ਲੁਧਿਆਣਾ: ਪੰਜਾਬ ਦੇ ਵਿੱਚ ਲੋਹੜੀ ਅਤੇ ਬਸੰਤ ਪੰਚਮੀ ਦੇ ਦੌਰਾਨ ਪਤੰਗਬਾਜ਼ੀ ਵੱਖ-ਵੱਖ ਸ਼ਹਿਰਾਂ ਵਿੱਚ ਹੁੰਦੀ ਹੈ। ਇਸ ਦੌਰਾਨ ਵਰਤੀ ਜਾਂਦੀ ਚਾਈਨਾ ਡੋਰ ਦੀ ਲਪੇਟ ਵਿਚ ਆਉਣ ਕਰਕੇ ਇਨਸਾਨੀ ਜ਼ਿੰਦਗੀਆਂ ਦੇ ਨਾਲ ਪਸ਼ੂ ਪੰਛੀਆਂ ਦੀ ਜ਼ਿੰਦਗੀ ਵੀ ਦਾਅ 'ਤੇ ਲੱਗ ਜਾਂਦੀਆਂ ਹਨ। ਇਸ ਡੋਰ ਦੇ ਮਾੜੇ ਪ੍ਰਭਾਵਾਂ ਤੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਲੁਧਿਆਣਾ ਪੁਲਿਸ ਵੱਲੋਂ ਬਾਲ ਕਲਾਕਾਰਾਂ ਦੇ ਨਾਲ ਮਿਲ ਕੇ ਇਕ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ। ਜਿਸ ਵਿੱਚ ਲੁਧਿਆਣਾ ਦੀ ਬਾਲ ਕਲਾਕਾਰ ਹੇਜ਼ਲ ਅਤੇ ਨਾਲ ਹੀ ਮਾਧਵ ਰਾਏ ਨੂੰ ਕੰਪੇਨ ਅੰਬੈਸਡਰ ਬਣਾਇਆ ਗਿਆ ਹੈ। ਇਹ ਦੋਵੇਂ ਬੱਚੇ ਸੋਸ਼ਲ ਮੀਡੀਆ ਅਤੇ ਇਨ੍ਹੀਂ ਦਿਨੀਂ ਛਾਏ ਹੋਏ ਹਨ। ਬੱਚਿਆਂ ਅਤੇ ਨੌਜਵਾਨਾਂ ਨੂੰ ਚਾਈਨਾ ਡੋਰ ਦੇ ਮਾੜੇ ਪ੍ਰਭਾਵਾਂ ਸਬੰਧੀ ਜਾਗਰੂਕ ਕਰ ਰਹੇ ( China Door against campaign in Ludhiana) ਹਨ। ਦੁਕਾਨਦਾਰਾਂ ਨੂੰ ਵੀ ਇਹ ਡੋਰ ਨਾ ਵੇਚਣ ਲਈ ਪ੍ਰੇਰਿਤ ਕਰ ਰਹੇ।
ਇਸ ਦੌਰਾਨ ਸਾਡੇ ਵੱਲੋਂ ਕੈਂਪੇਨ ਅੰਬੈਸਡਰ ਹੇਜ਼ਲ (Campaign against China Door Ambassador Hazel) ਨਾਲ ਖਾਸ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਵਿਤਾ ਦੇ ਜ਼ਰੀਏ ਚਾਇਨਾ ਡੋਰ ਦੇ ਮਾੜੇ ਪ੍ਰਭਾਵਾਂ ਸਬੰਧੀ ਲੋਕਾਂ ਨੂੰ ਅਪੀਲ ਕੀਤੀ।
ਕਵਿਤਾ ਰਾਹੀਂ ਜਾਗਰੂਕਤਾ: ਹੇਜ਼ਲ ਨੇ ਦੱਸਿਆ ਕਿ ਪੰਜਾਬ ਪੁਲਿਸ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਅਤੇ ਆਈਪੀਐਸ ਅਫਸਰ ਸੋਮਿਆ ਮਿਸ਼ਰਾ ਵੱਲੋਂ ਉਸ ਨੂੰ ਚਾਈਨਾ ਡੋਰ ਦੇ ਵਿਰੁੱਧ ਚਲਾਈ ਗਈ ਮੁਹਿੰਮ ਦੇ ਨਾਲ ਜੋੜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇੱਕ ਕਵਿਤਾ ਉਸ ਨੇ ਗਾਈ ਹੈ ਜਿਸ ਵਿਚ ਚਾਈਨਾ ਡੋਰ ਦੇ ਮਾੜੇ ਪ੍ਰਭਾਵਾਂ ਸਬੰਧੀ ਉਸ ਵੱਲੋਂ ਬੱਚਿਆਂ ਨੂੰ ਸੋਸ਼ਲ ਮੀਡੀਆ ਉਤੇ ਹੋਰ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਹ ਇਸ ਦੀ ਵਰਤੋਂ ਨਾ ਕਰਨ ਕਿਉਂਕਿ ਇਸ ਨਾਲ ਪੰਛੀ ਉਡਣਾ ਬੰਦ ਹੋ ਜਾਂਦੇ ਹਨ। ਉਹ ਚਾਈਨਾ ਡੋਰ ਦੀ ਲਪੇਟ ਵਿੱਚ ਆ ਕੇ ਕਈ ਵਾਰ ਆਪਣੇ ਖੰਭ ਗਵਾ ਲੈਂਦੇ ਹਨ। ਲਹੂ ਲੁਹਾਨ ਹੋ ਜਾਂਦੇ ਹਨ। ਜਿਸ ਕਰਕੇ ਇਸ 'ਤੇ ਠੱਲ ਪੈਣੀ ਬੇਹੱਦ ਜ਼ਰੂਰੀ ਹੈ।
