ਼ਮੀਨੀ ਪੱਧਰ ਤੇ ਉਨ੍ਹਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਦਾ। ਮੌਸਮ ਵਿਭਾਗ ਨੇ ਕਿਹਾ ਹੈ ਕਿ ਹੋਣ ਵਾਲੇ ਇੱਕ ਦੋ ਦਿਨ ਤੱਕ ਹਲਕੀ ਬਾਰਿਸ਼ ਦੀ ਸੰਭਾਵਨਾ ਹੈ ਉਨ੍ਹਾਂ ਕਿਹਾ ਕਿ ਪੰਜਾਬ ਦੇ ਕਈ ਹਿਸਿਆਂ ਦੇਵੇ ਮੱਧਮ ਬਾਰੀਸ਼ ਵੀ ਪੈ ਸਕਦੀ ਹੈ।
ਬੇਮੌਸਮੀ ਬਰਸਾਤ ਦਾ ਨੁਕਸਾਨ: ਪੰਜਾਬ ਖੇਤੀਬਾੜੀ ਯੂਨਵਰਸਿਟੀ ਮੌਸਮ ਵਿਭਾਗ ਦੀ ਵਿਗਿਆਨੀ ਡਾਕਟਰ ਪਵਨੀਤ ਕੌਰ ਨੇ ਕਿਹਾ ਹੈ ਕਿ ਜਿਨ੍ਹਾਂ ਕਿਸਾਨਾਂ ਵੱਲੋਂ ਫਿਲਹਾਲ ਫ਼ਸਲ ਨਹੀਂ ਵੱਢੀ ਗਈ ਉਹ ਉਡੀਕ ਕਰਨ ਕਿਉਂਕਿ ਬਾਰਸ਼ ਪੈਣ ਨਾਲ ਖੇਤ ਦੇ ਵਿੱਚ ਕਟੀ ਹੋਈ ਫਸਲ ਦਾ ਵਧੇਰੇ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵੱਲੋਂ ਫਸਲ ਕੱਟ ਲਈ ਗਈ ਹੈ ਉਹ ਉਨ੍ਹਾਂ ਨੂੰ ਜ਼ਰੂਰ ਸਾਭ ਲੈਣ। ਮੋਸਮ ਵਿਭਾਗ ਨੇ ਕਿਹਾ ਹੈ ਕਿ ਕਿਸਾਨ ਫਸਲਾਂ ਦਾ ਧਿਆਨ ਜ਼ਰੂਰ ਰੱਖਣ ਉਨ੍ਹਾਂ ਕਿਹਾ ਕਿ ਬੇਮੌਸਮੀ ਬਰਸਾਤ ਦੇ ਨਾਲ ਫ਼ਸਲ ਦਾ ਨੁਕਸਾਨ ਜ਼ਰੂਰ ਹੁੰਦਾ ਹੈ ਨਾਲ ਹੀ ਝਾੜ ਘਟਣ ਦਾ ਵੀ ਖ਼ਦਸ਼ਾ ਰਹਿੰਦਾ ਹੈ ਉਨ੍ਹਾਂ ਕਿਹਾ ਕਿ ਦੋ ਦਿਨ ਬਾਅਦ ਮੌਸਮ ਸਾਫ ਹੋ ਜਾਵੇਗਾ ਜਿਸ ਤੋਂ ਬਾਅਦ ਕਿਸਾਨ ਆਪਣੀ ਫਸਲ ਨੂੰ ਸਾਂਭ ਸਕਦੇ ਨੇ।