ਲੁਧਿਆਣਾ : ਅੱਜ ਸਾਵਣ ਦਾ ਪਹਿਲਾ ਸ਼ਨੀਵਾਰ ਹੈ ਅਤੇ ਅੱਜ ਦੇ ਦਿਨ ਸਾਵਣ ਮਹੀਨੇ ਦੀ ਪਹਿਲੀ ਸ਼ਨੀ ਪੂਜਾ ਸ਼ੁਰੂ ਹੋ ਗਈ ਹੈ। ਲੁਧਿਆਣਾ ਦੇ ਪ੍ਰਾਚੀਨ ਮੰਦਿਰ ਵਿਚ ਭਗਵਾਨ ਸ਼ਿਵ ਅਤੇ ਸ਼ਨੀਦੇਵ ਦੀ ਖਾਸ ਪੂਜਾ ਹੁੰਦੀ ਹੈ ਜਿਥੇ ਸਵੇਰ ਤੋਂ ਹੀ ਸ਼ਰਧਾਲੂਆਂ ਦਾ ਆਉਣਾ ਸ਼ੁਰੂ ਹੋ ਗਿਆ। ਦੇਸ਼ ਭਾਰਤ ਵਿੱਚ ਅੱਜ ਸਾਵਣ ਦਾ ਪਹਿਲਾਂ ਸ਼ਨੀਵਾਰ ਹੈ ਅਤੇ ਸਾਵਨ ਦੇ ਮਹੀਨੇ ਨੂੰ ਪਵਿੱਤਰ ਅਤੇ ਧਾਰਮਿਕ ਰੂਪ ਤੋਂ ਕਾਫ਼ੀ ਅਹਿਮੀਅਤ ਹੈ,ਸਾਵਨ ਦੇ ਮਹੀਨੇ ਵਿੱਚ ਵਿਸ਼ੇਸ਼ ਰੂਪ ਅੰਦਰ ਭਗਵਾਨ ਸ਼ਿਵ ਜੀ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਹਿੰਦੂ ਧਰਮ ਦੇ ਮੁਤਾਬਕ ਸਾਵਣ ਮਹੀਨੇ ਦੇ ਵਿੱਚ ਵਰਤ ਵੀ ਰੱਖੇ ਜਾਂਦੇ ਹਨ।
ਸੰਗਲਾ ਮੰਦਿਰ ਵਿੱਚ ਹੁੰਦੀਆਂ ਹਨ ਮਨੋਕਾਮਨਾਵਾਂ ਪੂਰੀਆਂ: ਵਿਸ਼ੇਸ਼ ਰੂਪ ਵਿੱਚ ਸ਼ਰਧਾਲੂ ਸ਼ਿਵ ਮੰਦਰਾਂ ਵਿੱਚ ਪਹੁੰਚ ਕੇ ਚੌਂਕੀਆਂ ਭਰਦੇ ਨੇ, 40 ਦਿਨ ਲਗਾਤਾਰ ਸ਼ਿਵ ਮੰਦਿਰ ਵਿੱਚ ਜਾਨ ਨਾਲ ਮਨੋਕਾਮਨਾ ਪੂਰੀ ਹੁੰਦੀ ਹੈ,ਲੁਧਿਆਣਾ ਦੇ ਪ੍ਰਾਚੀਨ ਸੰਗਲਾ ਸ਼ਿਵਾਲਾ ਮੰਦਰ ਦੇ ਵਿੱਚ ਵੀ ਅੱਜ ਸਵੇਰ ਤੋਂ ਹੀ ਸ਼ਰਧਾਲੂ ਵੱਡੀ ਗਿਣਤੀ ਵਿੱਚ ਪਹੁੰਚ ਗਈ ਹੈ। ਇਕ ਪਾਸੇ ਜਿਥੇ ਸ਼ਰਧਾਲੂਆਂ ਨੇ ਸਾਵਣ ਦੇ ਮਹੀਨੇ ਦੀ ਮਹੱਤਤਾ ਦੱਸੀ ਹੈ ਉਥੇ ਹੀ ਮੰਦਰ ਦੇ ਮਹੰਤ ਨੇ ਵੀ ਕਿਹਾ ਕਿ ਇਸ ਮੰਦਿਰ ਵਿਚ ਹਾਜ਼ਰੀ ਭਰਨ ਨਾਲ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ। ਲੁਧਿਆਣਾ ਦਾ ਸੰਗਲਾ ਵਾਲਾ ਮੰਦਿਰ ਦੇ ਵਿੱਚ ਨਤਮਸਤਕ ਹੋਣ ਆਏ ਸ਼ਰਧਾਲੂਆਂ ਨੇ ਕਿਹਾ ਕਿ ਇਸ ਪ੍ਰਚੀਨ ਮੰਦਿਰ ਵਿਸ਼ੇਸ਼ ਮਹੱਤਤਾ ਹੈ ਅਤੇ ਇਥੇ ਹਰ ਮਨੋਕਾਮਨਾ ਪੂਰੀ ਹੁੰਦੀ ਹੈ।
- NHAI Order Demolition Bridge: ਨਵਜੋਤ ਸਿੱਧੂ ਦੀ ਕੋਠੀ ਨੂੰ ਜਾਣ ਵਾਲੇ ਪੁਲ ਨੂੰ ਢਹਿ-ਢੇਰੀ ਕਰਨ ਦੇ ਹੁਕਮ, NHAI ਨੇ ਗੈਰ-ਕਾਨੂੰਨੀ ਐਲਾਨਿਆ