ਕੌਣ ਹੈ ਹੇਜ਼ਲ: ਦਰਅਸਲ ਹੇਜ਼ਲ ਬਾਲ ਕਲਾਕਾਰ ਹੈ ਜੋ ਛੇਵੀਂ ਜਮਾਤ ਵਿੱਚ ਪੜ੍ਹਦੀ ਹੈ। ਲੁਧਿਆਣਾ ਦੇ ਟੈਗੋਰ ਨਗਰ ਦੀ ਰਹਿਣ ਵਾਲੀ ਹੈ ਉਹ ਉਸ ਵੇਲੇ ਚਰਚਾ ਵਿੱਚ ਆਈ ਸੀ ਜਦੋਂ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਇਸ ਦੌਰਾਨ ਉਸ ਨੇ ਕਿਸਾਨ ਅੰਦੋਲਨ ਦੇ ਵਿੱਚ ਜਾ ਕੇ ਕਿਸਾਨਾਂ ਦੇ ਹੱਕਾ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ ਸੀ। ਕਿਸਾਨ ਅੰਦੋਲਨ ਨੂੰ ਆਪਣਾ ਭਰਪੂਰ ਸਮਰਥਨ ਦਿੱਤਾ ਸੀ। ਜਿਸ ਤੋਂ ਬਾਅਦ ਉਹ ਕਾਫੀ ਮਸ਼ਹੂਰ ਹੋਈ ਅਤੇ ਹੁਣ ਪੰਜਾਬ ਪੁਲਿਸ ਵੱਲੋਂ ਉਸ ਨੂੰ ਅਪਣੀ ਮੁਹਿੰਮ ਦੇ ਨਾਲ ਜੋੜਿਆ ਗਿਆ ਹੈ। ਹੇਜ਼ਲ ਵੱਡੀ ਹੋ ਕੇ ਕਲਾਕਾਰ ਬਣਨਾ ਚਾਹੁੰਦੀ ਹੈ ਅਤੇ ਸਮਾਜ ਸੇਵਾ ਦੇ ਕੰਮਾਂ ਵਿੱਚ ਲੱਗਣਾ ਚਾਹੁੰਦੀ ਹੈ।
ਪੰਜਾਬ ਭਰ ਵਿਚ ਗੀਤ ਵਾਇਰਲ: ਹੇਜ਼ਲ ਦੇ ਨਾਲ ਬਣਾਏ ਗਏ ਇਸ ਗੀਤ ਦੇ ਪੰਜਾਬ ਭਰ ਦੇ ਵਿੱਚ ਚਰਚਾ ਹੋ ਰਹੇ ਹਨ। ਹੇਜ਼ਲ ਨੇ ਦੱਸਿਆ ਕਿ ਉਸ ਨੂੰ ਲਗਾਤਾਰ ਉਸ ਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਫੋਨ ਵੀ ਆ ਰਹੇ ਹਨ। ਉਹ ਸਕੂਲਾਂ ਦੇ ਵਿੱਚ ਜਾ ਕੇ ਵੀ ਵਿਸ਼ੇਸ਼ ਤੌਰ 'ਤੇ ਕੈਂਪ ਲਗਾ ਕੇ ਬੱਚਿਆਂ ਨੂੰ ਚਾਈਨਾ ਡੋਰ ਦੇ ਮਾੜੇ ਪ੍ਰਭਾਵਾਂ ਸਬੰਧੀ ਜਾਗਰੂਕ ਕਰ ਰਹੇ ਹਨ। ਤਾਂ ਜੋ ਇਸ ਦੀ ਵਰਤੋਂ ਨੂੰ ਰੋਕਿਆ ਜਾ ਸਕੇ, ਉਸ ਨੇ ਕਿਹਾ ਕਿ ਉਸ ਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਪੰਜਾਬ ਪੁਲਿਸ ਦੀ ਇਸ ਮੁਹਿੰਮ ਦਾ ਉਹ ਹਿੱਸਾ ਬਣੀ ਹੈ ਉਨ੍ਹਾ ਕਿਹਾ ਕਿ ਉਸ ਨੂੰ ਜਿਸ ਦਾ ਵੀ ਫੋਨ ਆਉਂਦਾ ਹੈ ਉਹ ਉਸ ਨੂੰ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਸਬੰਧੀ ਪ੍ਰੇਰਿਤ ਕਰਦੀ ਹੈ।
ਇਹ ਵੀ ਪੜ੍ਹੋ:- ਵਿਦਿਆਰਥੀ ਨੇ ਚਾਕੂ ਦੀ ਨੋਕ 'ਤੇ ਵਿਦਿਆਰਥਣ ਦੇ ਭਰਿਆ ਸੰਧੂਰ