- Khalistani protest: ਵਿਦੇਸ਼ਾਂ 'ਚ ਪੈਰ ਪਸਾਰ ਰਹੀ ਹੈ ਖਾਲਿਸਤਾਨੀ ਵਿਚਾਰਧਾਰਾ, ਨਿੱਜਰ ਦੇ ਕਤਲ ਵਿਰੁੱਧ ਭਾਰਤੀ ਅੰਬੈਸੀਆਂ ਦੇ ਬਾਹਰ ਰੋਸ ਪ੍ਰਦਰਸ਼ਨ
- ENCOUNTER IN PANIPAT: ਸਿੱਧੂ ਮੂਸੇਵਲਾ ਕਤਲਕਾਂਡ ਦੇ ਮੁਲਜ਼ਮ ਪ੍ਰਿਯਵ੍ਰਤ ਫੌਜੀ ਦੇ ਭਰਾ ਦੀ ਮੌਤ, ਪੁਲਿਸ ਨਾਲ ਹੋਇਆ ਸੀ ਮੁਕਾਬਲਾ
ਇਥੇ ਸ਼ਿਵਜੀ ਖੁਦ ਪ੍ਰਗਟ ਹੋਣ ਉਹਨਾ ਨੂੰ ਸਥਾਪਿਤ ਨਹੀਂ ਕੀਤਾ ਗਿਆ ਹੈ ਸਗੋਂ ਇਸ ਥਾਂ ਤੇ ਦਰਵਾਜੇ ਦੇ ਬਾਹਰ ਲੱਗੇ ਸੰਗਲ ਵਜਾਉਂਦੇ ਨਾਲ ਵੀ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਉਹਨਾਂ ਕਿਹਾ ਕਿ ਇੱਥੇ ਕਈ ਸਾਲਾਂ ਤੋਂ ਇਸ ਮੰਦਿਰ 'ਚ ਆ ਰਹੇ ਨੇ। ਮੰਦਿਰ ਦੇ ਮਹੰਤ ਦਿਨੇਸ਼ ਪੁਰੀ ਨੇ ਕਿਹਾ ਕਿ ਇਹ ਇਸ ਮੰਦਿਰ ਦੇ ਵਿਚ ਗੁਰੂ ਚੇਲਾ ਪ੍ਰਥਾ ਪਿਛਲੇ ਕਈ ਦਹਾਕਿਆਂ ਤੋਂ ਚੱਲ ਰਹੀ ਹੈ। 500 ਤੋ ਵਧੇਰੇ ਪੁਰਾਣੇ ਇਸ ਮੰਦਰ ਦੇ ਵਿੱਚ ਸਾਵਣ ਦੇ ਮਹੀਨੇ ਚੌਕੀਆਂ ਭਰਨ ਦੇ ਨਾਲ ਸ਼ਿਵ ਜੀ ਪ੍ਰਸੰਨ ਹੁੰਦੇ ਹਨ ਉਨ੍ਹਾਂ ਨੂੰ ਬੇਲ ਪੱਤਰ,ਭੰਗ, ਦੁੱਧ ਦੇ ਨਾਲ ਪੂਜਾ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਾਵਣ ਦੇ ਮਹੀਨੇ ਦੇ ਵਿੱਚ ਭਗਤ ਵੱਡੀ ਤਦਾਦ ਅੰਦਰ ਆਉਂਦੇ ਹਨ।
ਸਾਵਣ 'ਚ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ :ਜ਼ਿਕਰਯੋਗ ਹੈ ਕਿ ਜਿਨ੍ਹਾਂ ਭਗਤਾਂ ਦਾ ਮਨ ਸਾਫ਼ ਹੁੰਦਾ ਹੈ, ਉਨ੍ਹਾਂ ਭਗਤਾਂ ਦੀ ਭਗਤੀ ਅਤੇ ਵਰਤ ਰੱਖਣ ਨਾਲ ਪਰਮਾਤਮਾ ਪ੍ਰਸੰਨ ਹੁੰਦਾ ਹੈ। ਇਸ ਲਈ ਸਾਵਣ ਵਿੱਚ ਆਪਣੇ ਅੰਦਰ ਕਿਸੇ ਕਿਸਮ ਦੇ ਮਾੜੇ ਵਿਚਾਰ ਨਾ ਰੱਖੋ ਅਤੇ ਕਿਸੇ ਨੂੰ ਮਾੜਾ ਸ਼ਬਦ ਨਾ ਕਹੋ। ਇਸ ਮਹੀਨੇ ਵੱਧ ਤੋਂ ਵੱਧ ਧਾਰਮਿਕ ਗ੍ਰੰਥਾਂ ਜਾਂ ਪੁਸਤਕਾਂ ਦਾ ਅਧਿਐਨ ਕਰੋ।ਸਾਵਣ ਵਿੱਚ ਬਜ਼ੁਰਗਾਂ, ਔਰਤਾਂ, ਬੇਸਹਾਰਾ,ਗਰੀਬ ਅਤੇ ਗਿਆਨਵਾਨ ਲੋਕਾਂ ਦਾ ਅਪਮਾਨ ਨਾ ਕਰੋ। ਇਸ ਤੋਂ ਸ਼ਿਵ ਨੂੰ ਗੁੱਸਾ ਆਉਂਦਾ ਹੈ।